Assembly Election Results Winners: ਪੰਜਾਬ 'ਚ 'ਆਪ' ਦੀ ਹੁੰਝਾ ਫੇਰ ਜਿੱਤ , 92 ਸੀਟਾਂ ਨਾਲ ਮਿਲਿਆ ਸਪੱਸ਼ਟ ਬਹੁਮਤ
Election Results 2022 Winners 2022 News: ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਪ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ 13 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।
ਪੰਜਾਬ ਦੇ ਜਲਾਲਾਬਾਦ ਤੋਂ 'ਆਪ' ਦੇ ਜਗਦੀਪ ਕੰਬੋਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਹੈ। ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਮੈਂ 25,000 ਵੋਟਾਂ (ਫਰਕ) ਨਾਲ ਜਿੱਤਣ ਦੀ ਉਮੀਦ ਕਰ ਰਿਹਾ ਸੀ, ਪਰ 30,000 ਤੋਂ ਵੱਧ ਵੋਟਾਂ ਨਾਲ ਜਿੱਤਿਆ। ਮੈਂ ਇਸ ਜਿੱਤ ਲਈ ਜਲਦਾਬਾਦ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ... ਮੁੱਖ ਫੋਕਸ ਬਿਜਲੀ, ਪਾਣੀ ਤੋਂ ਬਾਅਦ ਸਿੱਖਿਆ 'ਤੇ ਹੋਵੇਗਾ।''
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਸੀਟ ਤੋਂ ਹਰਾਉਣ 'ਤੇ 'ਆਪ' ਦੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, ''ਇਹ ਲੋਕਾਂ ਦੀ ਜਿੱਤ ਹੈ। ਨੌਜਵਾਨਾਂ ਨੇ ਨਵਾਂ ਇਨਕਲਾਬ ਲਿਆਂਦਾ ਹੈ। ਪਹਿਲੇ ਦਿਨ ਤੋਂ, ਲੋਕ ਮੇਰੇ ਨਾਲ ਚੱਲਦੇ ਹਨ ਅਤੇ ਮੇਰਾ ਸਮਰਥਨ ਕਰਦੇ ਹਨ।"
Punjab Elections Result 2022: ਪੰਜਾਬ 'ਚ ਆਮ ਆਦਮੀ ਪਾਰਟੀ ਨੇ ਕਲੀਨ ਸਵੀਪ ਕਰਦੇ ਹੋਏ 92 ਸੀਟਾਂ ਨਾਲ ਹੁੰਝਾ ਫੇਰ ਜਿੱਤ ਦਰਜ ਕਰ ਦਿੱਤੀ ਹੈ।
ਲਹਿਰਾਗਾਗਾ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਿੰਦਰ ਗੋਇਲ ਐਡਵੋਕੇਟ ਨੂੰ ਕਿਆਸ ਅਰਾਈਆਂ ਤੋਂ ਕਿਤੇ ਵੱਧ ਵੋਟਰਾਂ ਵੱਲੋਂ ਪਿਆਰ ਦਿੱਤਾ ਗਿਆ। 20 ਫਰਵਰੀ ਤੋਂ ਬਾਅਦ ਹਲਕੇ ਦੇ ਸਿਆਸੀ ਮਾਹਰ ਬਰਿੰਦਰ ਗੋਇਲ ਦੀ 5-6 ਹਜ਼ਾਰ ਵੋਟਾਂ ਤੇ ਜਿੱਤ ਦੇ ਦਾਅਵੇ ਕਰ ਰਹੇ ਸਨ, ਜੋ ਇਹ ਅੰਦਾਜ਼ਾ ਪੰਜ ਗੁਣਾ ਤੋਂ ਵੀ ਵਧੇਰੇ ਸਾਬਤ ਹੋਇਆ।
ਹਲਕਾ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਬੀਰ ਸਿੰਘ ਰਾਏ ਨੂੰ 57706 ਵੋਟਾਂ, ਭਾਜਪਾ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ ਨੂੰ 14186 ਵੋਟਾਂ, ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਜਗਦੀਪ ਸਿੰਘ ਚੀਮਾ ਨੂੰ 10922, ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ ਨੂੰ 25507ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਇਮਾਨ ਸਿੰਘ ਮਾਨ ਨੂੰ 12286 ਵੋਟਾਂ ਅਤੇ ਸਯੁੰਕਤ ਸੰਘਰਸ਼ ਪਾਰਟੀ ਤੋਂ ਸਰਬਜੀਤ ਸਿੰਘ ਮੱਖਣ ਨੂੰ 2159 ਵੋਟਾਂ ਅਤੇ 765 ਨੋਟਾ ਵੋਟਾਂ ਪਈਆਂ। ਹਲਕੇ ਵਿੱਚ ਕੁੱਲ 01 ਲੱਖ 25 ਹਜਾਰ 515 ਵੋਟਾਂ ਪਈਆਂ।
ਆਮ ਆਦਮੀ ਪਾਰਟੀ ਨੇ ਮਾਨਸਾ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 'ਤੇ ਪਰਚਮ ਲਹਿਰਾ ਦਿੱਤਾ ਹੈ। ਹਲਕਾ ਮਾਨਸਾ ਤੋਂ ਡਾ: ਵਿਜੇ ਸਿੰਗਲਾ, ਹਲਕਾ ਬੁਢਲਾਡਾ ਤੋਂ ਪ੍ਰਿੰਸੀਪਲ ਬੁਧਰਾਮ ਅਤੇ ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਨਾਬਲੀ ਨੇ ਆਪਣੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।
ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਤ ਦਰਜ ਕੀਤੀ ਹੈ
ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਦਾ ਪਰਚਮ ਲਹਿਰਾਇਆ ਹੈ। ਜਿੱਥੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਕਾਂਗਰਸ ਦੀ ਹਾਰ ਤੇ ਅਫਸੋਸ ਵੀ ਜ਼ਾਹਰ ਕੀਤਾ ਹੈ
ਉੱਤਰਾਖੰਡ ਵਿੱਚ ਭਾਜਪਾ ਜ਼ਬਰਦਸਤ ਜਿੱਤ ਵੱਲ ਵਧ ਰਹੀ ਹੈ ਪਰ ਰਾਜ ਦੀਆਂ ਸਿਆਸੀ ਚੋਣਾਂ ਵਿੱਚ ਵੱਡੀ ਉਥਲ-ਪੁਥਲ ਹੋਈ ਹੈ। ਸੂਬੇ ਦੇ ਮੌਜੂਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਸੀਟ ਨਹੀਂ ਬਚਾ ਸਕੇ ਹਨ।
ਪੁਸ਼ਕਰ ਸਿੰਘ ਧਾਮੀ ਨੂੰ ਖਟੀਮਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹ 6951 ਵੋਟਾਂ ਨਾਲ ਹਾਰੇ ਹਨ। ਪੁਸ਼ਕਰ ਸਿੰਘ ਧਾਮੀ ਨੂੰ ਸਿਰਫ਼ 33175 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਭੁਵਨ ਚੰਦਰ ਕਾਪਰੀ ਨੂੰ 40175 ਵੋਟਾਂ ਮਿਲੀਆਂ ਹਨ।
