Abhishek Malhan-Elvish Yadav: ਮਸ਼ਹੂਰ ਕੰਟੈਂਟ ਕ੍ਰਿਏਟਰ ਐਲਵਿਸ਼ ਯਾਦਵ 'ਬਿੱਗ ਬੌਸ OTT 2' ਦੀ ਟਰਾਫੀ ਜਿੱਤਣ ਤੋਂ ਬਾਅਦ ਵੀ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਦੂਜੇ ਪਾਸੇ, ਅਭਿਸ਼ੇਕ ਮਲਹਾਨ ਜੋ ਕਿ 'ਬਿੱਗ ਬੌਸ ਓਟੀਟੀ 2' 'ਚ ਪਹਿਲਾ ਰਨਰਅੱਪ ਰਿਹਾ ਸੀ। ਉਹ ਵੀ ਕਾਫੀ ਮਸ਼ਹੂਰ ਹੈ। ਐਲਵਿਸ਼ ਤੇ ਅਭਿਸ਼ੇਕ ਦੋਵੇਂ ਹੀ ਕਾਫੀ ਮਸ਼ਹੂਰ ਹਨ।


ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਲਾਲ ਸਾੜੀ 'ਚ ਖੂਬਸੂਰਤ ਤਸਵੀਰਾਂ ਹੋ ਰਹੀਆਂ ਵਾਇਰਲ, ਕੁੱਝ ਹੀ ਘੰਟਿਆਂ 'ਚ ਮਿਲੇ ਇੱਕ ਮਿਲੀਅਨ ਲਾਈਕ


ਇਲਵੀਸ਼ ਯਾਦਵ ਨੇ ਅਭਿਸ਼ੇਕ ਮਲਹਾਨ ਵੱਲ ਇਸ਼ਾਰਾ ਕੀਤਾ ਪੋਸਟ 'ਚ?
ਬਿੱਗ ਬੌਸ ਤੋਂ ਬਾਅਦ ਕਈ ਵਾਰ ਟਰੋਲਰਾਂ ਨੇ ਐਲਵਿਸ਼ ਅਤੇ ਅਭਿਸ਼ੇਕ ਵਿਚਕਾਰ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਐਲਵਿਸ਼ ਦੀ ਤਾਜ਼ਾ ਪੋਸਟ ਨੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੋਵਾਂ ਦੀ ਦੋਸਤੀ 'ਤੇ ਸਵਾਲ ਚੁੱਕਣ ਲਈ ਮਜਬੂਰ ਕਰ ਦਿੱਤਾ ਹੈ।


ਇੱਕ ਵਲੌਗ ਵਿੱਚ, ਐਲਵਿਸ਼ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਉਹ ਆਪਣਾ ਭਰਾ ਸਮਝਦਾ ਸੀ, ਉਹ ਉਸਦੇ ਖਿਲਾਫ ਨੈਗੇਟਿਵ ਪੀ.ਆਰ. ਕਰ ਰਿਹਾ ਸੀ। ਐਲਵਿਸ਼ ਦੇ ਪ੍ਰਸ਼ੰਸਕਾਂ ਨੇ ਤੁਰੰਤ ਸਮਝ ਲਿਆ ਕਿ ਉਹ ਅਭਿਸ਼ੇਕ ਮਲਹਾਨ ਦੀ ਗੱਲ ਕਰ ਰਿਹਾ ਹੈ। ਇਸ ਤੋਂ ਬਾਅਦ ਅਭਿਸ਼ੇਕ ਅਤੇ ਐਲਵਿਸ਼ ਦੇ ਪ੍ਰਸ਼ੰਸਕਾਂ ਵਿਚਾਲੇ ਜੰਗ ਸ਼ੁਰੂ ਹੋ ਗਈ।


'ਆਪਣੀ ਹੈਸੀਅਤ ਮੁਤਾਬਕ ਭੌਂਕ'
ਇਸ ਬਿਆਨ ਦੇ ਨਾਲ ਹੀ ਐਲਵਿਸ਼ ਯਾਦਵ ਨੇ ਇਸ ਵਿਵਾਦ ਨੂੰ ਹੋਰ ਭੜਕਾਉਂਦੇ ਹੋਏ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਉਸਨੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਬਿੱਗ ਬੌਸ ਓਟੀਟੀ 2 ਵਿਜੇਤਾ ਆਪਣੀ ਲਗਜ਼ਰੀ ਕਾਰ ਦੇ ਕੋਲ ਪੋਜ਼ ਦੇ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਭਾਈ ਆਪਣੀ ਔਕਾਤ ਦੇ ਹਿਸਾਬ ਨਾਲ ਭੌਂਕ, ਮੈਨੂੰ ਠੋਕਣਾ ਵੀ ਆਉਂਦਾ ਹੈ।' ਦੱਸ ਦਈਏ ਕਿ ਉਸ ਨੇ ਇਹ ਕੈਪਸ਼ਨ ਹਰਿਆਣਵੀ ਭਾਸ਼ਾ 'ਚ ਲਿਖੀ।









ਕਮੈਂਟ 'ਚ ਐਲਵਿਸ਼ ਨੇ ਅੱਗੇ ਕਿਹਾ, 'ਵੱਡੇ ਦਿਲ ਵਾਲਿਆਂ ਦਾ ਡਰ ਨਾਲ ਕੋਈ ਵਾਸਤਾ ਨਹੀਂ ਹੁੰਦਾ। ਅਸੀਂ ਉੱਥੇ ਹੀ ਕਦਮ ਰੱਖਦੇ ਹਾਂ ਜਿੱਥੇ ਕੋਈ ਰਸਤਾ ਨਹੀਂ ਹੁੰਦਾ'। ਐਲਵਿਸ਼ ਯਾਦਵ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ 'ਬਿੱਗ ਬੌਸ ਓਟੀਟੀ 2' ਫੇਮ ਜ਼ੈਦ ਹਦੀਦ ਨੇ ਵੀ ਉਨ੍ਹਾਂ ਦੀ ਪੋਸਟ 'ਤੇ ਕਮੈਂਟ ਕੀਤਾ ਅਤੇ ਲਿਖਿਆ, 'ਕੁਝ ਲੋਕ ਮਹਾਨ ਬਣਨ ਲਈ ਪੈਦਾ ਹੁੰਦੇ ਹਨ! ਤੁਸੀਂ ਉਨ੍ਹਾਂ ਵਿੱਚੋਂ ਇੱਕ ਹੋ ਵੀਰ, ਚਮਕਦੇ ਰਹੋ। ਅਭਿਸ਼ੇਕ ਮਲਹਾਨ ਨੇ ਵੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ, ਉਸ ਨੇ ਐਲਵਿਸ਼ ਦੀ ਇਸ ਪੋਸਟ ਨੂੰ ਲਾਈਕ ਕੀਤਾ। 


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਨਵੀਂ ਐਲਬਮ 'ਗੋਸਟ' ਹੋਈ ਰਿਲੀਜ਼, ਜਾਣੋ ਕਿੱਥੇ ਤੇ ਕਿਵੇਂ ਸੁਣ ਸਕਦੇ ਹੋ ਸਾਰੇ ਗਾਣੇ