Dilipk Kumar Madhubala: ਬੀ ਆਰ ਚੋਪੜਾ ਦੀ ਮਹਾਭਾਰਤ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਮਹਾਭਾਰਤ ਦਾ ਨਿਰਮਾਣ ਬੀ ਆਰ ਚੋਪੜਾ ਨੇ ਕੀਤਾ ਸੀ, ਜੋ ਫਿਲਮਾਂ ਦੀ ਦੁਨੀਆ ਛੱਡ ਕੇ ਟੀਵੀ 'ਤੇ ਆਏ ਸਨ। 35 ਸਾਲ ਪਹਿਲਾਂ ਬਣਿਆ ਇਹ ਸੀਰੀਅਲ 9 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਸੀ। ਹਾਲਾਂਕਿ ਇਸ ਸੀਰੀਅਲ ਨੂੰ ਬਣਾਉਣ ਤੋਂ ਪਹਿਲਾਂ ਬੀਆਰ ਚੋਪੜਾ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਇਨ੍ਹਾਂ ਵਿੱਚੋਂ ਇੱਕ ਸੀ ‘ਨਯਾ ਦੌਰ’। ਬੀ ਆਰ ਚੋਪੜਾ ਨੇ ਇਸ ਫਿਲਮ ਵਿੱਚ ਮਧੂਬਾਲਾ ਅਤੇ ਦਿਲੀਪ ਕੁਮਾਰ ਨੂੰ ਕਾਸਟ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਬੀ ਆਰ ਚੋਪੜਾ ਨੂੰ ਮਧੂਬਾਲਾ ਦੇ ਖਿਲਾਫ ਕੇਸ ਦਾਇਰ ਕਰਨਾ ਪਿਆ ਅਤੇ ਇਹੀ ਕਾਰਨ ਸੀ ਕਿ ਦਿਲੀਪ ਕੁਮਾਰ ਕਦੇ ਵੀ ਮਧੂਬਾਲਾ ਕੋਲ ਵਾਪਸ ਨਹੀਂ ਆਏ।
ਬੀ. ਆਰ ਚੋਪੜਾ ਨੇ ਮਧੂਬਾਲਾ ਅਤੇ ਉਸਦੇ ਪਿਤਾ ਦੇ ਖਿਲਾਫ ਕਰਵਾਇਆ ਮਾਮਲਾ ਦਰਜ
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਬੀ ਆਰ ਚੋਪੜਾ ਆਪਣੀ ਫਿਲਮ 'ਨਯਾ ਦੌਰ' ਲਈ ਮੁੱਖ ਕਲਾਕਾਰਾਂ ਨੂੰ ਕਾਸਟ ਕਰ ਰਹੇ ਸਨ। ਉਨ੍ਹਾਂ ਨੂੰ ਇਸ ਫਿਲਮ ਲਈ ਮਧੂਬਾਲਾ ਅਤੇ ਦਿਲੀਪ ਕੁਮਾਰ ਦੀ ਜੋੜੀ ਪਸੰਦ ਆਈ ਸੀ। ਉਨ੍ਹਾਂ ਨੇ ਦੋਵੇਂ ਸਟਾਰਜ਼ ਨੂੰ ਸਾਈਨ ਵੀ ਕਰ ਲਿਆ ਸੀ। ਫਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ 'ਚ ਹੋਣੀ ਸੀ।
ਜਦੋਂ ਮਧੂਬਾਲਾ 'ਤੇ ਪਿਤਾ ਨੇ ਲਗਾ ਦਿੱਤੀ ਸੀ ਪਾਬੰਦੀ
