ਮੁੰਬਈ: ਟੀਵੀ ਪ੍ਰੋਡਿਊਸਰ ਏਕਤਾ ਕਪੂਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ‘ਚ ਏਕਤਾ ਨੇ ਆਪਣੇ ਨਾਲ ਹੋਈ ਚੋਰੀ ਦੀ ਸ਼ਿਕਾਇਤ ਮੁੰਬਈ ਦੇ ਜੁਹੂ ਪੁਲਿਸ ਸਟੇਸ਼ਨ ‘ਚ ਕੀਤੀ ਹੈ। ਉਸ ਦੇ ਬੈਗ ‘ਚ ਕਰੀਬ ਡੇਢ ਲੱਖ ਰੁਪਏ ਸੀ। ਬਾਅਦ ‘ਚ ਉਸ ਨੇ ਬੈਗ ਦੇਖਿਆ ਤਾਂ ਸਿਰਫ 60 ਹਜ਼ਾਰ ਰੁਪਏ ਹੀ ਰਹਿ ਗਏ ਸੀ।

ਇਸ ਗੱਲ ਦਾ ਪਤਾ ਲੱਗਦੇ ਹੀ ਏਕਤਾ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਏਕਤਾ ਨੂੰ ਇਸ ਗੱਲ ਦਾ ਉਦੋਂ ਤਕ ਨਹੀਂ ਪਤਾ ਸੀ ਜਦੋਂ ਤਕ ਉਸ ਨੇ ਪੈਸੇ ਗਿਣੇ ਨਹੀਂ ਸੀ। ਜਦੋਂ ਉਸ ਨੇ ਪੈਸੇ ਗਿਣੇ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਬੈਗ ਵਿੱਚੋਂ 60 ਹਜ਼ਾਰ ਘੱਟ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਜਦੋਂ ਹੋਈ, ਉਦੋਂ ਏਕਤਾ ਦੇ ਇਲਾਵਾ ਪੰਜ ਹੋਰ ਨੌਕਰ ਘਰ ‘ਚ ਸੀ।

ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਪੁੱਛਗਿੱਛ ਦੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਏਕਤਾ ਕਪੂਰ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਬਜ਼ੇ ‘ਚ ਲਈ ਹੈ। ਹੁਣ ਦੇਖਦੇ ਹਾਂ ਕਿ ਏਕਤਾ ਦੇ 60 ਹਜ਼ਾਰ ਰੁਪਏ ਚੋਰੀ ਵਾਲਾ ਕੌਣ ਨਿਕਲਦਾ ਹੈ।