ਚੰਡੀਗੜ੍ਹ: ਅਕਸਰ ਹੀ ਪੰਜਾਬੀ ਸਿੰਗਰ-ਐਕਟਰ ਦਿਲਜੀਤ ਦੋਸਾਂਝ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਐਕਟਿਵ ਹੋਣ ਕਾਰਨ ਉਨ੍ਹਾਂ ਦੇ ਫੈਨਸ ਉਨ੍ਹਾਂ ਬਾਰੇ ਜਾਣਕਾਰੀ ਲੈਂਦੇ ਰਹਿੰਦੇ ਹਨ। ਹੁਣ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।


ਇਸ ਤੋਂ ਪਹਿਲਾਂ ਤੁਸੀਂ ਜਾਣੋ ਕੀ ਕਿਸਦੀ ਵੀਡੀਓ ਤਾਂ ਦੱਸ ਦਈਏ ਕਿ ਉਸ ਨੇ ਆਪਣੇ ਫੈਨਸ ਵੱਲੋਂ ਗਾਏ ਇੱਕ ਗਾਣੇ ਦੀ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਉਸ ਦੇ ਫੈਨਸ ਨੇ ਦੁਨੀਆ ‘ਚ ਤਬਾਹੀ ਫੈਲਾਉਣ ਵਾਲੇ ਕੋਰੋਨਾਵਾਇਰਸ ਦਾ ਜ਼ਿਕਰ ਕੀਤਾ ਹੈ।



ਇਸ ਗਾਣੇ ‘ਚ ਕੋਰੋਨਾਵਾਇਰਸ ਤੋਂ ਬਚਾਅ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। ਦਿਲਜੀਤ ਨੂੰ ਆਪਣੇ ਫੈਨਸ ਦਾ ਇਹ ਸੋਂਗ ਇੰਨਾ ਪਸੰਦ ਆਇਆ ਕਿ ਉਹ ਇਸ ਨੂੰ ਅੱਗੇ ਸ਼ੇਅਰ ਕੀਤੇ ਬਗੈਰ ਰਹਿ ਨਾ ਸਕੇ।