ਮੁੰਬਈ: ਕਰਨ ਜੌਹਰ ਦਾ ਟੌਕ ਸ਼ੋਅ ‘ਕੌਫ਼ੀ ਵਿਦ ਕਰਨ’ ਦਾ ਸੀਜ਼ਨ ਕੁਝ ਸਮਾਂ ਪਹਿਲਾਂ ਹੀ ਖ਼ਤਮ ਹੋ ਗਿਆ ਹੈ। ਸ਼ੋਅ ਦੇ ਮੇਕਰਸ ਨੇ ਇਸ ਸੀਜ਼ਨ ਦੀਆਂ ਕੁਝ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਨ੍ਹਾਂ ਨੂੰ ਕੱਟ ਕੀਤਾ ਗਿਆ ਹੈ। ਇਨ੍ਹਾਂ ਵੀਡੀਓਜ਼ ‘ਚ ਸਾਰੇ ਉਹ ਸਟਾਰ ਹਨ ਜੋ ਸ਼ੋਅ ‘ਤੇ ਆਏ ਸੀ। ਇੱਕ ਵੀਡੀਓ ‘ਚ ਕਰਨ ਜੌਹਰ, ਦਿਲਜੀਤ ਦੋਸਾਂਝ ਨੂੰ ਸਵਾਲ ਕਰ ਰਹੇ ਹਨ ਕਿ ਸਭ ਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਪ੍ਰਾਈਵੇਟ ਜਹਾਜ਼ ਹੈ। ਜੇਕਰ ਇਹ ਸੱਚ ਹੈ ਤਾਂ ਮੈਨੂੰ ਤੁਹਾਡੇ ਤੋਂ ਬਹੁਤ ਜਲਨ ਹੁੰਦੀ ਹੈ, ਕਿਉਂਕਿ ਮੈਨੂੰ ਇੱਕ ਪ੍ਰਾਈਵੇਟ ਜਹਾਜ਼ ਚਾਹੀਦਾ ਹੈ। ਇਸ ‘ਤੇ ਦਿਲਜੀਤ ਕਹਿੰਦੇ ਹਨ ਕਿ ਨਹੀਂ ਮੇਰੇ ਕੋਲ ਕੋਈ ਪ੍ਰਾਈਵੇਟ ਜਹਾਜ਼ ਨਹੀਂ ਪਰ ਹੁਣ ਮੈਨੂੰ ਚਾਹੀਦਾ ਹੈ। ਇਸ ਬਾਰੇ ਜਦੋਂ ਬਾਦਸ਼ਾਹ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਸ ਨੇ ਕਦੇ ਸੁਣਿਆ ਹੈ ਕਿ ਦਿਲਜੀਤ ਕੋਲ ਪ੍ਰਾਈਵੇਟ ਜਹਾਜ਼ ਹੈ ਤਾਂ ਬਾਦਸ਼ਾਹ ਇਸ ਦਾ ਜਵਾਬ ਹਾਂ ‘ਚ ਦਿੰਦੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓਜ਼ ਨੂੰ ਔਡੀਅੰਸ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਕਰਨ ਦੇ ਸ਼ੋਅ ਦਾ ਇਹ ਸੀਜ਼ਨ ਕਾਫੀ ਐਕਸ਼ਨ, ਡ੍ਰਾਮਾ ਤੇ ਕੰਟ੍ਰੋਵਰਸੀ ਨਾਲ ਭਰਿਆ ਰਿਹਾ।