Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਮਸ਼ਹੂਰ ਅਮਰੀਕੀ ਅਦਾਕਾਰ ਗਿਲ ਗੇਰਾਰਡ (Gil Gerard) ਦਾ 82 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਗੇਰਾਰਡ 1979 ਦੀ ਸਾਇੰਸ-ਫਿਕਸ਼ਨ ਸੀਰੀਜ਼ 'ਬੱਕ ਰੌਜਰਸ ਇਨ ਦਿ 25ਵੀਂ ਸੈਂਚੁਰੀ' ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਸਨ। ਗੇਰਾਰਡ ਨੇ ਮੰਗਲਵਾਰ ਨੂੰ ਆਖਰੀ ਸਾਹ ਲਏ। ਪਤਨੀ ਨੇ ਕੀਤੀ ਪੁਸ਼ਟੀ

Continues below advertisement

ਦੱਸ ਦੇਈਏ ਰਿ ਗੇਰਾਰਡ ਦੀ ਪਤਨੀ ਜੇਨੇਟ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਜੇਨੇਟ ਨੇ ਲਿਖਿਆ ਕਿ, ਗਿਲ (ਉਨ੍ਹਾਂ ਦੇ ਸੋਲਮੇਟ) ਇੱਕ ਦੁਰਲੱਭ ਅਤੇ ਬਹੁਤ ਹਮਲਾਵਰ ਕਿਸਮ ਦੇ ਕੈਂਸਰ ਤੋਂ ਆਪਣੀ ਲੜਾਈ ਹਾਰ ਗਏ। ਜੇਨੇਟ ਨੇ ਅੱਗੇ ਕਿਹਾ, "ਮੈਂ ਜਿੰਨੇ ਵੀ ਸਾਲ ਉਸ ਨਾਲ ਬਿਤਾਏ, ਉਹ ਕਦੇ ਵੀ ਕਾਫੀ ਨਹੀਂ ਹੁੰਦੇ। ਉਨ੍ਹਾਂ ਲੋਕਾਂ ਨੂੰ ਕੱਸ ਕੇ ਫੜ੍ਹੋ ਜੋ ਤੁਹਾਡੇ ਕੋਲ ਹਨ ਅਤੇ ਉਨ੍ਹਾਂ ਨੂੰ ਪਿਆਰ ਕਰੋ"।

Continues below advertisement

ਅਦਾਕਾਰ ਦਾ ਆਖਰੀ ਸੰਦੇਸ਼

ਗਿਲ ਗੇਰਾਰਡ ਦੇ ਅਧਿਕਾਰਤ ਫੇਸਬੁੱਕ ਹੈਂਡਲ 'ਤੇ, ਜੇਨੇਟ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਹ ਸੰਦੇਸ਼ ਸੀ ਜੋ ਅਦਾਕਾਰ ਦੁਨੀਆ ਨਾਲ ਸਾਂਝਾ ਕਰਨਾ ਚਾਹੁੰਦੇ ਸਨ। ਸੰਦੇਸ਼ ਵਿੱਚ ਲਿਖਿਆ ਸੀ: "ਜੇ ਤੁਸੀਂ ਇਹ ਪੜ੍ਹ ਰਹੇ ਹੋ, ਤਾਂ ਜੇਨੇਟ ਨੇ ਮੇਰੇ ਕਹਿਣ 'ਤੇ ਪੋਸਟ ਕੀਤਾ ਹੈ। ਮੇਰੀ ਜ਼ਿੰਦਗੀ ਇੱਕ ਸ਼ਾਨਦਾਰ ਯਾਤਰਾ ਰਹੀ ਹੈ। ਮੈਨੂੰ ਜੋ ਮੌਕੇ ਮਿਲੇ, ਜੋ ਲੋਕ ਮਿਲੇ, ਅਤੇ ਜੋ ਪਿਆਰ ਮੈਂ ਦਿੱਤਾ ਅਤੇ ਪ੍ਰਾਪਤ ਕੀਤਾ, ਉਸ ਨੇ ਗ੍ਰਹਿ 'ਤੇ ਮੇਰੇ 82 ਸਾਲਾਂ ਨੂੰ ਬਹੁਤ ਸੰਤੁਸ਼ਟੀਜਨਕ ਬਣਾਇਆ। ਮੇਰੀ ਯਾਤਰਾ ਮੈਨੂੰ ਅਰਕੰਸਾਸ ਤੋਂ ਨਿਊਯਾਰਕ, ਫਿਰ ਲਾਸ ਏਂਜਲਸ ਅਤੇ ਆਖਰਕਾਰ ਪਤਨੀ ਜੇਨੇਟ ਨਾਲ ਉੱਤਰੀ ਜਾਰਜੀਆ ਵਿੱਚ ਮੇਰੇ ਘਰ ਲੈ ਆਈ। ਇਹ ਇੱਕ ਵਧੀਆ ਸਫ਼ਰ ਰਿਹਾ ਹੈ।" ਗੇਰਾਰਡ ਨੇ ਲੋਕਾਂ ਨੂੰ ਅਪੀਲ ਕੀਤੀ ਕਿ "ਆਪਣਾ ਸਮਾਂ ਕਿਸੇ ਵੀ ਅਜਿਹੀ ਚੀਜ਼ 'ਤੇ ਬਰਬਾਦ ਨਾ ਕਰੋ ਜੋ ਤੁਹਾਨੂੰ ਰੋਮਾਂਚਿਤ ਨਾ ਕਰੇ ਜਾਂ ਤੁਹਾਨੂੰ ਪਿਆਰ ਨਾ ਦੇਵੇ। ਤੁਹਾਨੂੰ ਕਿਤੇ ਬ੍ਰਹਿਮੰਡ ਵਿੱਚ ਮਿਲਾਂਗਾ"।

ਵਰਕਫਰੰਟ ਦੀ ਗੱਲ ਕਰਿਏ ਤਾਂ ਗਿਲ ਗੇਰਾਰਡ ਦਾ ਜਨਮ 1943 ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਸ਼ਤਿਹਾਰਾਂ (commercials) ਅਤੇ ਟੈਲੀਵਿਜ਼ਨ 'ਤੇ ਛੋਟੀਆਂ ਭੂਮਿਕਾਵਾਂ ਨਾਲ ਕੀਤੀ ਸੀ, ਜਿਸ ਤੋਂ ਬਾਅਦ 'ਬੱਕ ਰੌਜਰਸ' ਨਾਲ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੀ। ਉਨ੍ਹਾਂ ਦੇ ਹੋਰ ਪ੍ਰੋਜੈਕਟਾਂ ਵਿੱਚ 'ਹੈਲਪ ਵਾਂਟੇਡ: ਮੇਲ', 'ਸਾਈਡਕਿੱਕਸ', 'ਦਿ ਡਾਕਟਰਜ਼', 'ਨਾਈਟਿੰਗੇਲਜ਼', ਅਤੇ 'ਡੇਜ਼ ਆਫ ਆਵਰ ਲਾਈਵਜ਼' ਵਰਗੇ ਟੈਲੀਫਿਲਮਾਂ ਸ਼ਾਮਲ ਸਨ। ਉਨ੍ਹਾਂ ਦੀਆਂ ਹਾਲੀਆ ਫਿਲਮਾਂ ਵਿੱਚ 'ਸਪੇਸ ਕੈਪਟਨ ਐਂਡ ਕੈਲਿਸਟਾ', 'ਦਿ ਨਾਈਸ ਗਾਇਜ਼', ਅਤੇ 'ਬਲੱਡ ਫੇਅਰ' ਸ਼ਾਮਲ ਹਨ।