Rajvir Jwandha On Diamond Song: ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਗੁਰਨਾਮ ਭੁੱਲਰ ਨੇ ਭਾਵੇਂ ਇੰਡਸਟਰੀ ਨੂੰ ਕਈ ਗਾਣੇ ਦਿੱਤੇ ਹੋਣ। ਪਰ ਇਹ ਗੱਲ ਤਾਂ ਸਭ ਮੰਨਦੇ ਹਨ ਕਿ ਉਸ ਨੂੰ 'ਡਾਇਮੰਡ' ਗਾਣੇ ਤੋਂ ਹੀ ਅਸਲੀ ਪਛਾਣ ਮਿਲੀ ਸੀ। ਅੱਜ ਅਸੀਂ ਤੁਹਾਨੂੰ ਇਸੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ ਕਿ 'ਡਾਇਮੰਡ' ਗਾਣਾ ਗੁਰਨਾਮ ਨੂੰ ਕਿਵੇਂ ਮਿਲਿਆ।
ਪੰਜਾਬੀ ਗਾਇਕ ਰਾਜਵੀਰ ਜਵੰਧਾ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤੀ ਸੀ। ਜਿਸ ਵਿੱਚ ਉਸ ਨੇ ਦੱਸਿਆ ਸੀ ਕਿ 'ਡਾਇਮੰਡ' ਗਾਣਾ ਪਹਿਲਾਂ ਉਸ ਨੂੰ ਆਫਰ ਹੋਇਆ ਸੀ। ਪਰ ਉਸ ਨੇ ਆਪਣੇ ਪ੍ਰੋਡਿਊਸਰ ਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਸੀ ਕਿ 'ਹਾਲ ਹੀ ;ਚ ਤਾਂ ਮੇਰਾ ਕੰਗਣੀ ਗਾਣਾ ਰਿਲੀਜ਼ ਹੋਇਆ। ਜੇ ਮੈਂ ਸਾਰੇ ਹੀ ਗਾਣੇ ਝਾਂਜਰ, ਕੰਗਣੀ ਤੇ ਸੱਗੀ ਫੁੱਲ ਦੇ ਕਰੀ ਜਾਵਾਂਗਾ, ਤਾਂ ਲੋਕ ਕਹਿਣਗੇ ਕਿ ਇੱਕੋ ਤਰ੍ਹਾਂ ਦੇ ਗਾਣੇ ਗਾਈ ਜਾਂਦਾ। ਇਹ ਸੋਚ ਕੇ ਮੈਂ ਮਨਾ ਕਰ ਦਿੱਤਾ।' ਬਾਅਦ ਵਿੱਚ ਇਹ ਗਾਣਾ ਗੁਰਨਾਮ ਭੁੱਲਰ ਨੂੰ ਆਫਰ ਹੋਇਆ ਸੀ। ਗੁਰਨਾਮ ਨੇ ਇਹ ਗਾਣਾ ਕੀਤਾ ਅਤੇ ਰਾਤੋ ਰਾਤ ਸਟਾਰ ਬਣ ਗਿਆ। ਦੇਖੋ ਇਹ ਵੀਡੀਓ:
ਦੇਖੋ ਇਹ ਗਾਣਾ:
ਕਾਬਿਲੇਗ਼ੌਰ ਹੈ ਕਿ 'ਡਾਇਮੰਡ' ਗਾਣਾ 2018 'ਚ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਗੁਰਨਾਮ ਭੁੱਲਰ ਨੇ ਆਪਣੀ ਆਵਾਜ਼ ਦਿੱਤੀ ਹੈ। ਗਾਣੇ 'ਚ ਅਦਾਕਾਰਾ ਰੂਪੀ ਗਿੱਲ ਮਾਡਲੰਿਗ ਕਰਦੀ ਨਜ਼ਰ ਆਈ ਸੀ। ਇਸ ਗਾਣੇ ਨੇ ਗੁਰਨਾਮ ਭੁੱਲਰ ਦੀ ਜ਼ਿੰਦਗੀ ਬਦਲ ਦਿੱਤੀ ਸੀ। ਇਸੇ ਗਾਣੇ ਨੇ ਭੁੱਲਰ ਨੂੰ ਰਾਤੋ ਰਾਤ ਸਟਾਰ ਬਣਾਇਆ ਸੀ। ਇਸ ਗਾਣੇ ਨੂੰ ਲੋਕ ਹਾਲੇ ਤੱਕ ਸੁਣਨਾ ਪਸੰਦ ਕਰਦੇ ਹਨ। ਗਾਣੇ ਨੂੰ 650 ਮਿਲੀਅਨ ਯਾਨਿ 65 ਕਰੋੜ ਲੋਕ ਦੇਖ ਚੁੱਕੇ ਹਨ।