Divya Bharti Birthday: ਦਿਵਯਾ ਭਾਰਤੀ ਬਾਲੀਵੁੱਡ ਇੰਡਸਟਰੀ ਦੀ ਟੌਪ ਅਦਾਕਾਰਾ ਰਹੀ ਹੈ, ਉਸ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ 'ਚ ਸਭ ਕੁੱਝ ਬਹੁਤ ਹੀ ਜਲਦੀ ਦੇਖ ਲਿਆ ਸੀ। 16 ਸਾਲ ਦੀ ਉਮਰ 'ਚ ਤਾਂ ਦਿਵਯਾ ਬਾਲੀਵੁੱਡ 'ਤੇ ਰਾਜ ਕਰਨ ਲੱਗ ਗਈ ਸੀ। 18 ਸਾਲ ਦੀ ਉਮਰ 'ਚ ਵਿਆਹ ਕੀਤਾ ਤੇ 19 ਸਾਲ ਦੀ ਉਮਰ 'ਚ ਮੌਤ ਹੋ ਗਈ। ਦਿਵਯਾ ਭਾਰਤੀ ਦੀ ਮੌਤ ਨੂੰ 31 ਸਾਲ ਹੋ ਗਏ ਹਨ, ਪਰ ਅੱਜ ਵੀ ਅਦਾਕਾਰਾ ਦੀ ਮੌਤ ਇੱਕ ਪਹੇਲੀ ਹੀ ਬਣੀ ਹੋਈ ਹੈ।
ਕਿਸੇ ਨੂੰ ਇਹ ਨਹੀਂ ਪਤਾ ਕਿ ਜਦੋਂ ਦਿਵਯਾ ਦੀ ਮੌਤ ਹੋਈ ਤਾਂ ਉਹ ਕੀ ਕਰ ਰਹੀ ਸੀ। ਕਿਉਂਕਿ ਉਸ ਦੇ ਨਾਲ ਜੋ ਲੋਕ ਮੌਜੂਦ ਸੀ, ਉਨ੍ਹਾਂ ਤੋਂ ਵੀ ਕਹਾਣੀ ਕੁੱਝ ਸਾਫ ਨਹੀਂ ਹੋ ਸਕੀ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦਿਵਯਾ ਦੀ ਮੌਤ ਨੇ ਪੂਰੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਦੋਂ ਦਿਵਯਾ ਦੀ ਅਚਾਨਕ ਮੌਤ ਹੋਈ ਤਾਂ ਉਹ ਕਈ ਫਿਲਮਾਂ 'ਚ ਕੰਮ ਕਰ ਰਹੀ ਸੀ। ਉਸ ਦੀ ਇੱਕ ਫਿਲਮ 'ਲਾਡਲਾ' ਦੀ ਤਾਂ ਸ਼ੂਟਿੰਗ ਲਗਭਗ ਪੂਰੀ ਹੋ ਹੀ ਗਈ ਸੀ, ਪਰ ਉਸ ਦੀ ਮੌਤ ਕਰਕੇ ਇਹ ਪੂਰੀ ਫਿਲਮ ਦੁਬਾਰਾ ਕਰਨੀ ਪਈ। ਇਸ ਫਿਲਮ ਦਿਵਯਾ ਦੇ ਕਿਰਦਾਰ ਨੂੰ ਸ਼੍ਰੀਦੇਵੀ ਨੇ ਨਿਭਾਇਆ ਸੀ।
