ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਫਾਰਮ ਹਾਊਸ 'ਤੇ ਕੰਮ ਕਰਨ ਵਾਲਾ ਇੱਕ ਸ਼ਖਸ ਵੀ ਨਜ਼ਰ ਆ ਰਿਹਾ ਹੈ। ਧਰਮਿੰਦਰ ਵੀਡੀਓ 'ਚ ਉਸ ਸ਼ਖਸ ਨੂੰ ਅਸਲ ਹੀਰੋ ਦੱਸ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਾਡੇ ਖੇਤ 'ਚ ਬੰਦ ਗੋਭੀ ਉੱਗੀ ਹੋਈ ਹੈ।
ਧਰਮ ਜੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਉਨ੍ਹਾਂ ਨੇ ਕੈਪਸ਼ਨ 'ਚ ਲਿਿਖਆ, "ਆ ਲੌਟ ਕੇ ਆਜਾ ਮੇਰੇ ਮੀਤ ਤੇਰੇ ਖੇਤ ਬੁਲਾਤੇ ਹੈ। ਲਵ ਯੂ ਆਲ"। ਇਸ ਵੀਡੀਓ 'ਚ ਧਰਮਿੰਦਰ ਦਾ ਦੇਸੀ ਅੰਦਾਜ਼ ਨਜ਼ਰ ਆ ਰਿਹਾ ਹੈ। ਵੀਡੀਓ ਉਨ੍ਹਾਂ ਨੇ ਕੁਝ ਘੰਟੇ ਪਹਿਲਾਂ ਹੀ ਸ਼ੇਅਰ ਕੀਤਾ ਹੈ ਜਿਸ ਨੂੰ ਹੁਣ ਤਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ।