'ਵੱਡਾ ਗਰੇਵਾਲ' ਹਸਪਤਾਲ 'ਚ ਦਾਖਲ, ਐਲੀ ਮਾਂਗਟ ਨੇ ਕੀਤਾ ਖੁਲਾਸਾ
ਏਬੀਪੀ ਸਾਂਝਾ | 14 Apr 2020 05:05 PM (IST)
ਸੋਸ਼ਲ ਮੀਡੀਆ ‘ਤੇ ਪੰਜਾਬੀ ਸਿੰਗਰ ਤੇ ਐਕਟਰ ਵੱਡਾ ਗਰੇਵਾਲ ਦੀ ਹਸਪਤਾਲ ‘ਚ ਦਾਖਲ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਪਹਿਲਾਂ ਤਾਂ ਖ਼ਬਰਾਂ ਸੀ ਕਿ ਇਹ ਤਸਵੀਰ ਫੇਕ ਹੈ ਪਰ ਸਿੰਗਰ ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਪੰਜਾਬੀ ਸਿੰਗਰ ਤੇ ਐਕਟਰ ਵੱਡਾ ਗਰੇਵਾਲ ਦੀ ਹਸਪਤਾਲ ‘ਚ ਦਾਖਲ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਪਹਿਲਾਂ ਤਾਂ ਖ਼ਬਰਾਂ ਸੀ ਕਿ ਇਹ ਤਸਵੀਰ ਫੇਕ ਹੈ ਪਰ ਸਿੰਗਰ ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਵੱਡਾ ਗਰੇਵਾਲ ਦੀ ਸਿਹਤ ਵਿਗੜਨ ਕਰਕੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਡਰੱਗ ਦੀ ਓਰਵਰਡੋਜ਼ ਦੀ ਅਫਵਾਹ ਵੀ ਫੈਲ ਗਈ ਜਿਸ ਨੂੰ ਐਲੀ ਮਾਂਗਟ ਨੇ ਖਾਰਜ ਕੀਤਾ। ਦੱਸ ਦਈਏ ਵੱਡਾ ਗਰੇਵਾਲ ਹਾਲ ਹੀ ‘ਚ ਸ਼ੈਰੀ ਮਾਨ ਦੇ ਨਵੇਂ ਗੀਤ ‘ਬਰਥਡੇਅ ਗਿਫਟ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਉਹ ਅਕਸਰ ਗੀਤਾਂ 'ਚ ਨਸ਼ੇ ਨੂੰ ਪ੍ਰਮੋਟ ਕਰਦੇ ਰਹਿੰਦਾ ਹੈ। ਜੇ ਗੱਲ ਕਰੀਏ ਉਹ ਬਤੌਰ ਗਾਇਕ ਛੱਲਾ, ਮੁਲਾਕਾਤ, ਨਾਗਣੀ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕਾ ਹੈ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਆਪਣੇ ਚੁਲਬੁਲੇ ਅੰਦਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ। ਰਾਣਾ ਰਣਬੀਰ ਦੇ ਡਾਇਰੈਕਸ਼ਨ ‘ਚ ਬਣੀ ਫ਼ਿਲਮ ‘ਪੋਸਤੀ’ ‘ਚ ਵੀ ਵੱਡਾ ਗਰੇਵਾਲ ਨੇ ਅਹਿਮ ਕਿਰਦਾਰ ਨਿਭਾਇਆ ਹੈ।