'ਲਾਡਲਾ' ਫਿਲਮ ਦੇ ਸੈੱਟ 'ਤੇ ਮੌਜੂਦ ਲੋਕਾਂ ਨੇ ਕਈ ਵਾਰ ਉੱਥੇ ਦਿਵਯਾ ਭਾਰਤੀ ਦੀ ਮੌਜੂਦਗੀ ਮਹਿਸੂਸ ਕੀਤੀ ਸੀ। ਖੁਦ ਸ਼੍ਰੀਦੇਵੀ ਨਾਲ ਫਿਲਮ ਦੇ ਸੈੱਟ 'ਤੇ ਕਾਫੀ ਅਜੀਬੋ ਗਰੀਬ ਘਟਨਾਵਾਂ ਹੋਈਆਂ ਸੀ।
ਬਾਰ ਬਾਰ ਡਾਇਲੌਗ ਭੁੱਲ ਜਾਂਦੀ ਸੀ ਸ਼੍ਰੀਦੇਵੀ
ਸ਼ੂਟਿੰਗ 'ਤੇ ਮੌਜੂਦ ਲੋਕਾਂ ਨੇ ਦੱਸਿਆ ਸੀ ਕਿ ਫਿਲਮ ਦੀ ਸ਼ੂਟਿੰਗ ਜਦੋਂ ਦਿਵਯਾ ਭਾਰਤੀ ਕਰ ਰਹੀ ਸੀ, ਤਾਂ ਉਹ ਕਈ ਵਾਰ ਆਪਣੇ ਡਾਇਲੌਗ ਭੁੱਲ ਜਾਂਦੀ ਸੀ ਤੇ ਕਈ ਵਾਰ ਇੱਕੋ ਲਾਈਨ 'ਤੇ ਅੜ ਜਾਂਦੀ ਸੀ। ਹੈਰਾਨੀ ਲੋਕਾਂ ਨੂੰ ਉਦੋਂ ਹੋਈ, ਜਦੋਂ ਸ਼੍ਰੀਦੇਵੀ ਵੀ ਉਹੀ ਡਾਇਲੌਗ ਬਾਰ ਬਾਰ ਭੁੱਲ ਰਹੀ ਸੀ, ਜੋ ਦਿਵਯਾ ਭੁੱਲਦੀ ਸੀ। ਸ਼੍ਰੀਦੇਵੀ ਬਾਰ ਬਾਰ ਉਨ੍ਹਾਂ ਲਾਈਨਾਂ 'ਤੇ ਹੀ ਅੜ ਰਹੀ ਸੀ, ਜਿਨ੍ਹਾਂ 'ਤੇ ਦਿਵਯਾ ਅੜਦੀ ਸੀ। ਕਈ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸ਼੍ਰੀਦੇਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਪਾ ਰਹੀ ਸੀ। ਇਸ ਤੋਂ ਬਾਅਦ ਸੈੱਟ 'ਤੇ ਗਾਇਤਰੀ ਮੰਤਰ ਦਾ ਪਾਠ ਰਖਵਾਇਆ ਗਿਆ, ਤਾਂ ਜਾ ਕੇ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋਈ।
ਦਿਵਯਾ ਦੀ ਮਾਂ ਕੀਤੇ ਸੀ ਕਈ ਖੁਲਾਸੇ
ਦਿਵਯਾ ਦੀ ਮਾਂ ਨੇ ਦੱਸਿਆ ਸੀ ਕਿ ਮਰਨ ਤੋਂ ਬਾਅਦ ਕਾਫੀ ਸਮੇਂ ਤੱਕ ਉਹ ਆਪਣੀ ਧੀ ਨੂੰ ਸੁਪਨਿਆਂ 'ਚ ਦੇਖਦੀ ਰਹੀ। ਇੱਥੋਂ ਤੱਕ ਕਿ ਦਿਵਯਾ ਦੇ ਪਤੀ ਸਾਜਿਦ ਦੀ ਦੂਜੀ ਪਤਨੀ ਨੇ ਵੀ ਕਿਹਾ ਕਿ ਦਿਵਯਾ ਉਸ ਦੇ ਸੁਪਨਿਆਂ 'ਚ ਆਉਂਦੀ ਰਹਿੰਦੀ ਹੈ।
