ਸੁਪਰਸਟਾਰ ਦਿਲਜੀਤ ਦੋਸਾਂਝ ਹੁਣ ਬਾਲੀਵੁੱਡ ਦਾ ਵੀ ਵੱਡਾ ਪੰਜਾਬੀ ਨਾਮ ਹੈ। ਦਿਲਜੀਤ ਬਹੁਤ ਸਾਰੀਆਂ ਸੁਪਰਹਿੱਟ ਬਾਲੀਵੁੱਡ ਫਿਲਮਾਂ ਦਾ ਹਿੱਸਾ ਰਹੇ ਹਨ ਅਤੇ ਵੱਡੇ ਨਾਵਾਂ ਨਾਲ ਕੰਮ ਕੀਤਾ ਹੈ। ਹਾਲ ਹੀ ਵਿੱਚ, ਇਸ ਸੁਪਰਸਟਾਰ ਨੂੰ ਹੰਗਰੀ ਦੇ ਬੁਧਾਪੇਸਟ ਵਿੱਚ ਵੇਖਿਆ ਗਿਆ। ਜਿਸ ਤੋਂ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਦਿਲਜੀਤ ਨਵੇਂ ਆਉਣ ਵਾਲੇ ਬਾਲੀਵੁੱਡ ਪ੍ਰੋਜੈਕਟ ਲਈ ਤਿਆਰ ਹੈ। 


 


ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਡਾਇਨਾ ਪੇਂਟੀ ਨੂੰ ਵੀ ਬੁਧਾਪੇਸਟ ਸ਼ਹਿਰ ਵਿੱਚ ਦੇਖਿਆ ਗਿਆ ਹੈ। ਬ੍ਰਿਟਿਸ਼ ਅਭਿਨੇਤਰੀ ਬਨੀਤਾ ਸੰਧੂ, ਜੋ ਆਮ ਤੌਰ 'ਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਦੀ ਹੈ ਉਨ੍ਹਾਂ ਤੋਂ ਵੀ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਇਹ ਤਿੰਨੋਂ ਚੇਹਰੇ ਇਕ ਸਾਰ ਬੁਧਾਪੈਸਟ 'ਚ ਸਪੋਟ ਹੋਏ ਹਨ।


 


ਉਮੀਦ ਹੁਣ ਹੈ ਕਿ ਦਿਲਜੀਤ ਦੋਸਾਂਝ, ਡਾਇਨਾ ਪੇਂਟੀ ਅਤੇ ਬਨੀਤਾ ਸੰਧੂ ਇੱਕ ਆਉਣ ਵਾਲੀ ਬਾਲੀਵੁੱਡ ਫਿਲਮ 'ਤੇ ਕੰਮ ਕਰ ਰਹੇ ਹਨ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਖੂਬਸੂਰਤ ਸ਼ਹਿਰ ਬੁਧਾਪੇਸਟ ਵਿੱਚ ਪੋਜ਼ ਦਿੰਦਿਆਂ ਇੱਕ ਪੋਸਟ ਵੀ ਪਾਈ ਹੈ। ਦਿਲਜੀਤ ਨੇ ਆਪਣੇ ਬਨੀਤਾ ਸੰਧੂ ਦੀ ਇੱਕ ਸਟੋਰੀ ਵੀ ਅਪਲੋਡ ਕੀਤੀ ਅਤੇ ਜਿਸ ਵਿੱਚ ਉਨ੍ਹਾਂ ਨੂੰ ਟੈਗ ਵੀ ਕੀਤਾ। ਬਨੀਤਾ ਸੰਧੂ ਦੀਆਂ ਇੰਸਟਾਗ੍ਰਾਮ ਸਟੋਰੀਆਂ 'ਚ ਵੀ ਇਹ ਤਿੰਨੋ ਨਜ਼ਰ ਆ ਰਹੇ ਹਨ। 


 


ਫਿਲਹਾਲ ਇਸ ਫਿਲਮ ਬਾਰੇ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ ਗਈ। ਨਾਂ ਹੀ ਇਸ ਬਾਰੇ ਜਾਣਕਾਰੀ ਹੈ ਕਿ ਇਹ ਸਾਰੇ ਸਿਤਾਰੇ ਬੁਧਾਪੈਸਟ ਕਿਉਂ ਪਹੁੰਚੇ ਹਨ। ਪਰ ਸਭ ਤੋਂ ਵੱਧ ਕਿਆਸ ਇਹ ਲਗਾਈ ਜਾ ਰਹੀ ਹੈ ਕਿ ਪੰਜਾਬੀ ਸੁਪਰਸਟਾਰ ਆਪਣੇ ਫੈਨਜ਼  ਨੂੰ ਖੁਸ਼ ਕਰਨ ਲਈ ਇੱਕ ਸ਼ਾਨਦਾਰ ਬਾਲੀਵੁੱਡ ਫਿਲਮ ਲਿਆਉਣ ਵਾਲਾ ਹੈ। 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904