Diljit Dosanjh Jogi Trailer Out: ਦਿਲਜੀਤ ਦੋਸਾਂਝ ਦੀ ਫ਼ਿਲਮ ਜੋਗੀ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ ਧਮਾਕੇਦਾਰ ਹੈ। ਇਸ ਦੇ ਨਾਲ ਇਹ ਦਿਲਜੀਤ ਦੋਸਾਂਝ ਦੀ ਕੋਈ ਫ਼ਿਲਮ ਹੋਵੇਗੀ, ਜਿਸ ਵਿੱਚ ਉਹ ਬਗ਼ੈਰ ਪੱਗ ਦੇ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਦੀ ਡਿਮਾਂਡ ਹੈ ਕਿ ਦਿਲਜੀਤ ਦੋਸਾਂਝ ਇੱਕ ਜਗ੍ਹਾ `ਤੇ ਦੰਗਾਈਆਂ ਤੋਂ ਬਚਣ ਲਈ ਪੱਗ ਲਾਹੁਣ ਲਈ ਮਜਬੂਰ ਹੋ ਜਾਂਦੇ ਹਨ। ਦੇਖੋ ਧਮਾਕੇਦਾਰ ਟਰੇਲਰ:





ਦੱਸ ਦਈਏ ਕਿ `ਜੋਗੀ` ਫ਼ਿਲਮ ਦਾ ਟਰੇਲਰ ਮੁੰਬਈ `ਚ ਫ਼ਿਲਮ ਦਿਵਸ `ਤੇ ਰਿਲੀਜ਼ ਹੋਇਆ ਹੈ। ਫ਼ਿਲਮ ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ਹੇਠ ਬਣੀ ਹੈ। ਅਲੀ ਅੱਬਾਸ ਇਸ ਤੋਂ ਪਹਿਲਾਂ ਸਲਮਾਨ ਖਾਨ ਨੂੰ ਫ਼ਿਲਮ `ਸੁਲਤਾਨ` ਵਿੱਚ ਡਾਇਰੈਕਟ ਕਰ ਚੁੱਕੇ ਹਨ। 


ਟਰੇਲਰ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਦਿਲਜੀਤ ਦੋਸਾਂਝ ਦੀ ਐਕਟਿੰਗ ਕਮਾਲ ਦੀ ਹੈ। ਦਿਲਜੀਤ ਜੋਗੀ ਦੇ ਕਿਰਦਾਰ `ਚ ਪੂਰੀ ਤਰ੍ਹਾਂ ਛਾਏ ਹੋਏ ਹਨ। ਜੋਗੀ ਇੱਕ ਅਜਿਹੇ ਸ਼ਖ਼ਸ ਦੀ ਕਹਾਣੀ ਹੈ, ਜਿਸ ਦਾ ਪਰਿਵਾਰ ਦਿੱਲੀ ਰਹਿੰਦਾ ਹੈ ਤੇ 1984 `ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉੱਥੇ ਦੰਗੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਬਾਅਦ ਦਿਲਜੀਤ ਯਾਨਿ ਜੋਗੀ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਧਰ ਉੱਧਰ ਮਾਰਿਆ ਫ਼ਿਰਦਾ ਹੈ।


ਦਿਲਜੀਤ ਦੇ ਕਰੀਅਰ ਦੀ ਇਹ ਕੋਈ ਪਹਿਲੀ ਫ਼ਿਲਮ ਹੋਵੇਗੀ, ਜਿਸ ਵਿੱਚ ਉਹ ਬਗ਼ੈਰ ਪੱਗ ਦੇ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਦੀ ਇਹੋ ਡਿਮਾਂਡ ਹੈ ਕਿ ਇੱਕ ਜਗ੍ਹਾ ਤੇ ਜੋਗੀ ਦੰਗਾਈਆਂ ਤੋਂ ਬਚਣ ਲਈ ਆਪਣੀ ਪੱਗ ਲਾਹੁਣ ਤੇ ਕੇਸ ਕਟਵਾਉਣ ਲਈ ਮਜਬੂਰ ਹੋ ਜਾਂਦਾ ਹੈ। ਪਰ ਉਹ ਅਜਿਹਾ ਕਰਕੇ ਬਹੁਤ ਦੁਖੀ ਹੁੰਦਾ ਹੈ। ਇਹੀ ਨਹੀਂ ਜਦੋਂ ਜੋਗੀ ਦਾ ਪਰਿਵਾਰ ਉਸ ਨੂੰ ਬਗ਼ੈਰ ਪੱਗ ਦੇ ਦੇਖਦਾ ਹੈ ਤਾਂ ਪਰਿਵਾਰ ਨੂੰ ਵੀ ਝਟਕਾ ਲੱਗਦਾ ਹੈ ।


ਕਾਬਿਲੇਗ਼ੌਰ ਹੈ ਕਿ ਜੋਗੀ ਫ਼ਿਲਮ `ਚ 1984 ਦੰਗਿਆਂ ਦੀ ਤਸਵੀਰ ਦਿਖਾਈ ਗਈ ਹੈ । ਇਹ ਕਹਾਣੀ ਹੈ ਉਸ ਸਮੇਂ ਦੀ ਜਦੋਂ ਦਿੱਲੀ `ਚ ਇੰਦਰਾਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਸ਼ੁਰੂ ਹੋਏ ਸੀ । ਇਹ ਫ਼ਿਲਮ ਦਾ ਪ੍ਰੀਮੀਅਰ 16 ਸਤੰਬਰ ਨੂੰ ਨੈੱਟਫ਼ਲਿਕਸ ਤੇ ਹੋਣ ਜਾ ਰਿਹਾ ਹੈ ।