Dharmendra Hema Malini Marriage: ਧਰਮਿੰਦਰ ਅਤੇ ਹੇਮਾ ਮਾਲਿਨੀ ਨੂੰ ਫਿਲਮ ਇੰਡਸਟਰੀ ਦੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੋਹਾਂ ਦੀ ਲਵ ਸਟੋਰੀ 'ਚ ਕਈ ਦਿਲਚਸਪ ਮੋੜ ਆਏ, ਪਰ ਦੋਵਾਂ ਨੇ ਕਦੇ ਵੀ ਇਕ ਦੂਜੇ ਦਾ ਸਾਥ ਨਹੀਂ ਛੱਡਿਆ। ਧਰਮਿੰਦਰ ਨੇ 1980 ਵਿੱਚ ਹੇਮਾ ਮਾਲਿਨੀ ਨਾਲ ਵਿਆਹ ਕੀਤਾ ਸੀ। ਹੇਮਾ ਧਰਮਿੰਦਰ ਦੀ ਦੂਜੀ ਪਤਨੀ ਬਣ ਗਈ ਕਿਉਂਕਿ ਧਰਮਿੰਦਰ ਪਹਿਲਾਂ ਤੋਂ ਹੀ ਵਿਆਹੇ ਹੋਏ ਸੀ। ਧਰਮਿੰਦਰ ਦਾ ਵਿਆਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਕਾਸ਼ ਕੌਰ ਨਾਲ ਹੋਇਆ ਸੀ। ਇੰਨਾ ਹੀ ਨਹੀਂ ਧਰਮਿੰਦਰ ਚਾਰ ਬੱਚਿਆਂ ਦੇ ਪਿਤਾ ਵੀ ਸਨ।


ਜਦੋਂ ਧਰਮਿੰਦਰ ਨੇ ਹੇਮਾ ਨਾਲ ਦੂਜਾ ਵਿਆਹ ਕੀਤਾ ਤਾਂ ਉਨ੍ਹਾਂ ਦੇ ਪਰਿਵਾਰ 'ਚ ਭੂਚਾਲ ਆ ਗਿਆ। ਪਹਿਲੀ ਪਤਨੀ ਅਤੇ ਬੱਚਿਆਂ ਨੂੰ ਇਸ ਗੱਲ ਦਾ ਡੂੰਘਾ ਸਦਮਾ ਲੱਗਾ ਅਤੇ ਉਨ੍ਹਾਂ ਨੂੰ ਇਸ ਗੱਲ ਨੂੰ ਮੰਨਣ ਵਿਚ ਕਾਫੀ ਸਮਾਂ ਲੱਗਾ। ਵੈਸੇ, ਵਿਆਹ ਤੋਂ ਬਾਅਦ ਹੇਮਾ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਨਹੀਂ ਮਿਲੀ। ਵਿਆਹ ਦੇ 42 ਸਾਲ ਬੀਤ ਜਾਣ ਦੇ ਬਾਵਜੂਦ ਹੇਮਾ ਕਦੇ ਪ੍ਰਕਾਸ਼ ਕੌਰ ਦੇ ਸਾਹਮਣੇ ਨਹੀਂ ਆਈ। ਇਸ ਦਾ ਕਾਰਨ ਉਨ੍ਹਾਂ ਨੇ ਖੁਦ ਆਪਣੀ ਬਾਇਓਗ੍ਰਾਫੀ 'ਹੇਮਾ ਮਾਲਿਨੀ: ਬਿਓਂਡ ਦ ਡ੍ਰੀਮ ਗਰਲ' 'ਚ ਦੱਸਿਆ ਹੈ।


ਹੇਮਾ ਨੇ ਕਿਹਾ ਸੀ ਕਿ ਉਹ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ, ਇਸ ਲਈ ਉਨ੍ਹਾਂ ਨੇ ਪ੍ਰਕਾਸ਼ ਕੌਰ ਨੂੰ ਨਾ ਮਿਲਣਾ ਹੀ ਠੀਕ ਸਮਝਿਆ। ਤੁਹਾਨੂੰ ਦੱਸ ਦੇਈਏ ਕਿ ਹੇਮਾ ਨੇ ਇਸ ਕਿਤਾਬ ਵਿੱਚ ਧਰਮਿੰਦਰ ਦੀ ਤਾਰੀਫ ਵੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, ਧਰਮ ਜੀ ਨੇ ਮੇਰੇ ਅਤੇ ਮੇਰੀਆਂ ਧੀਆਂ ਲਈ ਜੋ ਵੀ ਕੀਤਾ ਹੈ, ਮੈਂ ਉਸ ਤੋਂ ਬਹੁਤ ਖੁਸ਼ ਹਾਂ। ਧਰਮਿੰਦਰ ਨੇ ਹਰ ਫਰਜ਼, ਖਾਸ ਕਰਕੇ ਪਿਤਾ ਦਾ ਫਰਜ਼ ਬੜੀ ਬਾਖੂਬੀ ਨਿਭਾਇਆ ਹੈ।


ਉਂਝ ਪ੍ਰਕਾਸ਼ ਕੌਰ ਨੇ ਹੇਮਾ-ਧਰਮਿੰਦਰ ਦੇ ਵਿਆਹ ਨੂੰ ਲੈ ਕੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਜੇਕਰ ਕੋਈ ਹੋਰ ਐਕਟਰ ਹੁੰਦਾ ਤਾਂ ਉਹ ਵੀ ਉਨ੍ਹਾਂ ਦੀ ਜਗ੍ਹਾ ਹੇਮਾ ਮਾਲਿਨੀ ਨੂੰ ਤਵੱਜੋ ਦਿੰਦਾ ਕਿਉਂਕਿ ਉਹ ਹੈ ਹੀ ਇੰਨੀਂ ਖੂਬਸੂਰਤ। ਇਸਦੇ ਨਾਲ ਹੀ ਪ੍ਰਕਾਸ਼ ਕੌਰ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਨੂੰ ਗ਼ਲਤ ਆਦਮੀ ਕਹਿਣਾ ਸਹੀ ਨਹੀਂ ਹੋਵੇਗਾ। ਇੰਡਸਟਰੀ ਦੇ ਬਾਕੀ ਪੁਰਸ਼ ਕਲਾਕਾਰਾਂ ਦਾ ਵੀ ਵਿਆਹ ਹੋਣ ਦੇ ਬਾਵਜੂਦ ਅਫੇਅਰ ਹੁੰਦਾ ਹੈ। ਪ੍ਰਕਾਸ਼ ਨੇ ਇਹ ਵੀ ਕਿਹਾ ਸੀ ਕਿ ਧਰਮਿੰਦਰ ਭਲੇ ਹੀ ਚੰਗੇ ਪਤੀ ਸਾਬਤ ਨਾ ਹੋਏ ਹੋਣ, ਪਰ ਉਹ ਇੱਕ ਚੰਗੇ ਪਿਤਾ ਜ਼ਰੂਰ ਹਨ।