'ਰੰਗ' ਫਿਲਮ ਦੀ ਰਿਲੀਜ਼ 'ਤੇ ਹੋਈ ਇਹ ਅਜੀਬ ਘਟਨਾ
ਬਾਲੀਵੁੱਡ ਅਦਾਕਾਰਾ ਆਇਸ਼ਾ ਜੁਲਕਾ ਨੇ ਦੱਸਿਆ ਸੀ ਕਿ ਜਦੋਂ ਦਿਵਯਾ ਭਾਰਤੀ ਦੀ ਮੌਤ ਹੋਈ, ਉਦੋਂ 'ਰੰਗ' ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਸੀ ਅਤੇ ਫਿਲਮ ਰਿਲੀਜ਼ ਲਈ ਤਿਆਰ ਸੀ। ਉਨ੍ਹਾਂ ਦੀ ਮੌਤ ਤੋਂ ਕੁੱਝ ਮਹੀਨੇ ਬਾਅਦ ਫਿਲਮ ਦੀ ਸਕ੍ਰੀਨਿੰਗ ਹੋਈ। ਫਿਲਮ ਦੇਖਣ ਲਈ 'ਰੰਗ' ਦੀ ਸਟਾਰ ਕਾਸਟ ਤੇ ਬਾਲੀਵੱੁਡ ਸੈਲੀਬ੍ਰਿਟੀ ਸ਼ਾਮਲ ਹੋਏ। ਫਿਲਮ ਚੱਲ ਰਹੀ ਸੀ, ਸਭ ਲੋਕ ਫਿਲਮ ਦੇਖ ਰਹੇ ਸੀ, ਜਿਵੇਂ ਹੀ ਫਿਲਮ 'ਚ ਦਿਵਯਾ ਭਾਰਤੀ ਦਾ ਸੀਨ ਆਇਆ, ਉਦੋਂ ਹੀ ਪੂਰੀ ਸਕ੍ਰੀਨ ਥੱਲੇ ਡਿੱਗ ਗਈ। ਇਸ ਘਟਨਾ ਤੋਂ ਬਾਅਦ ਸਭ ਲੋਕ ਬੁਰੀ ਤਰ੍ਹਾਂ ਡਰ ਗਏ ਸੀ।
ਦਿਵਯਾ ਦੀ ਮੌਤ ਨੂੰ 30 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਉਸ ਦੀ ਮੌਤ ਦਾ ਭੇਤ ਨਹੀਂ ਸੁਲਝਿਆ ਹੈ। ਸ਼ੁਰੂਆਤ 'ਚ ਇਸ ਮਾਮਲੇ 'ਚ ਸਾਜਿਦ ਨਾਡਿਆਡਵਾਲਾ 'ਤੇ ਸਿੱਧੇ ਤੌਰ 'ਤੇ ਸਾਰੇ ਇਲਜ਼ਾਮ ਲਗਾਏ ਗਏ, ਪਰ ਕਦੇ ਵੀ ਕੁਝ ਸਾਬਤ ਨਹੀਂ ਹੋ ਸਕਿਆ। ਦਿਵਯਾ ਉਸ ਦਿਨ ਕਿਸੇ ਹਾਦਸੇ ਦਾ ਸ਼ਿਕਾਰ ਹੋਈ ਸੀ ਜਾਂ ਕਿਸੇ ਸਾਜ਼ਿਸ਼ ਦਾ, ਅੱਜ ਵੀ ਕਿਸੇ ਕੋਲ ਇਸ ਦਾ ਜਵਾਬ ਨਹੀਂ ਹੈ। ਜੀ ਹਾਂ, ਇੰਨਾ ਜ਼ਰੂਰ ਹੈ ਕਿ ਜਦੋਂ ਦਿਵਿਆ ਨੂੰ ਅਲਵਿਦਾ ਕਿਹਾ ਗਿਆ ਤਾਂ ਉਸ ਨੂੰ ਸੁਹਾਗਨ ਦੇ ਜੋੜੇ 'ਚ ਵਿਦਾਈ ਦਿੱਤੀ ਗਈ।