SAD News: ਫਿਲਮ ਇੰਡਸਟਰੀ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਬੈਲਜੀਅਮ ਦੀ ਮਸ਼ਹੂਰ ਅਦਾਕਾਰਾ ਐਮਿਲੀ ਡੇਕਵੇਨ (Emilie Dequenne) ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਐਤਵਾਰ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਅਦਾਕਾਰਾ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਅਤੇ ਏਜੰਟ ਵੱਲੋਂ ਏਐਫਪੀ ਨੂੰ ਦਿੱਤੀ ਗਈ। ਪਰਿਵਾਰ ਨੇ ਦੱਸਿਆ ਕਿ ਐਮਿਲੀ ਡੇਕਵੇਨ ਇੱਕ ਦੁਰਲੱਭ ਕੈਂਸਰ ਤੋਂ ਪੀੜਤ ਸੀ। ਇਸ ਬਿਮਾਰੀ ਨਾਲ ਜੂਝਦੇ ਹੋਏ, ਐਤਵਾਰ ਨੂੰ ਪੈਰਿਸ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਹ 43 ਸਾਲਾਂ ਦੇ ਸਨ।


ਅਦਾਕਾਰਾ ਨੇ ਕੀਤਾ ਸੀ ਬਿਮਾਰੀ ਦਾ ਖੁਲਾਸਾ 


ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਅਦਾਕਾਰਾ ਐਮਿਲੀ ਡੇਕਵੇਨ ਨੇ ਸਾਲ 2023 ਵਿੱਚ ਖੁਲਾਸਾ ਕੀਤਾ ਸੀ ਕਿ ਉਹ ਐਡਰੀਨੋਕਾਰਟੀਕਲ ਕਾਰਸੀਨੋਮਾ, ਐਡਰੀਨਲ ਗਲੈਂਡ ਦੇ ਕੈਂਸਰ ਤੋਂ ਪੀੜਤ ਸੀ। ਦੱਸ ਦੇਈਏ ਕਿ ਐਡਰੇਨੋਕਾਰਟੀਕਲ ਕਾਰਸੀਨੋਮਾ ਬੱਚਿਆਂ ਅਤੇ ਬਾਲਗਾਂ ਦੋਵਾਂ ਵਿੱਚ ਹੋ ਸਕਦਾ ਹੈ। ਇਹ ਇੱਕ ਦੁਰਲੱਭ ਕਿਸਮ ਦਾ ਕੈਂਸਰ ਹੈ ਜੋ ਐਡਰੀਨਲ ਗ੍ਰੰਥੀ ਦੀ ਬਾਹਰੀ ਪਰਤ (ਕਾਰਟੈਕਸ) ਵਿੱਚ ਵਿਕਸਤ ਹੁੰਦਾ ਹੈ। ਇਹ ਸਟੀਰੌਇਡ ਹਾਰਮੋਨ ਪੈਦਾ ਕਰਦਾ ਹੈ।






 


ਐਮਿਲੀ ਡੇਕਵੇਨ ਨੂੰ ਮਿਲੇ ਸੀ ਕਈ ਅਵਾਰਡ


ਐਮੀਲੀ ਡੇਕਵੇਨ ਨੇ ਆਪਣੀ ਫ਼ਿਲਮੀ ਸ਼ੁਰੂਆਤ ਡਾਰਡੇਨ ਬ੍ਰਦਰਜ਼ ਦੀ ਫ਼ਿਲਮ ਰੋਸੇਟਾ ਤੋਂ ਕੀਤੀ ਸੀ। ਇਸ ਫਿਲਮ ਵਿੱਚ ਉਨ੍ਹਾਂ ਨੂੰ ਆਪਣੇ ਕਿਰਦਾਰ ਲਈ ਕਾਨਸ ਫਿਲਮ ਫੈਸਟੀਵਲ ਵਿੱਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ ਸੀ। ਇਸ ਤੋਂ ਇਲਾਵਾ, ਐਮਿਲੀ ਡੇਕਵੇਨ ਨੂੰ ਗੋਲਡਨ ਪਾਮ ਅਵਾਰਡ ਵੀ ਮਿਲਿਆ। ਇਸ ਅਦਾਕਾਰਾ ਨੂੰ ਮੁੱਖ ਤੌਰ 'ਤੇ ਫ੍ਰੈਂਚ ਭਾਸ਼ਾ ਦੀਆਂ ਫਿਲਮਾਂ ਵਿੱਚ ਕੰਮ ਕਰਨ ਲਈ ਕਈ ਪੁਰਸਕਾਰ ਮਿਲੇ ਹਨ, ਜਿਨ੍ਹਾਂ ਵਿੱਚ ਉਸਦੀ 2009 ਦੀ ਫਿਲਮ 'ਦਿ ਗਰਲ ਔਨ ਦ ਟ੍ਰੇਨ' ਅਤੇ 2012 ਦਾ ਡਰਾਮਾ 'ਆਵਰ ਚਿਲਡਰਨ' ਸ਼ਾਮਲ ਹਨ।



ਐਮਿਲੀ ਡੇਕਵੇਨ ਦਾ ਫਿਲਮੀ ਕਰੀਅਰ


ਐਮਿਲੀ ਡੇਕਵੇਨ ਨੇ ਆਪਣੇ ਕਰੀਅਰ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਇਸ ਵਿੱਚ 'ਬ੍ਰਦਰਹੁੱਡ ਆਫ਼ ਦ ਵੁਲਫ਼', 'ਕਲੋਜ਼', 'ਨਾਟ ਮਾਈ ਟਾਈਪ' ਅਤੇ 'ਮਿਸਟਰ ਬਲੇਕ ਐਟ ਯੂਅਰ ਸਰਵਿਸ!' ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਐਮੀਲੀ ਡੇਕਵੇਨ ਪਿਛਲੇ ਸਾਲ 2024 ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਡਾਰਡੇਨ ਬ੍ਰਦਰਜ਼ ਨਾਲ ਆਪਣੀ ਜਿੱਤ ਦੀ 25ਵੀਂ ਵਰ੍ਹੇਗੰਢ ਮਨਾਉਣ ਅਤੇ ਉਸੇ ਸਾਲ ਰਿਲੀਜ਼ ਹੋਈ ਅੰਗਰੇਜ਼ੀ ਫਿਲਮ 'ਸਰਵਾਈਵ' ਨੂੰ ਪ੍ਰਮੋਟ ਕਰਨ ਲਈ ਵਾਪਸ ਆਈ ਸੀ। ਹਾਲਾਂਕਿ, ਆਪਣੀ ਬਿਮਾਰੀ ਦੇ ਕਾਰਨ, ਉਹ ਆਖਰੀ ਵਾਰ 'ਸਰਵਾਈਵ' ਵਿੱਚ ਦਿਖਾਈ ਦਿੱਤੇ ਸਨ।