Happy Birthday Kangana Ranaut: ਕੰਗਨਾ ਰਣੌਤ ਦੀ ਗਿਣਤੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿੱਚ ਹੁੰਦੀ ਹੈ, ਜੋ ਆਪਣੀ ਅਦਾਕਾਰੀ ਦੇ ਦਮ 'ਤੇ ਕਿਸੇ ਵੀ ਫਿਲਮ ਨੂੰ ਹਿੱਟ ਕਰ ਸਕਦੀਆਂ ਹਨ। ਕੰਗਨਾ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਐਕਟਿੰਗ ਤੋਂ ਇਲਾਵਾ ਕੰਗਨਾ ਅਕਸਰ ਆਪਣੇ ਬੇਬਾਕ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰਾ ਹਰ ਸਾਲ 23 ਮਾਰਚ ਨੂੰ ਆਪਣਾ ਜਨਮਦਿਨ ਮਨਾਉਂਦੀ ਹੈ। ਉਨ੍ਹਾਂ ਦੇ ਜਨਮਦਿਨ 'ਤੇ ਆਓ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ ਤੋਂ ਜਾਣੂ ਕਰਵਾਉਂਦੇ ਹਾਂ।


ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਤੋਂ ਮੰਗੀ ਮੁਆਫੀ? ਜਨਮਦਿਨ 'ਤੇ ਵੀਡੀਓ ਸ਼ੇਅਰ ਕਰ ਬੋਲੀ, 'ਮੇਰੇ ਦਿਲ 'ਚ ਸਭ ਲਈ ਪਿਆਰ'


16 ਸਾਲ ਦੀ ਉਮਰ ਵਿੱਚ ਛੱਡਿਆ ਘਰ
ਕੰਗਨਾ ਦਾ ਜਨਮ ਸਾਲ 1987 'ਚ ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਹੋਇਆ ਸੀ। ਉਸ ਨੇ ਉਥੋਂ ਹੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ। ਅਦਾਕਾਰਾ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਪੜ੍ਹ-ਲਿਖ ਕੇ ਡਾਕਟਰ ਬਣੇ ਪਰ ਕੰਗਨਾ ਦੇ ਸੁਪਨੇ ਹੋਰ ਹੀ ਸਨ। ਕੰਗਨਾ 12ਵੀਂ ਦੀ ਪ੍ਰੀਖਿਆ 'ਚ ਫੇਲ ਹੋ ਗਈ ਸੀ। ਉਸ ਨੂੰ ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਜਦੋਂ ਪਰਿਵਾਰਕ ਮੈਂਬਰ ਉਸ ਦੇ ਫੈਸਲੇ ਨਾਲ ਸਹਿਮਤ ਨਹੀਂ ਹੋਏ, ਤਾਂ ਉਸ ਨੇ ਸਿਰਫ 16 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ। ਇਸ ਤੋਂ ਬਾਅਦ ਕੰਗਨਾ ਦਿੱਲੀ ਆ ਗਈ ਅਤੇ ਮਾਡਲਿੰਗ ਸ਼ੁਰੂ ਕਰ ਦਿੱਤੀ।


ਕਈ ਐਵਾਰਡ ਕੀਤੇ ਆਪਣੇ ਨਾਂ
ਕੰਗਨਾ ਨੇ ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਕਾਫੀ ਸਮਾਂ ਥਿਏਟਰ ਕੀਤਾ ਸੀ। ਸ਼ੁਰੂਆਤੀ ਦਿਨਾਂ 'ਚ ਉਸ ਨੇ ਦਰ-ਦਰ ਦੀਆਂ ਠੋਕਰਾਂ ਖਾਧੀਆਂ, ਸੁੱਕੀਆਂ ਰੋਟੀਆਂ ਤੇ ਅਚਾਰ ਨਾਲ ਰੋਟੀ ਨਾਲ ਗੁਜ਼ਾਰਾ ਕੀਤਾ। ਕੰਗਨਾ ਨੂੰ ਘਰ ਤੋਂ ਕੋਈ ਮਦਦ ਜਾਂ ਸਮਰਥਨ ਨਹੀਂ ਮਿਲਿਆ ਸੀ, ਇਸ ਲਈ ਉਸ ਨੂੰ ਸੰਘਰਸ਼ ਕਰਨਾ ਪਿਆ। ਮਹੇਸ਼ ਭੱਟ ਨੇ ਉਸਨੂੰ ਬਾਲੀਵੁੱਡ ਵਿੱਚ ਪਹਿਲਾ ਮੌਕਾ ਦਿੱਤਾ। ਉਸਨੂੰ ਇਮਰਾਨ ਹਾਸ਼ਮੀ ਅਤੇ ਸ਼ਾਇਨੀ ਆਹੂਜਾ ਨਾਲ ਫਿਲਮ 'ਗੈਂਗਸਟਰ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੇ ਫਿਲਮੀ ਕਰੀਅਰ ਵਿੱਚ, ਉਸਨੇ ਫੈਸ਼ਨ, ਤਨੂ ਵੈਡਸ ਮਨੂ, ਕੁਈਨ, ਕ੍ਰਿਸ਼ੀ, ਤਨੂ ਵੈਡਸ ਮਨੂ ਰਿਟਰਨਸ, ਮਣੀਕਰਣਿਕਾ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਦੇ ਦਮਦਾਰ ਪ੍ਰਦਰਸ਼ਨ ਲਈ, ਉਸ ਨੂੰ ਰਾਸ਼ਟਰੀ ਪੁਰਸਕਾਰ ਅਤੇ ਪਦਮ ਸ਼੍ਰੀ ਵਰਗੇ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।


96 ਕਰੋੜ ਜਾਇਦਾਦ ਦੀ ਮਾਲਕਣ
ਕਿਸੇ ਸਮੇਂ ਵਿੱਤੀ ਸੰਕਟ ਦਾ ਸਾਹਮਣਾ ਕਰਨ ਵਾਲੀ ਕੰਗਨਾ ਅੱਜ ਕਰੋੜਾਂ ਦੀ ਮਾਲਕਣ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਕੁੱਲ ਜਾਇਦਾਦ 96 ਕਰੋੜ ਦੱਸੀ ਗਈ ਹੈ। ਉਹ ਅਦਾਕਾਰੀ ਤੋਂ ਸਭ ਤੋਂ ਵੱਧ ਕਮਾਈ ਕਰਦੀ ਹੈ। ਇਸ ਤੋਂ ਇਲਾਵਾ ਉਹ ਇਸ਼ਤਿਹਾਰ ਆਦਿ ਤੋਂ ਵੀ ਕਮਾਈ ਕਰਦੀ ਹੈ। ਰਿਪੋਰਟ ਅਨੁਸਾਰ, ਕੰਗਨਾ ਇੱਕ ਸਾਲ ਵਿੱਚ ਲਗਭਗ 15 ਕਰੋੜ ਰੁਪਏ ਕਮਾਉਂਦੀ ਹੈ।


ਇਹ ਵੀ ਪੜ੍ਹੋ: ਜਦੋਂ ਜੋਤਿਸ਼ ਨੇ ਸਮ੍ਰਿਤੀ ਈਰਾਨੀ ਨੂੰ ਕਿਹਾ 'ਇਹ ਕੁੜੀ ਜ਼ਿੰਦਗੀ 'ਚ ਕੁੱਝ ਨਹੀਂ ਕਰ ਸਕਦੀ', ਸਮ੍ਰਿਤੀ ਨੇ ਇੰਜ ਬਦਲੀ ਆਪਣੀ ਤਕਦੀਰ