ਮਧੂਬਾਲਾ ਦੇ ਪਿਤਾ ਉਨ੍ਹਾਂ 'ਤੇ ਬਹੁਤ ਸਖਤ ਸਨ। ਇਸ ਦੇ ਨਾਲ ਨਾਲ ਮਧੂ ਦੇ ਪਿਤਾ ਨੂੰ ਦਿਲੀਪ ਕੁਮਾਰ ਤੇ ਮਧੂਬਾਲਾ ਦੇ ਰਿਸ਼ਤੇ ਬਾਰੇ ਪਤਾ ਵੀ ਲੱਗ ਗਿਆ ਸੀ। ਅਜਿਹੇ 'ਚ ਉਹ ਕਿਸੇ ਵੀ ਤਰ੍ਹਾਂ ਦੋਵਾਂ ਨੂੰ ਇਕੱਠੇ ਹੋਣ ਨਹੀਂ ਦੇਣਾ ਚਾਹੁੰਦੇ ਸੀ। ਸ਼ੂਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮਧੂਬਾਲਾ ਨੂੰ ਮੱਧ ਪ੍ਰਦੇਸ਼ ਜਾਣ ਤੋਂ ਰੋਕ ਦਿੱਤਾ ਸੀ। ਮਜਬੂਰੀ ਵਿੱਚ ਬੀ ਆਰ ਚੋਪੜਾ ਨੂੰ ਫਿਲਮ ਵਿੱਚ ਮਧੂਬਾਲਾ ਦੀ ਬਜਾਏ ਵੈਜਯੰਤੀਮਾਲਾ ਨੂੰ ਕਾਸਟ ਕਰਨਾ ਪਿਆ। ਚੋਪੜਾ ਬਹੁਤ ਹੀ ਅਨੁਸ਼ਾਨ ਪਸੰਦ ਵਿਅਕਤੀ ਸਨ। ਉਨ੍ਹਾਂ ਨੂੰ ਮਧੂਬਾਲਾ ਦਾ ਇੰਜ ਅੱਧ ਵਿਚਾਲੇ ਫਿਲਮ ਛੱਡਣਾ ਬਹੁਤ ਹੀ ਬੁਰਾ ਲੱਗਾ। ਇਸ ਤੋਂ ਬਾਅਦ ਚੋਪੜਾ ਨੇ ਗੁੱਸੇ 'ਚ ਮਧੂਬਾਲਾ ਤੇ ਉਨ੍ਹਾਂ ਦੇ ਪਿਤਾ 'ਤੇ ਕੇਸ ਦਰਜ ਕਰਵਾਇਆ ਸੀ।
ਦਲੀਪ ਕੁਮਾਰ ਨੇ ਬੀ.ਆਰ.ਚੋਪੜਾ ਦਾ ਕੀਤਾ ਸੀ ਸਮਰਥਨ
ਮਾਮਲਾ ਦਰਜ ਹੋਣ ਤੋਂ ਬਾਅਦ ਅਦਾਲਤ ਤੱਕ ਪਹੁੰਚ ਗਿਆ। ਫਿਰ ਸਾਰਿਆਂ ਨੂੰ ਸੁਣਵਾਈ ਲਈ ਅਦਾਲਤ ਵਿੱਚ ਬੁਲਾਇਆ ਗਿਆ। ਇਸ ਦੌਰਾਨ ਜੱਜ ਵੱਲੋਂ ਪੁੱਛੇ ਜਾਣ 'ਤੇ ਦਲੀਪ ਕੁਮਾਰ ਨੇ ਸਾਰੀ ਸੱਚਾਈ ਦੱਸੀ। ਅਜਿਹੇ 'ਚ ਮਾਮਲੇ 'ਚ ਮਧੂਬਾਲਾ ਅਤੇ ਉਸ ਦੇ ਪਿਤਾ ਨੂੰ ਦੋਸ਼ੀ ਮੰਨਿਆ ਗਿਆ ਸੀ। ਇਸ ਤੋਂ ਬਾਅਦ ਮਧੂਬਾਲਾ ਨੇ ਦੋਸ਼ ਲਾਇਆ ਕਿ ਦਲੀਪ ਕੁਮਾਰ ਨੇ ਬੀ ਆਰ ਚੋਪੜਾ ਦਾ ਸਾਥ ਦੇ ਕੇ ਉਸ ਨਾਲ ਧੋਖਾ ਕੀਤਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਪ੍ਰਭਾਵਿਤ ਕੀਤਾ। ਜਿਸ ਤੋਂ ਬਾਅਦ ਦੋਵੇਂ ਹਮੇਸ਼ਾ ਲਈ ਵੱਖ ਹੋ ਗਏ ਅਤੇ ਦਿਲੀਪ ਕੁਮਾਰ ਨੇ ਕਦੇ ਮਧੂਬਾਲਾ ਵੱਲ ਪਿੱਛੇ ਮੁੜ ਕੇ ਨਹੀਂ ਦੇਖਿਆ।