Divya Bharti Death Anniversary: ਖੂਬਸੂਰਤ ਅਭਿਨੇਤਰੀ ਦਿਵਿਆ ਭਾਰਤੀ ਨੇ ਆਪਣੇ ਤਿੰਨ ਸਾਲਾਂ ਦੇ ਕਰੀਅਰ ਵਿੱਚ ਇਹ ਸਫਲਤਾ ਹਾਸਲ ਕੀਤੀ। ਉਸ ਮੁਕਾਮ ਤੱਕ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਪਰ ਫਿਰ ਇਕ ਦਿਨ ਅਚਾਨਕ ਜਦੋਂ ਦਿਵਿਆ ਦੀ ਮੌਤ ਦੀ ਖਬਰ ਸਾਹਮਣੇ ਆਈ ਤਾਂ ਨਾ ਸਿਰਫ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਸਗੋਂ ਬਾਲੀਵੁੱਡ ਨੂੰ ਵੀ ਗਹਿਰਾ ਸਦਮਾ ਲੱਗਾ। 


ਇਹ ਵੀ ਪੜ੍ਹੋ: 'ਗੌਡਜ਼ਿਲਾ X ਕੌਂਗ' ਨੇ ਬਾਲੀਵੁੱਡ ਫਿਲਮਾਂ ਦੀ ਹਵਾ ਕੀਤੀ ਟਾਈਟ, 8 ਦਿਨਾਂ 'ਚ ਕਮਾਏ ਇੰਨੇਂ ਕਰੋੜ, ਪਹੁੰਚੀ 100 ਕਰੋੜ ਦੇ ਕਰੀਬ


ਦਰਅਸਲ ਦਿਵਿਆ ਦੀ ਮੌਤ ਅੱਜ ਯਾਨਿ 5 ਅਪ੍ਰੈਲ 1993 ਨੂੰ ਹੀ ਹੋਈ ਸੀ। ਅਦਾਕਾਰਾ ਦੀ ਘਰ ਦੀ ਬਾਲਕੋਨੀ ਤੋਂ ਡਿੱਗ ਕੇ ਮੌਤ ਹੋ ਗਈ ਸੀ। ਹਾਲਾਂਕਿ ਇਹ ਖੁਦਕੁਸ਼ੀ ਸੀ ਜਾਂ ਹਾਦਸਾ ਇਸ ਬਾਰੇ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਪਰ ਅਦਾਕਾਰਾ ਦੀ ਮੌਤ ਤੋਂ ਬਾਅਦ ਜਦੋਂ ਉਸ 'ਤੇ ਡਰੱਗ ਲੈਣ ਦਾ ਦੋਸ਼ ਲੱਗਾ ਤਾਂ ਉਸ ਦੀ ਮਾਂ ਨੇ ਦਿਵਿਆ ਨਾਲ ਜੁੜੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।


ਦਿਵਿਆ ਦੀ ਮਾਂ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਦੋਂ ਵੀ ਦਿਵਿਆ ਨੇ ਡਰੱਗਜ਼ ਨਹੀਂ ਲਈ ਸੀ। ਪਰ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਉਸਨੇ ਯਕੀਨੀ ਤੌਰ 'ਤੇ ਰਮ ਪੀ ਲਈ ਸੀ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਆਪਣੀ ਮੌਤ ਤੋਂ ਪਹਿਲਾਂ ਦਿਵਿਆ ਨੇ ਕਈ ਵਾਰ ਖੁਦ ਨੂੰ ਟੌਰਚਰ ਕੀਤਾ ਸੀ।






ਉਸ ਨੇ ਦੱਸਿਆ ਕਿ ਦਿਵਿਆ ਨੂੰ ਬਹੁਤ ਗੁੱਸਾ ਆਉਂਦਾ ਸੀ ਅਤੇ ਉਹ ਇੰਨਾ ਗੁੱਸੇ 'ਚ ਆ ਜਾਂਦੀ ਸੀ ਕਿ ਉਹ ਖੁਦ ਨੂੰ ਨੁਕਸਾਨ ਪਹੁੰਚਾਉਂਦੀ ਸੀ। ਕਈ ਵਾਰ ਤਾਂ ਉਹ ਸਿਗਰਟ ਨਾਲ ਆਪਣੇ ਹੱਥ ਵੀ ਸਾੜਦੀ ਸੀ। ਇੰਨਾ ਹੀ ਨਹੀਂ ਉਸ ਨੇ ਆਪਣੀ ਬਾਂਹ ਵੀ ਕਈ ਵਾਰ ਵੱਢ ਲਈ ਸੀ।


ਦੱਸ ਦਈਏ ਕਿ ਦਿਵਿਆ ਭਾਰਤੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 1990 'ਚ ਤੇਲਗੂ ਫਿਲਮ 'ਬੋਬਲੀ ਰਾਜਾ' ਨਾਲ ਕੀਤੀ ਸੀ। ਫਿਰ ਉਹ ਸੰਨੀ ਦਿਓਲ ਨਾਲ ਫਿਲਮ 'ਵਿਸ਼ਵਾਤਮਾ' 'ਚ ਨਜ਼ਰ ਆਈ। ਇਸ ਦੇ ਗੀਤ ਸਾਤ ਸਮੁੰਦਰ ਪਾਰ ਨੇ ਉਸ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ। ਆਪਣੇ ਤਿੰਨ ਸਾਲ ਦੇ ਕਰੀਅਰ 'ਚ ਦਿਵਿਆ ਨੇ ਲਗਭਗ 20 ਫਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਦੀ ਮੌਤ ਦੇ ਸਮੇਂ ਵੀ ਉਨ੍ਹਾਂ ਦੀਆਂ ਕੁਝ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਸੀ। 






ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਪੁੱਤਰ ਸ਼ਿੰਦੇ ਨਾਲ ਲੜਦੇ ਆਏ ਨਜ਼ਰ, 'ਸ਼ਿੰਦਾ ਸ਼ਿੰਦਾ ਨੋ ਪਾਪਾ' ਦਾ ਮਜ਼ੇਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