ਮੁੰਬਈ: ਬੌਲੀਵੁੱਡ ਅਦਾਕਾਰਾ ਯਾਮੀ ਗੌਤਮ ED ਦੇ ਘੇਰੇ 'ਚ ਆ ਗਈ ਹੈ। ਯਾਮੀ ਗੌਤਮ ਨੂੰ ED ਨੇ ਸੰਮਨ ਜਾਰੀ ਕੀਤਾ ਹੈ ਤੇ 7 ਜੁਲਾਈ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਅਦਕਾਰਾ ਨੂੰ ਇਹ ਸੰਮਨ ਬੇਨਿਯਮੀਆਂ ਲਈ FEMA ( Foreign Exchange Management Act ) ਅਧੀਨ ਭੇਜਿਆ ਗਿਆ ਹੈ।

ਇਹ ਕੇਸ ਮਨੀ ਲੌਂਡਰਿੰਗ ਦਾ ਹੈ। ਅਜੇ ਅਦਕਾਰਾ ਯਾਮੀ ਗੌਤਮ ਵੱਲੋਂ ਇਸ ਕੇਸ ਸਬੰਧੀ ਕੋਈ ਜਵਾਬ ਨਹੀਂ ਆਇਆ ਹੈ। ਹਾਲ ਹੀ 'ਚ ਯਾਮੀ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕਰਾਉਣ ਕਰਕੇ ਕਾਫੀ ਚਰਚਾ 'ਚ ਰਹੀ ਹੈ ਪਰ ਹੁਣ ED ਵੱਲੋਂ ਜਾਰੀ ਸੰਮਨ ਕਰਕੇ ਅਦਾਕਾਰਾ ਫਿਰ ਤੋਂ ਸੁਰਖੀਆਂ ਦਾ ਕੇਂਦਰ ਬਣ ਗਈ ਹੈ।