Diljit Dosanjh Video: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੇ ਗਾਇਕੀ ਦੇ ਨਾਲ ਨਾਲ ਫਿਲਮਾਂ 'ਚ ਵੀ ਖੂਬ ਨਾਮ ਕਮਾਇਆ ਹੈ। ਇਸ ਦੇ ਨਾਲ ਨਾਲ ਦਿਲਜੀਤ ਆਪਣੀ ਕਾਮਿਕ ਟਾਈਮਿੰਗ ਲਈ ਵੀ ਜਾਣੇ ਜਾਂਦੇ ਹਨ। 


ਇਹ ਵੀ ਪੜ੍ਹੋ: 26 ਸਾਲਾਂ ਦੇ ਪਿਆਰ ਨੂੰ ਕੁੱਝ ਪਲਾਂ 'ਚ ਭੁਲਾ ਬੈਠਿਆ ਅਨੁਜ, ਅਨੁਪਮਾ ਨਾਲ ਰਿਸ਼ਤਾ ਤੋੜ ਕੇ ਮਾਇਆ ਨਾਲ ਕਰੇਗਾ ਵਿਆਹ!


ਦਿਲਜੀਤ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕੇ ਵੀ ਕਾਫੀ ਜ਼ਿਆਦਾ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦਿਲਜੀਤ ਦਾ ਮਜ਼ਾਕੀਆ ਤੇ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਦੇ ਫੈਨ ਪੇਜ 'ਤੇ ਸ਼ੇਅਰ ਕੀਤਾ ਹੈ।


ਵੀਡੀਓ 'ਚ ਦਿਲਜੀਤ ਦੋਸਾਂਝ ਐਮੇਜ਼ੋਨ ਦੀ ਆਵਾਜ਼ ਏਆਈ 'ਅਲੈਕਸਾ' ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਦਿਲਜੀਤ ਨੇ ਆਪਣੀ ਟੁੱਟੀ-ਫੁੱਟੀ ਇੰਗਲਿਸ਼ ਦੇ ਨਾਲ ਵੀ ਲੋਕਾਂ ਨੂੰ ਖੂਬ ਹਸਾਇਆ। ਉਹ ਅਲੈਕਸਾ ਨਾਲ ਜਿਵੇਂ ਇੰਗਲਿਸ਼ ਬੋਲ ਰਹੇ ਹਨ, ਉਹ ਅਲੈਕਸਾ ਸਮਝ ਹੀ ਨਹੀਂ ਪਾ ਰਹੀ ਹੈ। ਤੁਸੀਂ ਵੀ ਦੇਖੋ ਇਹ ਮਜ਼ੇਦਾਰ ਵੀਡੀਓ:









ਕਾਬਿਲੇਗ਼ੌਰ ਹੈ ਕਿ ਹਾਲ ਹੀ ;ਚ ਦਿਲਜੀਤ ਦੋਸਾਂਝ ਦਾ ਸੁਰਖੀਆਂ 'ਚ ਫਿਰ ਤੋਂ ਚੱਲ ਰਿਹਾ ਹੈ। ਦਰਅਸਲ, ਕੰਗਨਾ ਰਣੌਤ ਨੇ ਫਿਰ ਤੋਂ ਦਿਲਜੀਤ ;ਤੇ ਤਿੱਖੇ ਤੰਜ ਕੱਸੇ ਹਨ। ਕੰਗਨਾ ਨੇ ਦਿਲਜੀਤ ਨੂੰ ਖਾਲਿਸਤਾਨ ਦਾ ਸਮਰਥਨ ਕਰਨ ਲਈ ਜੇਲ੍ਹ ਜਾਣ ਤੱਕ ਦੀ ਚੇਤਾਵਨੀ ਦੇ ਦਿੱਤੀ। ਇਸ ਤੋਂ ਬਾਅਦ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਦਿਲਜੀਤ ਦਾ ਕੰਗਨਾ ਨੂੰ ਜਵਾਬ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਨੇ ਹਾਲ ਹੀ 'ਚ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਪੂਰੀ ਕੀਤੀ ਹੈ, ਪਰ ਇਸ ਫਿਲਮ ਦੀ ਰਿਲੀਜ਼ 'ਤੇ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਕਿਉਂਕਿ ਇਸ ਫਿਲਮ ਨੂੰ ਬਣਾਉਣ ਲਈ ਚਮਕੀਲੇ ਦੀ ਪਹਿਲੀ ਪਤਨੀ ਨੇ ਪਹਿਲਾਂ ਹੀ ਕਿਸੇ ਹੋਰ ਨੂੰ ਅਧਿਕਾਰ ਦਿੱਤਾ ਸੀ ਅਤੇ ਬਦਲੇ 'ਚ ਉਸ ਕੋਲੋਂ ਪੈਸੇ ਵੀ ਲਏ ਸੀ।


ਇਹ ਵੀ ਪੜ੍ਹੋ: ਜਦੋਂ ਇਮਰਾਨ ਹਾਸ਼ਮੀ ਮੱਲਿਕਾ ਨਾਲ 'ਮਰਡਰ' ਫਿਲਮ ਦੀ ਸ਼ੂਟਿੰਗ ਕਰ ਰਹੇ ਸੀ, ਪਤਨੀ ਰੋਜ਼ ਕਰਦੀ ਸੀ ਲੜਾਈ