ਲਖੀਮਪੁਰ ਖੀਰੀ ਜ਼ਿਲ੍ਹੇ ਦੀਆਂ 8 ਵਿਧਾਨ ਸਭਾ ਸੀਟਾਂ 'ਤੇ ਭਾਜਪਾ ਕਲੀਨ ਸਵੀਪ ਕਰਦੀ ਨਜ਼ਰ ਆ ਰਹੀ ਹੈ। ਪਾਲੀਆ, ਮੁਹੰਮਦੀ, ਕਾਸਤਾ, ਗੋਲਾ, ਸਦਰ, ਧੂੜਹਾਰਾ, ਨਿਘਾਸਣ, ਸ੍ਰੀਨਗਰ ਅਤੇ ਖੇੜੀ ਸਦਰ ਵਿੱਚ ਭਾਜਪਾ ਉਮੀਦਵਾਰ ਨਿਰਣਾਇਕ ਲੀਡ ਬਣਾਉਂਦੇ ਨਜ਼ਰ ਆ ਰਹੇ ਹਨ। ਸਪਾ ਦੇ ਨੇਤਾ ਆਜ਼ਮ ਖਾਨ ਨੇ ਯੂਪੀ ਦੇ ਰਾਮਪੁਰ ਤੋਂ ਭਾਜਪਾ ਦੇ ਆਕਾਸ਼ ਸਕਸੈਨਾ ਨੂੰ ਕਰੀਬ 40,000 ਵੋਟਾਂ ਨਾਲ ਹਰਾਇਆ ਹੈ।
ਇਤਿਹਾਸਕ ਜਿੱਤ ਵੱਲ 'ਆਪ' ਪਾਰਟੀ ਦੇ ਪਹਿਲਾਂ ਤੋਂ ਵਿਧਾਇਕ ਸੁਨਾਮ ਤੋਂ ਅਮਨ ਅਰੋੜਾ ਵੀ ਜੇਤੂ ਰਹੇ ਹਨ
ਖਰੜ ਤੋਂ AAP ਦੀ ਅਨਮੋਲ ਗਗਨ ਮਾਨ ਨੇ ਵੀ ਬਾਜ਼ੀ ਮਾਰ ਲਈ
ਦਿੜਬਾ ਤੋਂ AAP ਦੇ ਹਰਪਾਲ ਸਿੰਘ ਚੀਮਾ ਨੇ ਮਾਰੀ ਬਾਜ਼ੀ
ਜਗਰਾਓਂ ਤੋਂ ਸਰਵਜੀਤ ਕੌਰ ਮਾਣੂਕੇ ਨੇ ਵੀ ਵੱਡੀ ਜਿੱਤ ਦਰਜ ਕੀਤੀ ਹੈ
ਭੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਜਿੱਤ ਦਰਜ ਕੀਤੀ ਹੈ
ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਵੱਡੀ ਜਿੱਤ ਹਾਸਲ ਕੀਤੀ। ਪਾਰਟੀ ਵਰਕਰਾਂ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਭਗਵੰਤ ਮਾਨ ਭਾਵੁਕ ਹੋ ਕੇ ਆਪਣੀ ਮਾਂ ਨੂੰ ਜੱਫੀ ਪਾਉਂਦੇ ਵੀ ਨਜ਼ਰ ਆਏ।
ਜ਼ੀਰਾ ਸੀਟ ਤੋਂ 'ਆਪ' ਦੇ ਨਰੇਸ਼ ਕਟਾਰੀਆ ਜੇਤੂ ਰਹੇ ਹਨ
ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਦੇ ਅਨੁਸਾਰ, ਭਾਜਪਾ ਨੇ ਮਨੀਪੁਰ ਵਿੱਚ 1 ਸੀਟ ਜਿੱਤੀ ਹੈ ਅਤੇ 21 'ਤੇ ਅੱਗੇ ਹੈ। ਜੇਡੀਯੂ ਨੇ 1 ਸੀਟ ਜਿੱਤੀ ਹੈ ਅਤੇ 1 ਸੀਟ 'ਤੇ ਅੱਗੇ ਹੈ। ਵੋਟਾਂ ਦੀ ਗਿਣਤੀ ਜਾਰੀ ਹੈ।
Punjab Election 2022: ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਪ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ 13 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।
ਪਿਛੋਕੜ
Election Results 2022 Winners 2022 News: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਰੂਝਾਨਾਂ ਮੁਤਾਬਿਕ ਆਪ ਸਭ ਤੋਂ ਅੱਗੇ ਹੈ।ਇਸ ਦੌਰਾਨ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਚੁੱਕੇ ਹਨ।ਅਜੀਤਪਾਲ ਸਿੰਘ ਕੋਹਲੀ ਨੇ ਕੈਪਟਨ ਨੂੰ 13 ਹਜ਼ਾਰ ਵੋਟਾਂ ਨਾਲ ਹਰਾਇਆ ਹੈ। ਉਧਰ ਪਠਾਨਕੋਟ ਵਿੱਚ ਅਸ਼ਵਨੀ ਸ਼ਰਮਾ ਚੋਣ ਜਿੱਤ ਚੁੱਕੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ (Assembly elections 2022) ਦੇ ਹੁਣ ਤੱਕ ਦੇ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੂੰ 83 ਸੀਟਾਂ 'ਤੇ ਸਭ ਤੋਂ ਵੱਧ ਲੀਡ ਮਿਲੀ ਹੈ, ਜਦਕਿ ਕਾਂਗਰਸ 18 ਸੀਟਾਂ 'ਤੇ ਸਿਮਟ ਗਈ ਹੈ। ਅਕਾਲੀ ਦਲ 9 ਸੀਟਾਂ 'ਤੇ ਅਤੇ ਭਾਜਪਾ ਗਠਜੋੜ 5 ਸੀਟਾਂ 'ਤੇ ਅੱਗੇ ਹੈ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲਾ ਰੁਝਾਨ ਸਾਹਮਣੇ ਆਇਆ ਹੈ। ਪੰਜਾਬ ਵਿੱਚ ਕਾਂਗਰਸ ਦਾ ਖਾਤਾ ਖੁੱਲ੍ਹ ਗਿਆ ਹੈ। ਪਹਿਲਾ ਰੁਝਾਨ 'ਚ ਆਪ 83 , ਕਾਂਗਰਸ 16, ਬੀਜੇਪੀ 05, ਸ਼੍ਰੋਮਣੀ ਅਕਾਲੀ ਦਲ 12 'ਤੇ ਹੈ। 117 ਸੀਟਾਂ 'ਤੇ ਸਿਰਫ ਇਕ ਸੀਟ ਤੋਂ ਹੀ ਰੁਝਾਨ ਆਇਆ ਹੈ। ਸੂਬੇ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਘੱਟੋ-ਘੱਟ 59 ਸੀਟਾਂ ਚਾਹੀਦੀਆਂ ਹਨ।
'ਆਪ' ਤੇ ਕਾਂਗਰਸ 'ਚ ਸਖਤ ਟੱਕਰ
ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਅੱਜ ਸ਼ਾਮ ਤੱਕ ਇਹ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ਵਿੱਚ ਕਿਸ ਦੀ ਸਰਕਾਰ ਬਣੇਗੀ ਅਤੇ ਕਿਸ ਦੀ ਸਰਕਾਰ ਸੱਤਾ ਤੋਂ ਬਾਹਰ ਹੋਵੇਗੀ। ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ।
ਹਾਲਾਂਕਿ, ਇਹ ਹੁਣ ਲਈ ਸਿਰਫ ਸ਼ੁਰੂਆਤੀ ਰੁਝਾਨ ਹਨ। ਕੁਝ ਸਮੇਂ ਬਾਅਦ ਇਹ ਲਗਾਤਾਰ ਬਦਲਦਾ ਰਹੇਗਾ। ਸੂਬੇ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ ਅਤੇ ਭਾਜਪਾ ਵਿਚਾਲੇ ਹੈ। ਮੰਨਿਆ ਜਾ ਰਿਹਾ ਹੈ ਕਿ ਸੂਬੇ 'ਚ 'ਆਪ' ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੈ।
ਵੋਟਾਂ ਕਦੋਂ ਪਈਆਂ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਡੇਰੇ ਵਿੱਚ ਉਤਸ਼ਾਹ ਦੀ ਲਹਿਰ ਹੈ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਇਆ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 100 ਸੀਟਾਂ ਵੀ ਜਿੱਤ ਸਕਦੀ ਹੈ।
- - - - - - - - - Advertisement - - - - - - - - -