ਲਾਸ ਏਂਜਲਸ: ਇੰਟਟਨੈਸ਼ਨਲ ਐਮੀ ਐਵਾਰਡ 2019 ਦਾ ਪ੍ਰਬੰਧ ਲਾਸ ਏਂਜਲਸ ‘ਚ ਹੋਇਆ। ਜੇਤੂਆਂ ਦੇ ਨਾਂਵਾਂ ਦਾ ਐਲਾਨ ਹੋ ਚੁੱਕਿਆ ਹੈ। ਦੁਨੀਆ ਭਰ ਦੀ ਟੀਵੀ ਇੰਡਸਟਰੀ ‘ਚ ਫੇਮਸ ਐਮੀ ਐਵਾਰਡਸ ਦਾ ਇਹ 71ਵਾਂ ਸੀਜ਼ਨ ਸੀ।

ਇਸ ਦੇ ਨਾਲ ਇਹ ਐਵਾਰਡ ਇਸ ਸਾਲ ਭਾਰਤ ਲਈ ਵੀ ਬੇਹੱਦ ਖਾਸ ਸੀ ਕਿਉਂਕਿ ਇੱਥੇ ਵੈੱਬ ਸੀਰੀਜ਼ ਦੀ ਲਿਸਟ ‘ਚ ਅਨੁਰਾਗ ਕਸ਼ਿਅਪ ਦੀ ‘ਸੇਕ੍ਰੈਡ ਗੇਮਸ’ ਤੇ ‘ਲਸਟ ਸਟੋਰੀਜ਼’ ਨੂੰ ਨੌਮੀਨੈਟ ਕੀਤਾ ਗਿਆ ਸੀ। ਇਸ ‘ਚ ਰਾਧਿਕਾ ਆਪਟੇ ਨੂੰ ਬੈਸਟ ਐਕਟਰਸ ਦੇ ਐਵਾਰਡ ਲਈ ਨੌਮੀਨੈਟ ਕੀਤਾ ਗਿਆ ਸੀ। ਬੇਸ਼ੱਕ ਭਾਰਤ ਨੂੰ ਕੋਈ ਐਵਾਰਡ ਨਹੀਂ ਮਿਲਿਆ ਪਰ ਇੱਥੇ ਤਕ ਪਹੁੰਚਣਾ ਹੀ ਮਾਣ ਦੀ ਗੱਲ ਹੈ।

ਇਸ ਦੇ ਨਾਲ ਹੀ ਪਾਪੁਲਰ ਟੀਵੀ ਸੀਰੀਜ਼ ‘ਗੇਮਸ ਆਫ਼ ਥ੍ਰੋਨਸ’ ਨੂੰ 32 ਨੌਮੀਨੇਸ਼ਨ ਮਿਲੇ, ਜੋ ਆਪਣੇ ਆਪ ‘ਚ ਇੱਕ ਸ਼ਾਨਦਾਰ ਰਿਕਾਰਡ ਹੈ। ਇਸ ਸਾਲ ਦੀ ਬੈਸਟ ਡ੍ਰਾਮਾ ਸੀਰੀਜ਼ ਦਾ ਐਵਾਰਡ ‘ਗੇਮਸ ਆਫ਼ ਥ੍ਰੋਨਸ’ ਨੂੰ ਮਿਲਿਆ। ਜਦਕਿ ਬਿਲੀ ਪਾਰਟਰ ਨੂੰ ਬੈਸਟ ਐਕਟਰ ਤੇ ਜੋਡੀ ਕਮਰ ਨੂੰ ਬੈਸਟ ਐਕਟਰਸ ਦਾ ਐਵਾਰਡ ਮਿਲਿਆ।