ਧਰਮਿੰਦਰ ਦੀਆਂ ਆਸਾਂ 'ਤੇ ਫਿਰਿਆ ਪਾਣੀ, 22 ਦਿਨਾਂ ਬਾਅਦ ਹੀ ਪੈ ਗਿਆ 'HE-Man' ਢਾਬੇ 'ਤੇ ਛਾਪਾ
ਏਬੀਪੀ ਸਾਂਝਾ | 10 Mar 2020 03:42 PM (IST)
ਬਾਲੀਵੁੱਡ ਦੇ ਹੀ-ਮੈਨ ਧਰਮੇਂਦਰ ਨੇ 14 ਫਰਵਰੀ ਨੂੰ ਹੀ ਹਰਿਆਣਾ ਦੇ ਕਰਨਾਲ 'ਚ ਜੀਟੀ ਰੋਡ 'ਤੇ ਢਾਬਾ ਖੋਲ੍ਹਿਆ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਾਲ ਨਗਰ ਨਿਗਮ ਨੇ ਟੈਕਸ ਸਬੰਧੀ ਮਾਮਲੇ 'ਚ ਇਹ ਕਾਰਵਾਈ ਕੀਤੀ ਹੈ।
ਚੰਡੀਗੜ੍ਹ: ਬਾਲੀਵੁੱਡ ਦੇ ਹੀ-ਮੈਨ ਧਰਮੇਂਦਰ ਨੇ 14 ਫਰਵਰੀ ਨੂੰ ਹੀ ਹਰਿਆਣਾ ਦੇ ਕਰਨਾਲ 'ਚ ਜੀਟੀ ਰੋਡ 'ਤੇ ਢਾਬਾ ਖੋਲ੍ਹਿਆ ਸੀ, ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਾਲ ਨਗਰ ਨਿਗਮ ਨੇ ਟੈਕਸ ਸਬੰਧੀ ਮਾਮਲੇ 'ਚ ਇਹ ਕਾਰਵਾਈ ਕੀਤੀ ਹੈ। ਧਰਮਿੰਦਰ ਨੇ ਮਾਲਕਾਣਾ ਹੱਕ ਬਦਲਿਆ, ਪਰ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਨਹੀਂ ਦਿੱਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦ ਨਿਗਮ ਕਰਮਚਾਰੀ ਢਾਬਾ ਸੀਲ ਕਰਨ ਲਈ ਪਹੁੰਚੇ ਤਾਂ ਮੌਜੂਦ ਸਟਾਫ ਨਾਲ ਉਨ੍ਹਾਂ ਦੀ ਝੜਪ ਵੀ ਹੋ ਗਈ। ਧਰਮਿੰਦਰ ਨੇ ਆਪਣੇ ਫੈਨਸ ਨੂੰ ਖੁਦ ਇਸ ਢਾਬੇ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਇਸ ਬਾਰੇ ਦੱਸਿਆ ਸੀ। ਇਸ ਢਾਬੇ ਦੀ ਕਮਾਈ ਦਾ ਹਿੱਸਾ ਇੱਕ ਐਨਜੀਓ ਨੂੰ ਦਿੱਤਾ ਜਾਵੇਗਾ, ਜੋ ਅਨਾਥ ਬੱਚਿਆਂ ਦੀ ਪੜ੍ਹਾਈ ਤੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਲਈ ਕੰਮ ਕਰਦਾ ਹੈ। ਧਰਮਿੰਦਰ ਦੀ ਯੋਜਨਾ ਹੈ ਕਿ ਹੀ-ਮੈਨ ਢਾਬੇ ਦੀ ਬ੍ਰਾਂਚ ਵਿਦੇਸ਼ 'ਚ ਵੀ ਖੇਡੀ ਜਾਵੇ ਤੇ ਇਸ ਨੂੰ ਇੰਟਰਨੈਸ਼ਨਲ ਚੇਨ ਬਣਾਇਆ ਜਾਵੇ। ਇਹ ਵੀ ਪੜ੍ਹੋ: