Elvish Yadav Snake Venom Case: ਬਿੱਗ ਬੌਸ OTT 2 ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸੀਬਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਐਲਵਿਸ਼ ਸੱਪ ਦੇ ਜ਼ਹਿਰ ਦੇ ਮਾਮਲੇ ਵਿੱਚ ਫਸਦਾ ਜਾ ਰਿਹਾ ਹੈ। ਧਿਆਨ ਯੋਗ ਹੈ ਕਿ ਰਾਜਨੇਤਾ ਅਤੇ ਪਸ਼ੂ ਅਧਿਕਾਰ ਕਾਰਕੁਨ ਮੇਨਕਾ ਗਾਂਧੀ ਨੇ ਯੂਟਿਊਬਰ ਉੱਤੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦਾ ਦੋਸ਼ ਲਗਾਇਆ ਸੀ ਅਤੇ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਖ਼ਬਰ ਹੈ ਕਿ ਯੂਟਿਊਬਰ ਨੂੰ ਪੁਲਿਸ ਇੱਕ ਵਾਰ ਫਿਰ ਤੋਂ ਸੰਮਨ ਜਾਰੀ ਕਰ ਸਕਦੀ ਹੈ।
ਐਲਵਿਸ਼ ਯਾਦਵ ਤੋਂ ਪੁਲਿਸ ਦੁਬਾਰਾ ਕਰ ਸਕਦੀ ਹੈ ਪੁੱਛਗਿੱਛ
ਈ-ਟਾਈਮਜ਼ ਦੀ ਰਿਪੋਰਟ ਮੁਤਾਬਕ ਨੋਇਡਾ ਪੁਲਿਸ ਸੱਪ ਦੇ ਜ਼ਹਿਰ ਮਾਮਲੇ 'ਚ ਪੁੱਛਗਿੱਛ ਲਈ ਐਲਵਿਸ਼ ਯਾਦਵ ਨੂੰ ਬੁਲਾ ਸਕਦੀ ਹੈ। ਪੁਲਿਸ ਯੂਟਿਊਬਰ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਪਹਿਲਾਂ ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ 'ਚੋਂ ਤਿੰਨ ਦੇ 14 ਦਿਨ ਦੇ ਰਿਮਾਂਡ ਦੀ ਵੀ ਪੁਲਿਸ ਮੰਗ ਕਰ ਸਕਦੀ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਨ੍ਹਾਂ ਗ੍ਰਿਫ਼ਤਾਰ ਮੁਲਜ਼ਮਾਂ ਨਾਲ ਐਲਵਿਸ਼ ਦਾ ਕੋਈ ਸਬੰਧ ਹੈ ਜਾਂ ਨਹੀਂ। ਈ-ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਸਾਨੂੰ ਰੈਕੇਟ ਬਾਰੇ ਪਤਾ ਲਗਾਉਣ ਲਈ ਰਾਹੁਲ ਸਮੇਤ ਘੱਟੋ-ਘੱਟ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੀ ਲੋੜ ਹੈ। ਸਾਡੇ ਕੋਲ ਕੁਝ ਸਬੂਤ ਹਨ ਅਤੇ ਅਸੀਂ ਗ੍ਰਿਫਤਾਰ ਮੁਲਜ਼ਮ ਅਤੇ ਐਲਵਿਸ਼ ਯਾਦਵ ਵਿਚਕਾਰ ਸਬੰਧ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।
ਐਲਵਿਸ਼ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ
ਪਿਛਲੇ ਹਫਤੇ, ਸੱਪ ਦੇ ਜ਼ਹਿਰ ਦੀ ਸਪਲਾਈ ਦੇ ਮਾਮਲੇ ਵਿੱਚ ਉਸਦਾ ਨਾਮ ਆਉਣ ਤੋਂ ਬਾਅਦ, ਪੁਲਿਸ ਨੇ ਐਲਵਿਸ਼ ਯਾਦਵ ਨੂੰ ਰਾਜਸਥਾਨ ਦੇ ਕੋਟਾ ਵਿੱਚ ਇੱਕ ਚੌਕੀ 'ਤੇ ਰੋਕ ਲਿਆ ਸੀ। ਹਾਲਾਂਕਿ, ਐਲਵਿਸ਼ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਐਲਵਿਸ਼ ਯਾਦਵ ਨੇ ਇੱਕ ਵੀਡੀਓ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਐਲਵਿਸ਼ ਨੇ ਵੀਡੀਓ 'ਚ ਕਿਹਾ ਸੀ, ''ਮੈਂ ਸਵੇਰੇ ਉੱਠ ਕੇ ਦੇਖਿਆ ਕਿ ਮੀਡੀਆ 'ਚ ਮੇਰੇ ਖਿਲਾਫ ਕਿਸ ਤਰ੍ਹਾਂ ਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਮੇਰੇ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ, ਫਰਜ਼ੀ ਹਨ ਅਤੇ ਇਨ੍ਹਾਂ 'ਚ ਇਕ ਫੀਸਦੀ ਵੀ ਸੱਚਾਈ ਨਹੀਂ ਹੈ।''
ਬਾਅਦ 'ਚ ਐਲਵਿਸ਼ ਨੇ ਮੇਨਕਾ ਗਾਂਧੀ 'ਤੇ ਜਵਾਬੀ ਕਾਰਵਾਈ ਕਰਦੇ ਹੋਏ ਕਈ ਪੋਸਟ ਵੀ ਪਾਈਆਂ ਅਤੇ ਕਿਹਾ ਕਿ ਉਹ ਮੇਨਕਾ ਗਾਂਧੀ 'ਤੇ ਮਾਣਹਾਨੀ ਦਾ ਕੇਸ ਦਾਇਰ ਕਰਨਗੇ।