Diljit Dosanjh Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਦਿਲਜੀਤ ਦੋਸਾਂਝ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਕੋਚੈਲਾ ਪਰਫਾਰਮੈਂਸ ਤੋਂ ਬਾਅਦ ਹੁਣ ਦਿਲਜੀਤ ਗਲੋਬਲ ਸਟਾਰ ਬਣ ਕੇ ਉਭਰੇ ਹਨ।  

ਇਹ ਵੀ ਪੜ੍ਹੋ: ਇਸ ਨੰਨ੍ਹੇ ਬੱਚੇ ਦੀ ਮੌਤ ਨੇ ਬਰਤਾਨਵੀ ਰੈਪਰ ਸਟੈਫਲੋਨ ਡੌਨ ਦੀਆਂ ਅੱਖਾਂ ਹੋਈਆਂ ਨਮ, ਪਾਕਿਸਤਾਨ 'ਚ ਸੋਗ ਦਾ ਮਾਹੌਲ, ਅਨਮੋਲ ਕਵਾਤਰਾ ਨੇ ਸ਼ੇਅਰ ਕੀਤੀ ਵੀਡੀਓ

ਇੰਨੀਂ ਦਿਨੀਂ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ 'ਚ ਦਿਲਜੀਤ ਆਪਣੇ ਕਰੀਅਰ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਕਾਮਯਾਬੀ ਦਾ ਸਿਹਰਾ ਕਿਸ ਦੇ ਸਿਰ 'ਤੇ ਬੰਨ੍ਹਦੇ ਹਨ। ਦਿਲਜੀਤ ਨੇ ਕਿਹਾ ਕਿ 'ਹਰ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ। ਉਹ ਆਪਣੀ ਜ਼ਿੰਦਗੀ 'ਚ ਜੋ ਵੀ ਕੁੱਝ ਬਣੇ ਹਨ, ਆਪਣੀ ਮਾਂ ਦੀ ਵਜ੍ਹਾ ਕਰਕੇ ਬਣੇ ਹਨ।' ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਦਿਲਜੀਤ ਦੀ ਇਹ ਵੀਡੀਓ:

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੂੰ ਇਹ ਮੁਕਾਮ ਅਸਾਨੀ ਨਾਲ ਹਾਸਲ ਨਹੀਂ ਹੋਇਆ ਸੀ। ਉਨ੍ਹਾਂ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਖੂਬ ਮੇਹਨਤ ਤੇ ਸੰਘਰਸ਼ ਕੀਤਾ ਹੈ। ਅੱਜ ਦਿਲਜੀਤ ਜਿਸ ਮੁਕਾਮ 'ਤੇ ਹਨ, ਉਸ ਨੂੰ ਪਾਉਣਾ ਹਰ ਨੌਜਵਾਨ ਦਾ ਸੁਪਨਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਹਾਲ ਹੀ 'ਚ ਕੈਲੀਫੋਰਨੀਆ ਮਿਊਜ਼ਿਕ ਫੈਸਟੀਵਲ 'ਚ ਕੋਚੈਲਾ 'ਚ ਪਰਫਾਰਮ ਕਰਦੇ ਨਜ਼ਰ ਆਏ ਸੀ। ਉਨ੍ਹਾਂ ਦੀ ਪਰਫਾਰਮੈਂਸ ਨੂੰ ਦੁਨੀਆ ਭਰ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ।

ਇਹ ਵੀ ਪੜ੍ਹੋ: ਧਰਮਿੰਦਰ ਨਾਲ ਕਿਸਿੰਗ ਸੀਨ 'ਤੇ ਸ਼ਬਾਨਾ ਆਜ਼ਮਾ ਦੇ ਪਤੀ ਜਾਵੇਦ ਅਖਤਰ ਦਾ ਕੀ ਸੀ ਰਿਐਸ਼ਨ? ਪਤਨੀ ਦੀ ਇਸ ਹਰਕਤ ਤੋਂ ਹੋ ਗਏ ਸੀ ਸ਼ਰਮਿੰਦਾ