Kaun Banega Crorepati 14: ਕੌਨ ਬਣੇਗਾ ਕਰੋੜਪਤੀ 14 (Kaun Banega Crorepati 14) ਦਾ ਆਉਣ ਵਾਲਾ ਐਪੀਸੋਡ ਬਹੁਤ ਮਜ਼ੇਦਾਰ ਹੋਣ ਵਾਲਾ ਹੈ। ਇਸ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਹਾਲ ਹੀ 'ਚ ਸਾਹਮਣੇ ਆਇਆ ਹੈ, ਜਿਸ 'ਚ ਇਕ ਕੰਟੈਸਟੈਂਟ ਬਿੱਗ ਬੀ ਨੂੰ ਖਾਸ ਬੇਨਤੀ ਕਰਦਾ ਨਜ਼ਰ ਆ ਰਿਹਾ ਹੈ। ਅਸਲ 'ਚ ਇਸ ਆਉਣ ਵਾਲੇ ਐਪੀਸੋਡ 'ਚ ਅਮਿਤਾਭ ਬੱਚਨ ਕੰਟੈਸਟੈਂਟ ਪੂਜਾ ਤ੍ਰਿਪਾਠੀ ਨਾਲ ਲਾਇਨ ਵਾਕ ਕਰਦੇ ਨਜ਼ਰ ਆਉਣਗੇ। ਪ੍ਰੋਮੋ 'ਚ ਦੇਖਿਆ ਜਾ ਰਿਹਾ ਹੈ ਕਿ ਪੂਜਾ ਅਮਿਤਾਭ ਬੱਚਨ ਨੂੰ ਪੁੱਛਦੀ ਹੈ ਕਿ ਕੀ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨੇ ਉਨ੍ਹਾਂ ਨੂੰ ਰੈਂਪ ਵਾਕ ਕਰਨਾ ਸਿਖਾਇਆ ਹੈ, ਜਿਸ ਦਾ ਅਮਿਤਾਭ ਬੱਚਨ ਨੇ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਪੂਜਾ ਨੇ ਕੇਬੀਸੀ ਦੇ ਹੋਸਟ ਅਮਿਤਾਭ ਬੱਚਨ ਨੂੰ ਆਪਣੇ ਨਾਲ ਲਾਇਨ ਵਾਕ ਕਰਨ ਲਈ ਕਹਿੰਦੀ ਹੈ।


ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਕੰਟੈਸਟੈਂਟ ਪੂਜਾ ਬਿੱਗ ਬੀ ਨੂੰ ਪੁੱਛਦੀ ਹੈ, "ਤੁਹਾਡੇ ਘਰ 'ਚ ਐਸ਼ਵਰਿਆ ਮੈਮ ਹਨ। ਕੀ ਉਨ੍ਹਾਂ ਨੇ ਤੁਹਾਨੂੰ ਕਦੇ ਰੈਂਪ ਵਾਕ ਸਿਖਾਇਆ ਹੈ?।" ਜਿਸ ਦਾ ਅਮਿਤਾਭ ਬੱਚਨ ਨੇ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਪੂਜਾ ਅਮਿਤਾਭ ਬੱਚਨ ਨੂੰ ਕਹਿੰਦੀ ਹੈ, "ਕੀ ਤੁਸੀਂ ਮੇਰੇ ਨਾਲ ਲਾਇਨ ਵਾਕ ਕਰੋਗੇ?"



ਲਾਇਨ ਵਾਕ ਅਸਲ 'ਚ ਕੈਟ ਵਾਕ 'ਤੇ ਹੋਣ ਵਾਲਾ ਪਲੇਅ ਹੈ ਅਤੇ ਇਹ ਟਰਮ ਫੈਸ਼ਨ ਇੰਡਸਟਰੀ 'ਚ ਕਾਫ਼ੀ ਮਸ਼ਹੂਰ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਪ੍ਰੋਮੋ ਵੀਡੀਓ 'ਚ ਅਮਿਤਾਭ ਬੱਚਨ ਕੰਟੈਸਟੈਂਟ ਨਾਲ ਸਟੇਜ ਦੇ ਵਿਚਕਾਰ ਰੈਂਪ 'ਤੇ ਵਾਕ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦਰਸ਼ਕ ਤਾੜੀਆਂ ਵਜਾ ਕੇ ਬਿੱਗ ਬੀ ਨੂੰ ਚੀਅਰ ਕਰਦੇ ਨਜ਼ਰ ਆ ਰਹੇ ਹਨ।


ਅਮਿਤਾਭ ਬੱਚਨ ਦੇ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਹਾਲ ਹੀ 'ਚ ਨੀਨਾ ਗੁਪਤਾ ਅਤੇ ਰਸ਼ਮਿਕਾ ਮੰਦਾਨਾ ਨਾਲ ਫ਼ਿਲਮ 'ਗੁੱਡਬਾਏ' 'ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਅਮਿਤਾਭ ਬੱਚਨ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਸ 'ਚ ਸੂਰਜ ਬੜਜਾਤਿਆ ਦੀ ਫ਼ਿਲਮ 'ਉੱਚਾਈ' ਸ਼ਾਮਲ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਦੇ ਨਾਲ ਅਨੁਪਮ ਖੇਰ, ਨੀਨਾ ਗੁਪਤਾ, ਪਰਿਣੀਤੀ ਚੋਪੜਾ ਅਤੇ ਬੋਮਨ ਇਰਾਨੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫ਼ਿਲਮ 11 ਨਵੰਬਰ ਨੂੰ ਰਿਲੀਜ਼ ਹੋਵੇਗੀ।