Diljit Dosanjh Childhood: ਪੰਜਾਬੀ ਇੰਡਸਟਰੀ ਦੇ ਰੌਕਸਟਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਲਾਈਮਲਾਈਟ 'ਚ ਬਣੇ ਹੋਏ ਹਨ। ਦਰਅਸਲ, 12 ਅਪ੍ਰੈਲ ਨੂੰ ਦਿਲਜੀਤ ਦੀ ਫਿਲਮ 'ਚਮਕੀਲਾ' ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਦਿਲਜੀਤ ਨੇ ਇੱਕ ਪੌਡਕਾਸਟ ਕੀਤਾ, ਜਿਸ ਨੂੰ ਲੈਕੇ ਉਹ ਕਾਫੀ ਸੁਰਖੀਆਂ 'ਚ ਹਨ। ਇਸ ਪੌਡਕਾਸਟ 'ਚ ਉਨ੍ਹਾਂ ਨੇ ਪਹਿਲੀ ਵਾਰ ਖੁੱਲ੍ਹ ਕੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ। ਇਸ ਦਰਮਿਆਨ ਦੋਸਾਂਝਵਾਲਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇੱਕ ਸਮੇਂ ਆਪਣੇ ਮਾਪਿਆਂ ਤੋਂ ਦੂਰੀ ਕਿਉਂ ਬਣਾਈ ਸੀ। ਆਓ ਤੁਹਾਨੂੰ ਦੱਸਦੇ ਹਾਂ ਕਿ ਦਿਲਜੀਤ ਦੀ ਆਪਣੇ ਮਾਪਿਆਂ ਨਾਲ ਅਨਬਣ ਕਿਉਂ ਹੋਈ ਸੀ।


ਇਹ ਵੀ ਪੜ੍ਹੋ: ਨੀਰੂ ਬਾਜਵਾ ਦੇ ਪੰਜਾਬੀ ਇੰਡਸਟਰੀ 'ਚ 20 ਸਾਲ ਪੂਰੇ, ਅਦਾਕਾਰਾ ਨੇ ਯਾਦ ਕੀਤਾ ਦੋ ਦਹਾਕਿਆਂ ਦਾ ਫਿਲਮੀ ਸਫਰ, ਦੇਖੋ ਤਸਵੀਰਾਂ


ਬੀਅਰ ਬਾਈਸਿਪਸ ਨਾਮ ਦੇ ਇੱਕ ਚੈਨਲ ਨੂੰ ਇੰਟਰਵਿਊ ਦਿੰਦਿਆਂ ਦੋਸਾਂਝ ਨੇ ਆਪਣੇ ਬਚਪਨ ਦੇ ਦਿਨ ਯਾਦ ਕੀਤੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਇੱਕ ਸਮਾਂ ਅਜਿਹਾ ਆਇਆ ਸੀ, ਜਦੋਂ ਉਨ੍ਹਾਂ ਦੇ ਮਾਪਿਆਂ ਨਾਲ ਸਬੰਧ ਵਿਗੜ ਗਏ ਸੀ।


ਮਾਪਿਆਂ ਤੋਂ ਕਿਉਂ ਬਣਾਈ ਦੂਰੀ?
ਰਣਵੀਰ ਅਲਾਹਬਾਦੀਆ ਨੂੰ ਦਿੱਤੇ ਇੰਟਰਵਿਊ 'ਚ ਅਦਾਕਾਰ ਨੇ ਕਿਹਾ- ਮੇਰੇ ਮਾਤਾ-ਪਿਤਾ ਨੇ ਮੈਨੂੰ ਮੇਰੇ ਬਚਪਨ 'ਚ ਮੇਰੇ ਚਾਚਾ ਨਾਲ ਬਿਨਾਂ ਪੁੱਛੇ ਹੀ ਭੇਜ ਦਿੱਤਾ ਸੀ। ਗਾਇਕ ਨੇ ਅੱਗੇ ਕਿਹਾ- ਮੇਰੇ ਮਾਤਾ-ਪਿਤਾ ਨੇ ਬਚਪਨ ਵਿੱਚ ਹੀ ਮੇਰੇ ਭਵਿੱਖ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਲਈ ਉਨ੍ਹਾਂ ਨੇ ਮੈਨੂੰ ਮੇਰੇ ਮਾਮੇ ਨਾਲ ਲੁਧਿਆਣਾ ਸ਼ਹਿਰ ਭੇਜ ਦਿੱਤਾ। ਗਾਇਕ ਨੇ ਕਿਹਾ ਕਿ ਜਦੋਂ ਮੈਂ ਆਪਣਾ ਪਿੰਡ ਛੱਡਿਆ ਤਾਂ ਮੈਂ ਸਿਰਫ 11 ਸਾਲ ਦਾ ਸੀ।






