ਮੁੰਬਈ: ਬਾਲੀਵੁੱਡ ਦੇ ਦਿੱਗਜ ਐਕਚਰ ਧਰਮਿੰਦਰ ਅੱਜ ਦੀ ਪੀੜ੍ਹੀ 'ਚ ਵੀ ਬਹੁਤ ਮਸ਼ਹੂਰ ਹਨ। ਇਸ ਦੌਰਾਨ ਉਨ੍ਹਾਂ ਨੂੰ ਉਹ ਦਿਨ ਯਾਦ ਆਏ ਜਦੋਂਂ ਉਹ ਇੱਕ ਗਰਾਜ 'ਚ ਰਿਹਾ ਅਤੇ ਇੱਕ ਡ੍ਰਿਲਿੰਗ ਫਰਮ ਵਿੱਚ ਕੰਮ ਕਰਦੇ ਸੀ। ਧਰਮਿੰਦਰ ਨੇ ਕਿਹਾ, “ਸ਼ੁਰੂਆਤੀ ਦਿਨਾਂ 'ਚ ਮੈਂ ਇੱਕ ਗੈਰੇਜ 'ਚ ਰਹਿੰਦਾ ਸੀ ਕਿਉਂਕਿ ਮੁੰਬਈ 'ਚ ਰਹਿਣ ਲਈ ਮੇਰਾ ਕੋਈ ਘਰ ਨਹੀਂ ਸੀ। ਮੁੰਬਈ 'ਚ ਰਹਿਣ ਲਈ ਮੈਂ ਇਕ ਡ੍ਰਿਲਿੰਗ ਫਰਮ ਵਿਚ ਕੰਮ ਕਰਦਾ ਸੀ ਜਿੱਥੇ ਮੈਨੂੰ 200 ਰੁਪਏ ਮਿਲਦੇ ਸੀ। ਮੈਂ ਕੁਝ ਹੋਰ ਪੈਸੇ ਕਮਾਉਣ ਲਈ ਓਵਰਟਾਈਮ ਕੰਮ ਕਰਦਾ ਸੀ।"


ਧਰਮਿੰਦਰ ਦੇ ਇਸ ਕਿੱਸੇ ਨੂੰ ਯਾਦ ਕਰ ਉਸ ਸਮੇਂ ਇਮੋਸ਼ਨਲ ਹੋ ਗਏ ਜਦੋਂ 'ਇੰਡੀਅਨ ਆਈਡਲ' ਦੇ 11 ਵੇਂ ਸੀਜ਼ਨ ਦੇ ਇੱਕ ਕੰਟੈਸਟੇਂਟ ਨੇ 1976 ਵਿੱਚ ਉਨ੍ਹਾਂ ਦੀ ਸੁਪਰਹਿੱਟ ਫ਼ਿਲਮ 'ਚਰਸ' ਦੇ ਸੌਂਗ 'ਕਾਲ ਕੀ ਹਸੀਨ ਮਿਲਤ ਮੈਂ' ਗਾਣੇ 'ਤੇ ਪ੍ਰਫਾਰਮ ਕੀਤਾ। ਧਰਮਿੰਦਰ ਮੂਲ ਰੂਪ ਤੋਂ ਪੰਜਾਬ ਦੇ ਰਹਿਣ ਵਾਲੇ 70 ਅਤੇ 80 ਦੇ ਦਹਾਕੇ ਦਾ ਟਾਪ ਦੇ ਅਦਾਕਾਰ ਸੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਉਹ ਅੱਜ-ਕੱਲ੍ਹ ਫ਼ਿਲਮਾਂ ਤੋਂ ਦੂਰ ਆਪਣੇ ਫਾਰਮ ਹਾਊਮ 'ਤੇ ਆਪਣਾ ਸਮਾਂ ਬਿਤਾਉਂਦੇ ਅਤੇ ਖੇਤੀ ਰਕਦੇ ਹਨ। ਜਿਸ ਦੀਆਂ ਤਸਵੀਰਾਂ ਅਤੇ ਵਡਿੀਓ ਉਹ ਆਏ ਦਿਨ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕਰਦੇ ਰਹਿੰਦੇ ਹਨ।