ਅਮੈਲੀਆ ਪੰਜਾਬੀ ਦੀ ਰਿਪੋਰਟ
Jodi Breaks Chal Mera Putt 2 Record: ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ 'ਜੋੜੀ' ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਿਲਜੀਤ-ਨਿਮਰਤ ਨੇ ਪਹਿਲੀ ਵਾਰ ਇਸ ਫਿਲਮ 'ਚ ਸਕ੍ਰੀਨ ਸ਼ੇਅਰ ਕੀਤੀ ਸੀ। ਦੋਵਾਂ ਨੇ ਫਿਲਮ 'ਚ ਕਮਾਲ ਦੀ ਐਕਟਿੰਗ ਕੀਤੀ ਹੈ। ਇਹੀ ਨਹੀਂ ਫਿਲਮ 'ਚ ਦਿਲਜੀਤ ਨਿਮਰਤ ਦੀ ਲਵ ਕੈਮਿਸਟਰੀ ਨੂੰ ਵੀ ਖੂਬ ਪਿਆਰ ਮਿਲ ਰਿਹਾ ਹੈ। ਫਿਲਮ ਲਗਾਤਾਰ 25 ਦਿਨਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।
ਹੁਣ 'ਜੋੜੀ' ਫਿਲਮ ਨੂੰ ਲੈਕੇ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ 25 ਦਿਨਾਂ ਬਾਅਦ ਵੀ ਫਿਲਮ ਦੀ ਕਮਾਈ ਦੀ ਰਫਤਾਰ ਘੱਟ ਨਹੀਂ ਹੋਈ ਹੈ। ਫਿਲਮ ਨੇ 25 ਕਰੋੜ ਦੇ ਕਰੀਬ ਕਾਰੋਬਾਰ ਕਰ ਲਿਆ ਹੈ। ਇਸ ਦੇ ਨਾਲ ਨਾਲ ਫਿਲਮ ਨੇ ਅਮਰੀਕਾ-ਕੈਨੇਡਾ 'ਚ ਕਮਾਈ ਦੇ ਰਿਕਾਰਡ ਵੀ ਤੋੜ ਦਿੱਤੇ ਹਨ।
'ਜੋੜੀ' ਨੇ ਤੋੜਿਆ 'ਚੱਲ ਮੇਰਾ ਪੁੱਤ 2' ਦਾ ਰਿਕਾਰਡ'ਜੋੜੀ' ਫਿਲਮ ਨੇ ਅਮਰੀਕਾ ਕੈਨੇਡਾ 'ਚ 2.84 ਮਿਲੀਅਨ ਡਾਲਰ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ 'ਚੱਲ ਮੇਰਾ ਪੁੱਤ 2' ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਜਿਸ ਹਿਸਾਬ ਨਾਲ ਚੌਥੇ ਹਫਤੇ ਵੀ ਫਿਲਮ ਦੇ ਸ਼ੋਅਜ਼ ਹਾਊਸਫੁੱਲ ਚੱਲ ਰਹੇ ਹਨ। ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਜਲਦ ਹੀ ਪੂਰੀ ਦੁਨੀਆ 'ਚ 3 ਮਿਲੀਅਨ ਡਾਲਰ ਦਾ ਅੰਕੜਾ ਛੂਹ ਲਵੇਗੀ। ਇਸ ਬਾਰੇ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ। ਦੇਖੋ ਨਿਮਰਤ ਦੀ ਇਹ ਪੋਸਟ:
ਫੈਨਜ਼ ਨੂੰ ਭਾਵੁਕ ਕਰ ਰਹੀ ਫਿਲਮਦੱਸ ਦਈਏ ਕਿ 'ਜੋੜੀ' ਫੈਨਜ਼ ਨੂੰ ਭਾਵੁਕ ਕਰ ਰਹੀ ਹੈ। ਖਾਸ ਕਰਕੇ ਫਿਲਮ ਦਾ ਆਖਰੀ ਸੀਨ, ਜਿਸ ਵਿੱਚ ਖਾੜਕੂ ਚਮਕੀਲਾ ਅਮਰਜੋਤ ਯਾਨਿ ਦਿਲਜੀਤ ਨਿਮਰਤ ਨੂੰ ਮਾਰਦੇ ਹਨ। ਇਹ ਸੀਨ ਦੇਖ ਕੇ ਅੱਖਾਂ ਨਮ ਹੋ ਜਾਂਦੀਆਂ ਹਨ।
ਕਾਬਿਲੇਗ਼ੌਰ ਹੈ ਕਿ 'ਜੋੜੀ' ਫਿਲਮ 5 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ 'ਚ ਦਿਲਜੀਤ ਨਿਮਰਤ 'ਤੇ ਫਿਰ ਤੋਂ ਚਮਕੀਲਾ-ਅਮਰਜੋਤ ਦੀ ਪ੍ਰੇਮ ਕਹਾਣੀ ਨੂੰ ਜ਼ਿੰਦਾ ਕੀਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ।