ਅਭਿਨੇਤਰੀ ਦੀਆ ਮਿਰਜ਼ਾ ਨੇ ਟਵੀਟ ਕਰਕੇ ਸੰਜੇ ਰਾਉਤ ਦੇ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ 'ਚ ਉਹ ਕੰਗਨਾ ਰਣੌਤ ਨੂੰ ਧਮਕੀ ਦੇ ਰਹੇ ਹਨ। ਦੀਆ ਨੇ ਟਵਿੱਟਰ 'ਤੇ ਲਿਖਿਆ,''ਸੰਜੇ ਰਾਉਤ ਨੇ ਹਰਾਮਖੋਰ ਸ਼ਬਦ ਦੀ ਵਰਤੋਂ ਕੀਤੀ ਹੈ, ਮੈਂ ਇਸ ਦੀ ਸਖਤ ਨਿੰਦਾ ਕਰਦੀ ਹਾਂ। ਸਰ, ਕੰਗਨਾ ਨੇ ਜੋ ਕਿਹਾ ਉਸ ਦਾ ਵਿਰੋਧ ਕਰਨ ਦਾ ਤੁਹਾਨੂੰ ਪੂਰਾ ਅਧਿਕਾਰ ਹੈ ਪਰ ਤੁਹਾਨੂੰ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ।”



ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਹਾਲ ਹੀ ਵਿੱਚ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਕੀਤੀ ਸੀ। ਇਸ ਤੋਂ ਬਾਅਦ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਉਨ੍ਹਾਂ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ। ਇੰਨਾ ਹੀ ਨਹੀਂ ਸ਼ਿਵ ਸੈਨਾ ਦੀਆਂ ਮਹਿਲਾ ਕਾਰਕੁਨਾਂ ਨੇ ਕੰਗਨਾ ਰਣੌਤ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਉਸ ਦੇ ਪੁਤਲੇ ਅਤੇ ਪੋਸਟਰ ਸਾੜੇ। ਹੁਣ ਸੰਜੇ ਰਾਉਤ ਨੇ ਕੰਗਨਾ ਰਣੌਤ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ।

ਰਣਜੀਤ ਬਾਵਾ ਨੇ ਅਜਿਹਾ ਕੀ ਲਿਖਿਆ ਕਿ ਗੁਰਦਾਸ ਮਾਨ ਦੀ ਕਲਾਸ ਲਗਾ ਰਹੇ ਲੋਕ

ਕੰਗਨਾ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਮੁੰਬਈ ਲਿਆਂਦਾ ਜਾਵੇਗਾ। ਮਹਾਰਾਸ਼ਟਰ ਸਿਰਫ ਸ਼ਿਵ ਸੈਨਾ ਦਾ ਨਹੀਂ ਹੈ ਬਲਕਿ ਦੂਜੀਆਂ ਪਾਰਟੀਆਂ ਦਾ ਵੀ ਹੈ, ਅਸੀਂ ਸਭਇਸ ਨੂੰ ਮਿਲ ਕੇ ਰੋਕਾਂਗੇ। ਇਸ ਲੜਕੀ ਨੇ ਜੋ ਗੱਲ ਕੀਤੀ ਕੀ ਉਹ ਕਨੂੰਨ ਦੀ ਇਜ਼ਤ ਹੈ? ਇਸ ਦੇ ਨਾਲ ਹੀ ਉਸ ਨੇ ਕੰਗਨਾ ਨੂੰ 'ਹਰਾਮਖੋਰ ਲੜਕੀ' ਦੱਸਿਆ। ਇਸ ‘ਤੇ ਕਈ ਲੋਕਾਂ ਨੇ ਸੰਜੇ ਰਾਉਤ ਦੀ ਨਿੰਦਾ ਕੀਤੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