Arvind Kejriwal Praised Jawan: ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਇਸ ਸਮੇਂ ਸਿਨੇਮਾਘਰਾਂ 'ਚ ਹਲਚਲ ਮਚਾ ਰਹੀ ਹੈ। ਫਿਲਮ 'ਚ ਸ਼ਾਹਰੁਖ ਦੀ ਐਕਟਿੰਗ ਦੇਖ ਕੇ ਹਰ ਕੋਈ ਉਨ੍ਹਾਂ ਦਾ ਫੈਨ ਹੋ ਗਿਆ ਹੈ। ਫਿਲਮ ਬਾਕਸ ਆਫਿਸ 'ਤੇ ਵੀ ਬੰਪਰ ਕਮਾਈ ਕਰ ਰਹੀ ਹੈ। ਇਸ ਦੌਰਾਨ ਹਾਲ ਹੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ 'ਜਵਾਨ' ਦੀ ਤਾਰੀਫ ਕਰਦੇ ਨਜ਼ਰ ਆਏ ਹਨ। ਆਓ ਜਾਣਦੇ ਹਾਂ ਉਨ੍ਹਾਂ ਨੇ ਕੀ ਕਿਹਾ...
ਅਰਵਿੰਦ ਕੇਜਰੀਵਾਲ ਨੇ ਫਿਲਮ 'ਜਵਾਨ' ਦੀ ਕੀਤੀ ਤਾਰੀਫ
ਇੰਨੀਂ ਦਿਨੀਂ 'ਚ CM ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੌਰੇ 'ਤੇ ਹਨ। ਜਿੱਥੇ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੀ ਕਾਫੀ ਤਾਰੀਫ ਕੀਤੀ। ਸੀਐਮ ਨੇ ਕਿਹਾ ਕਿ ਉਨ੍ਹਾਂ ਨੇ ਇਹ ਫਿਲਮ ਅਜੇ ਤੱਕ ਨਹੀਂ ਦੇਖੀ ਹੈ, ਪਰ ਇਸ ਦੀ ਕਾਫੀ ਤਾਰੀਫ ਸੁਣੀ ਹੈ। ਉਨ੍ਹਾਂ ਨੇ ਇਹ ਵੀ ਕਿਹਾ, 'ਜਿਵੇਂ ਸ਼ਾਹਰੁਖ ਖਾਨ ਫਿਲਮ 'ਚ ਕਹਿੰਦੇ ਹਨ ਕਿ ਜੇਕਰ ਕੋਈ ਵੋਟ ਮੰਗਣ ਆਵੇ ਤਾਂ ਧਰਮ ਦੇ ਨਾਂ 'ਤੇ ਵੋਟ ਨਾ ਪਾਓ, ਜਾਤ ਦੇ ਨਾਂ 'ਤੇ ਵੋਟ ਨਾ ਪਾਓ। ਸਗੋਂ ਜਦੋਂ ਵੀ ਕੋਈ ਵੋਟਾਂ ਮੰਗਣ ਆਵੇ ਤਾਂ ਉਸ ਨੂੰ ਪੁੱਛੋ ਕਿ ਤੁਸੀਂ ਮੇਰੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓਗੇ। ਜੇਕਰ ਮੇਰਾ ਪਰਿਵਾਰ ਬਿਮਾਰ ਹੈ ਤਾਂ ਚੰਗੇ ਇਲਾਜ ਦਾ ਪ੍ਰਬੰਧ ਕਰੋਗੇ? ਇਸ ਲਈ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ।
ਸੀਐਮ ਕੇਜਰੀਵਾਲ ਨੇ ਆਪਣੀ ਪਾਰਟੀ ਬਾਰੇ ਕਹੀ ਇਹ ਗੱਲ
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ 75 ਸਾਲ ਬਾਅਦ ਵੀ ਦੇਸ਼ 'ਚ ਇਕ ਹੀ ਪਾਰਟੀ ਹੈ ਜੋ ਉੱਚੀ-ਉੱਚੀ ਕਹਿੰਦੀ ਹੈ ਕਿ ਤੁਸੀਂ ਸਾਨੂੰ ਵੋਟ ਪਾਓ ਕਿਉਂਕਿ ਅਸੀਂ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ ਅਤੇ ਇਹ ਕਹਿਣ ਵਾਲੇ ਸਿਰਫ AAP ਦੇ ਲੋਕ ਹੀ ਹਨ।
'ਜਵਾਨ' ਸੱਤਵੇਂ ਦਿਨ ਕਮਾਏਗੀ ਇੰਨੇ ਕਰੋੜ
ਫਿਲਮ 'ਜਵਾਨ' ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 75 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਸੀ। ਹੁਣ ਇਸ ਦੀ ਰਿਲੀਜ਼ ਨੂੰ 7 ਦਿਨ ਬੀਤ ਚੁੱਕੇ ਹਨ। ਫਿਲਮ ਨੇ ਇਨ੍ਹਾਂ ਸੱਤ ਦਿਨਾਂ 'ਚ ਕਈ ਰਿਕਾਰਡ ਤੋੜ ਦਿੱਤੇ ਹਨ। ਹੁਣ ਜੇਕਰ ਇਹ ਫਿਲਮ ਅੱਜ ਯਾਨੀ 7ਵੇਂ ਦਿਨ 21.50 ਕਰੋੜ ਰੁਪਏ ਕਮਾ ਲੈਂਦੀ ਹੈ ਤਾਂ ਫਿਲਮ ਦਾ ਕੁਲ ਕਲੈਕਸ਼ਨ 366.08 ਕਰੋੜ ਰੁਪਏ ਹੋ ਜਾਵੇਗਾ।