ਇੱਕ ਕਮਰੇ ਵਿੱਚ ਰਹਿੰਦਾ ਸੀ ਦਿਲਜੀਤ 
ਲੁਧਿਆਣਾ 'ਚ ਬਿਤਾਏ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਦਿਲਜੀਤ ਨੇ ਕਿਹਾ- 'ਮੈਨੂੰ ਯਾਦ ਹੈ ਮੈਂ ਇਕ ਕਮਰੇ 'ਚ ਰਹਿੰਦਾ ਸੀ। ਉਸ ਕਮਰੇ ਵਿੱਚ ਟੀਵੀ ਵੀ ਨਹੀਂ ਲਗਾਇਆ ਗਿਆ ਸੀ। ਗਾਇਕ ਨੇ ਕਿਹਾ- 'ਉਸ ਸਮੇਂ ਮੋਬਾਈਲ ਫੋਨ ਵੀ ਨਹੀਂ ਸੀ। ਜੇ ਮੈਂ ਕਦੇ ਆਪਣੇ ਮਾਤਾ-ਪਿਤਾ ਨਾਲ ਗੱਲ ਕਰਨਾ ਚਾਹੁੰਦਾ ਜਾਂ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ, ਤਾਂ ਇਸ ਲਈ ਪੈਸੇ ਖਰਚ ਹੋਣਗੇ। ਇਸ ਕਾਰਨ ਮੈਂ ਹੌਲੀ-ਹੌਲੀ ਆਪਣੇ ਮਾਪਿਆਂ ਤੋਂ ਦੂਰ ਹੋਣ ਲੱਗ ਪਿਆ। ਮੈਨੂੰ ਲੁਧਿਆਣੇ ਭੇਜਣ ਤੋਂ ਬਾਅਦ ਉਨ੍ਹਾਂ ਨੇ ਕਦੇ ਨਹੀਂ ਪੁੱਛਿਆ ਕਿ ਮੈਂ ਕਿਹੜੇ ਸਕੂਲ ਵਿੱਚ ਪੜ੍ਹਦਾ ਹਾਂ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਨੇ ਆਪਣੀ ਮਾਂ ਲਈ ਚਿੱਠੀ ਲਿਖੀ ਸੀ। ਇਸ ਚਿੱਠੀ 'ਚ ਉਨ੍ਹਾਂ ਨੇ ਕਿਹਾ ਸੀ, 'ਮੈਂ ਜਦੋਂ ਵੀ ਆਪਣੇ ਘਰ ਫੋਨ ਕਰਦਾ ਹਾਂ, ਮੈਂ ਹਮੇਸ਼ਾ ਆਪਣੀ ਮਾਂ ਦਾ ਆਸ਼ੀਰਵਾਦ ਲੈਂਦਾ ਹਾਂ। ਮੈਂ ਉਨ੍ਹਾਂ ਨੂੰ 'ਪੈਰੀ ਪੌਨਾ' ਕਹਿੰਦਾ ਹਾਂ, ਜਵਾਬ 'ਚ ਮਾਂ ਕਹਿੰਦੀ ਹੈ 'ਖੁਸ਼ ਰਹੋ ਪੁੱਤਰ'। ਇਹ ਸੁਣ ਕੇ ਮੇਰੀ ਜ਼ਿੰਦਗੀ ਵਿੱਚੋਂ ਅੱਧੀ ਤਕਲੀਫ਼ ਦੂਰ ਹੋ ਜਾਂਦੀ ਹੈ। ਗਾਇਕ ਨੇ ਕਿਹਾ- ਮੇਰੇ ਲਈ ਸਾਰੇ ਦੇਵਤਿਆਂ ਤੋਂ ਪਹਿਲਾਂ ਮਾਂ ਦਾ ਸਥਾਨ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲੀਜ਼ ਦੋਸਾਂਝ ਦੀ ਫਿਲਮ ਚਮਕੀਲਾ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋ ਰਹੀ ਹੈ। 


ਇਹ ਵੀ ਪੜ੍ਹੋ: ਸ਼ਰਾਬ ਪੀਣ ਤੋਂ ਬਾਅਦ ਅਕਸ਼ੇ ਕੁਮਾਰ ਕਰਦੇ ਹਨ ਅਜਿਹੀਆਂ ਹਰਕਤਾਂ, ਐਕਟਰ ਬੋਲਿਆ- 'ਮੈਂ ਆਪਣੀ ਅਸਲੀ ਔਕਾਤ 'ਤੇ...'