ਅਮੈਲੀਆ ਪੰਜਾਬੀ ਦੀ ਰਿਪੋਰਟ
Diljit Dosanjh Appeal To WhatsApp: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਉਹ ਕੋਚੇਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਇਸ ਦੇ ਨਾਲ ਨਾਲ ਦਿਲਜੀਤ ਆਪਣੇ ਸ਼ਰਾਰਤ ਭਰੇ ਅੰਦਾਜ਼ ਕਰਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਦਿਲਜੀਤ ਨੇ ਆਪਣੇ ਵਟ੍ਹਸਐਪ ਗਰੁੱਪ 'ਤੇ ਇੱਕ ਵਾਇਸ ਨੋਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਵਟ੍ਹਸਐਪ ਦੇ ਮਾਲਕ ਨੂੰ ਆਪਣੀ ਸ਼ਕਾਇਤ ਤਾਂ ਦਰਜ ਕਰਵਾਈ ਹੀ, ਤੇ ਨਾਲ ਹੀ ਵਟ੍ਹਸਐਪ ਦੀ ਕਮਾਨ ਵੀ ਆਪਣੇ ਹੱਥਾਂ 'ਚ ਮੰਗੀ ਹੈ।
ਦਿਲਜੀਤ ਨੇ ਅੱਧੀ ਰਾਤ ਨੂੰ ਵਟ੍ਹਸਐਪ ਗਰੁੱਪ 'ਤੇ ਵਾਇਸ ਨੋਟ ਸੈਂਡ ਕਰਕੇ ਫੈਨਜ਼ ਦਾ ਹਾਲ ਚਾਲ ਪੁੱਛਿਆ। ਦਿਲਜੀਤ ਨੇ ਕਿਹਾ ਕਿ "ਅਜਿਹੇ ਗਰੁੱਪ ਦਾ ਕੀ ਫਾਇਦਾ, ਜਦੋਂ ਫੈਨਜ਼ ਹੀ ਜਵਾਬ ਨਹੀਂ ਦੇ ਸਕਦੇ। ਮੈਂ ਵਟ੍ਹਸਐਪ ਵਾਲਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਬਦਲਿਆ ਜਾਵੇ ਤੇ ਲੋਕਾਂ ਲਈ ਰਿਪਲਾਈ ਦਾ ਆਪਸ਼ਨ ਵੀ ਰੱਖਿਆ ਜਾਵੇ। ਮੈਂ ਵਟ੍ਹਸਐਪ ਨੂੰ ਅਪੀਲ ਕਰਦਾ ਹਾਂ ਕਿ ਮੈਨੂੰ ਆਪਣਾ ਮੀਡੀਆ ਐਡਵਾਈਜ਼ਰ ਰੱਖੋ, ਮੈਂ ਤੁਹਾਨੂੰ ਦੱਸਾਂ ਕਿ ਕਿਵੇਂ ਵਟ੍ਹਸਐਪ ਨੂੰ ਪ੍ਰਮੋਟ ਕਰਨਾ।"
ਤੁਸੀਂ ਇਸ ਲੰਿਕ 'ਤੇ ਕਲਿੱਕ ਕਰਕੇ ਇਹ ਵਾਇਸ ਨੋਟ ਸੁਣ ਸਕਦੇ ਹੋ:
https://whatsapp.com/channel/0029Va32jAjGJP8G0Tod2T1l
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਆਪਣਾ 41ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਨਵਾਂ ਗਾਣਾ 'ਲਵ ਯਾ' ਰਿਲੀਜ਼ ਕੀਤਾ ਸੀ, ਜਿਸ ਨੂੰ ਕਾਫੀ ਜ਼ਿਆਦਾ ਕੀਤਾ ਗਿਆ। ਇਸ ਗਾਣੇ 'ਚ ਦਿਲਜੀਤ ਟੀਵੀ ਦੀ ਨਾਗਿਨ ਯਾਨਿ ਅਦਾਕਾਰਾ ਮੌਨੀ ਰਾਏ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਦਿਲਜੀਤ ਇਸ ਸਾਲ ਫਿਲਮ 'ਚਮਕੀਲਾ' ਤੇ 'ਰੰਨਾਂ 'ਚ ਧੰਨਾ' 'ਚ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮਾਂ 2024 'ਚ ਹੀ ਰਿਲੀਜ਼ ਹੋਣ ਜਾ ਰਹੀਆਂ ਹਨ।