ਮੁੰਬਈ: ਅੱਜ ਕੱਲ੍ਹ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੋਤੇ ਕਰਨ ਦਿਓਲ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ‘ਚ ਕਰਨ ਜ਼ਬਰਦਸਤ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਸੀ। ਧਰਮਿੰਦਰ ਨੇ ਲਿਖਿਆ ਸੀ ਕਿ ਜਿਵੇਂ ਪਿਓ ਉਵੇਂ ਪੁੱਤਰ। ਇਸ ਤੋਂ ਇਲਾਵਾ ਵੀ ਧਰਮ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ।

ਹੁਣ ਧਰਮ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਖੇਤੀ ਬਾਰੇ ਸੰਦੇਸ਼ ਦਿੰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਕੰਮ ਮਿਲਜੁਲ ਕੇ ਕੀਤਾ ਜਾਵੇ ਪ੍ਰਮਾਤਮਾ ਵੀ ਉਸ ਕੰਮ ‘ਚ ਬਰਕਤ ਪਾਉਂਦਾ ਹੈ। ਫ਼ਿਲਮੀ ਦੁਨੀਆ ਤੋਂ ਦੂਰ ਧਰਮ ਆਪਣੇ ਫਾਰਮ ਹਾਊਸ ‘ਚ ਸਮਾਂ ਬਿਤਾਉਂਦੇ ਹਨ। ਜਿੱਥੇ ਉਹ ਆਪ ਖੇਤਾਂ ‘ਚ ਕੰਮ ਕਰਦੇ ਨਜ਼ਰ ਆਉਂਦੇ ਹਨ।


ਹਾਲ ਹੀ ‘ਚ ਸ਼ੇਅਰ ਵੀਡੀਓ ‘ਚ ਧਰਮ ਕਹਿ ਰਹੇ ਹਨ ਕਿ ਨਾਲ ਮਿਲ ਕੇ ਕੰਮ ਕਰੀਏ ਤਾਂ ਹੀ ਕੰਮ ਦਾ ਨਸ਼ਾਂ ਆਉਂਦਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਦੀ ਮਹਿਰ ਰਹੇ ਅਤੇ ਕੁਦਰਤ ਦੀ ਗੋਦ ਅਤੇ ਫੈਨਸ ਦਾ ਪਿਆਰ ਮਿਲਦਾ ਰਹੇ ਇਸੇ ‘ਚ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ।