Diljit Dosanjh Dedicates His Vancouver Show to Sidhu Moose Wala: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ ਬੋਰਨ ਟੂ ਸ਼ਾਈਨ ਵਰਲਡ ਟੂਰ `ਚ ਕਾਫ਼ੀ ਬਿਜ਼ੀ ਹਨ। ਹਾਲ ਹੀ `ਚ ਉਨ੍ਹਾਂ ਦਾ ਵੈਨਕੂਵਰ ਦੇ ਰੋਜਰਜ਼ ਐਰੇਨਾ ਵਿਖੇ ਹੋਇਆ ਮਿਊਜ਼ਿਕ ਕੰਸਰਟ ਸੁਪਰਹਿੱਟ ਰਿਹਾ। ਦੋਸਾਂਝ ਦੇ ਸ਼ੋਅ ਨੇ ਕਈ ਰਿਕਾਰਡ ਵੀ ਤੋੜੇ ਹਨ, ਜਿਸ ਦੀ ਚਰਚਾ ਪੰਜਾਬੀ `ਚ ਹੀ ਨਹੀਂ, ਸਗੋਂ ਕੈਨੇਡਾ `ਚ ਵੀ ਹੋ ਰਹੀ ਹੈ।  


ਦੋਸਾਂਝ ਦੇ ਵੈਨਕੂਵਰ ਸ਼ੋਅ ਦਾ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਦਿਖਾਈ ਦੇ ਰਹੇ ਹਨ। ਦਿਲਜੀਤ ਦੋਸਾਂਝ ਨੇ ਆਪਣੇ ਮਿਊਜ਼ਿਕ ਕੰਸਰਟ ਨੂੰ ਮਰਹੂਮ ਦੀਪ ਸਿੱਧੂ, ਸੰਦੀਪ ਅੰਬੀਆ ਤੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ। ਵਾਇਰਲ ਵੀਡੀਓ ਦੇ ਪਿੱਛੇ ਬੈਕਗਰਾਊਂਡ ਵਿੱਚ ਸਾਫ਼ ਲਿਖਿਆ ਨਜ਼ਰ ਆਉਂਦਾ ਹੈ, "ਦਿਸ ਸ਼ੋਅ ਇਜ਼ ਡੈਡੀਕੇਟਿਡ ਟੂ ਆਵਰ ਬ੍ਰਦਰਜ਼", ਯਾਨਿ ਇਹ ਸ਼ੋਅ ਸਾਡੇ ਭਰਾਵਾਂ ਨੂੰ ਸਮਰਪਿਤ। ਦੇਖੋ ਵੀਡੀਓ:









ਇਸ ਵੀਡੀਓ ਨੂੰ ਸੋਸ਼ਲ ਮੀਡੀਆ `ਤੇ ਖ਼ੂਬ ਦੇਖਿਆ ਜਾ ਰਿਹਾ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ। ਉਨ੍ਹਾਂ ਦੇ ਇਸ ਵੀਡੀਓ ਨੂੰ ਹੁਣ ਤੱਕ 18 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ;ਤੇ ਨਾ ਸਿਰਫ਼ ਦੋਸਾਂਝ ਦੇ ਫ਼ੈਨਜ਼ ਹੀ ਖ਼ੂਬ ਕਮੈਂਟਸ ਵੀ ਕਰ ਰਹੇ ਹਨ, ਬਲਕਿ ਸਿੱਧੂ ਮੂਸੇਵਾਲਾ ਦੇ ਫ਼ੈਨਜ਼ ਵੀ ਕਮੈਂਟਸ ਕਰ ਰਹੇ ਹਨ। 


ਵੀਡੀਓ ਵਿੱਚ ਦੋਸਾਂਝ ਵੱਲੋਂ ਗਾਈਆਂ ਲਾਈਨਾਂ ਦੀ ਵੀ ਲੋਕ ਖ਼ੂਬ ਸ਼ਲਾਘਾ ਕਰ ਰਹੇ ਹਨ। ਦਿਲਜੀਤ ਨੇ ਇਹ ਲਾਈਨਾਂ ਗਾਈਆਂ ਕਿ ਜਿਹੜਾ ਬੰਦਾ ਸਫ਼ਲ ਹੋ ਜਾਂਦਾ ਹੈ, ਉਸ ਨੂੰ ਦੁਨੀਆ ਉਨ੍ਹਾਂ ਹੀ ਜ਼ਿਆਦਾ ਸਤਾਉਂਦੀ ਹੈ।ਇਸ ਦੇ ਨਾਲ ਹੀ ਦੋਸਾਂਝ ਨੇ ਮੂਸੇਵਾਲਾ ਦੇ ਅੰਤਿਮ ਸਸਕਾਰ ਦੇ ਸਮੇਂ ਉਨ੍ਹਾਂ ਦੇ ਪਿਤਾ ਵੱਲੋਂ ਪੱਗ ਲਾਉਣ ਦਾ ਜ਼ਿਕਰ ਵੀ ਇਸ ਗੀਤ `ਚ ਕੀਤਾ। ਇਸ ਦੇ ਨਾਲ ਹੀ ਦੋਸਾਂਝ ਨੇ ਪੰਜਾਬੀ ਭਾਈਚਾਰੇ ਨੂੰ ਇੱਕਜੁੱਟ ਰਹਿਣ ਦੀ ਸਲਾਹ ਦਿਤੀ ਕਿਉਂਕਿ ਬਹੁਤ ਸਾਰੀਆਂ ਤਾਕਤਾਂ ਹਨ, ਜੋ ਸਾਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। 


ਗੀਤ ਦੀਆਂ ਆਖ਼ਰੀ ਲਾਈਨਾਂ ਵਿੱਚ ਦੋਸਾਂਝ ਨੇ ਕਿਹਾ ਕਿ ਮੂਸੇਵਾਲਾ ਨਾਂ ਦਿਲਾਂ `ਤੇ ਲਿਖਿਆ,  ਖ਼ਾਸਾ ਜ਼ੋਰ ਲੱਗ ਜਾਊ ਮਿਟਾਉਣ ਵਾਸਤੇ।


ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ 2022 `ਚ ਬੋਰਨ ਟੂ ਸ਼ਾਈਨ ਵਰਲਡ ਟੂਰ ਦਾ ਐਲਾਨ ਕੀਤਾ ਸੀ। ਇਸੇ ਕੜੀ `ਚ ਉਨ੍ਹਾਂ ਨੇ 19 ਜੂਨ ਨੂੰ ਕੈਨੇਡਾ ਦੇ ਵੈਨਕੂਵਰ `ਚ ਕੰਸਰਟ ਕੀਤਾ, ਜੋ ਕਿ ਪੂਰੀ ਤਰ੍ਹਾਂ ਹਾਊਸਫੁੱਲ ਰਿਹਾ। ਇਹ ਸ਼ੋਅ ਉਨ੍ਹਾਂ ਨੇ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆ ਤੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕੀਤਾ। ਦੱਸ ਦਈਏ ਕਿ ਇਹ ਤਿੰਨੇ ਸਿਤਾਰੇ ਇਸੇ ਸਾਲ ਦੁਨੀਆ ਨੂੰ ਇਸੇ ਸਾਲ ਅਲਵਿਦਾ ਆਖ ਗਏ ਸੀ।