ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇੱਕ ਟਵਿਟਰ ਯੂਜ਼ਰ ਦੇ ਟਵੀਟ ਤੋਂ ਗੁੱਸੇ ਹੋ ਗਏ। ਦਿਲਜੀਤ ਦੋਸਾਂਝ ਨੇ ਉਸਦਾ ਜੁਆਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬਾਲੀਵੁੱਡ ਤੋਂ ਕੋਈ ਪੈਸਾ ਨਹੀਂ ਕਮਾਇਆ ਤੇ ਨਾ ਹੀ ਉਨ੍ਹਾਂ ਨੂੰ ਲੋੜ ਹੈ। ਦਰਅਸਲ ਇੱਕ ਯੂਜ਼ਰ ਨੇ ਦਿਲਜੀਤ ਨੂੰ ਇਹ ਕਿਹਾ ਦਿੱਤਾ ਕਿ ਤੁਹਾਡੇ ਇਮੋਸ਼ਨਜ਼ ਫੇਕ ਹਨ, ਤੇ ਕੰਮ ਲੈਣ ਲਈ ਇੰਡਸਟਰੀ 'ਤੇ ਡਿਪੇਂਡ ਕਰਦੇ ਹੋ। ਇਸ ਕਰਕੇ ਤੁਸੀਂ ਉਨ੍ਹਾਂ ਖਿਲਾਫ ਕੁਝ ਨਹੀਂ ਬੋਲ ਰਹੇ।
ਇਸ 'ਤੇ ਦਿਲਜੀਤ ਨੂੰ ਗੁੱਸਾ ਚੜ੍ਹ ਗਿਆ ਤੇ ਉਨ੍ਹਾਂ ਯੂਜ਼ਰ ਨੂੰ ਕਰਾਰਾ ਜਵਾਬ ਦਿੱਤਾ। ਦਿਲਜੀਤ ਨੇ ਰਿਪਲਾਈ ਕਰਦਿਆਂ ਲਿਖਿਆ, "ਭਰਾਵਾਂ ਪੰਜਾਬ ਤੋਂ ਹਾਂ ਮੈਂ। ਸਿੰਗਿੰਗ ਦੇ ਸਿਰ 'ਤੇ ਕਮਾਇਆ ਜੋ ਵੀ ਕਮਾਇਆ। ਬਾਲੀਵੁੱਡ ਤੋਂ ਪੈਸਾ ਨਹੀਂ ਕਮਾਇਆ, ਤੇ ਨਾਂ ਹੀ ਲੋੜ ਆ। ਮਰਜ਼ੀ ਨਾਲ ਕੰਮ ਕਰਦੇ ਆ। ਬਾਲੀਵੁੱਡ ਤੋਂ ਪਹਿਲਾ ਪੰਜਾਬ 'ਚ ਫ਼ਿਲਮਾਂ ਹਿੱਟ ਸੀ। ਮੂੰਹ ਸੰਭਾਲ ਕੇ। ਮੈਂ ਕੋਈ ਸਟਾਰ ਸਟੂਰ ਨਹੀਂ ਜੋ ਗੱਲਾਂ ਸੁਣਾਂਗਾ। ਪਿੰਡਾਂ ਵਾਲਾ ਆ, ਜਵਾਬ ਵੀ ਮਿਲੂਗਾ।"
ਦਿਲਜੀਤ ਇਸ ਤੋਂ ਪਹਿਲਾ ਵੀ ਆਪਣੇ ਹੈਟਰਸ ਨੂੰ ਜਵਾਬ ਦਿੰਦੇ ਆਏ ਹਨ। ਪਰ ਦਿਲਜੀਤ ਵੱਲੋਂ ਇਸ ਤਰ੍ਹਾਂ ਦਾ ਜਵਾਬ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ।