ਬਾਲੀਵੁੱਡ ਦੇ ਕਈ ਸੈਲੇਬ੍ਰਿਟੀਜ਼ ਵੀ ਹੁਣ ਕੋਰੋਨਾ ਵੈਕਸੀਨ ਲਗਵਾ ਰਹੇ ਹਨ। ਹੁਣ ਇਸ ਕੜੀ ਵਿੱਚ ਦਿਗਜ਼ ਅਦਾਕਾਰ ਧਰਮਿੰਦਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਕੋਰੋਨਾ ਵੈਕਸੀਨ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ।

Continues below advertisement


 


ਧਰਮਿੰਦਰ ਦੁਆਰਾ ਪੋਸਟ ਕੀਤੀ ਗਈ ਵੀਡੀਓ ਵਿੱਚ ਧਰਮਿੰਦਰ ਮਾਸਕ ਪਾਏ ਹੋਏ ਨਜ਼ਰ ਆ ਰਹੇ ਹਨ। ਇੰਜੈਕਸ਼ਨ ਲੱਗਣ ਤੋਂ ਬਾਅਦ, ਧਰਮਿੰਦਰ ਨੇ ਨਰਸ ਨੂੰ ਪੁੱਛਿਆ, "ਹੋ ਗਿਆ?" ਧਰਮਿੰਦਰ ਦਾ ਕਹਿਣਾ ਹੈ ਕਿ 'ਜੇ ਲੌਕਡਾਊਨ ਨੂੰ ਲੌਕਡਾਊਨ ਕਰਨਾ ਹੈ ਤਾਂ ਦੋ ਗਜ਼ ਅਤੇ ਮਾਸਕ ਜ਼ਰੂਰੀ ਹੈ। ਇਸ ਵੈਕਸੀਨੇਸ਼ਨ ਨੂੰ ਸਾਨੂੰ ਤੇ ਸਾਡੇ ਬੱਚਿਆਂ ਵੀ ਨੂੰ ਲੋੜ ਹੈ।' ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਕੈਪਸ਼ਨ 'ਚ ਲਿਖਿਆ, ''ਟਵੀਟ ਕਰਦੇ ਕਰਦੇ ਜੋਸ਼ ਆ ਗਿਆ, ਤੇ ਮੈਂ ਨਿਕਲ ਗਿਆ ਵੈਕਸੀਨੇਸ਼ਨ ਲਗਵਾਉਣ।"



ਮਹਾਰਾਸ਼ਟਰਾ 'ਚ ਇਸ ਵੇਲੇ ਕੋਰੋਨਾ ਇਕ ਵਾਰ ਫੇਰ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨੇ ਹੁਣ ਤੱਕ ਕਈ  ਬਾਲੀਵੁੱਡ ਸਿਤਾਰਿਆ ਨੂੰ ਚਪੇਟ ਦੇ ਵਿਚ ਲਿਆ ਹੈ। ਕੋਰੋਨਾ ਪੌਜ਼ੇਟਿਵ 'ਚ ਹੁਣ ਤੱਕ ਰਣਬੀਰ ਕਪੂਰ, ਸੰਜੇ ਲੀਲਾ ਬੰਸਾਲੀ, ਤੇ ਸਿਧਾਂਤ ਚਤੁਰਵੇਦੀ ਵਰਗੇ ਕਲਾਕਾਰ ਆ ਚੁਕੇ ਹਨ। 


 



 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904