SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ ਨੇ ਦੁਨੀਆ ਨੂੰ ਕਿਹਾ ਅਲਵਿਦਾ; ਮੌਤ ਦੀ ਖਬਰ ਨੇ ਦੁੱਖੀ ਕੀਤੇ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਦੁਨੀਆ ਦੇ ਮਸ਼ਹੂਰ ਦਸਤਾਵੇਜ਼ੀ ਫਿਲਮਕਾਰ ਅਤੇ ਆਸਕਰ ਜੇਤੂ ਫਰੈਡਰਿਕ ਵਾਈਜ਼ਮੈਨ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਨੇ ਸੋਮਵਾਰ ਨੂੰ ਆਖਰੀ ਸਾਹ...

SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਦੁਨੀਆ ਦੇ ਮਸ਼ਹੂਰ ਦਸਤਾਵੇਜ਼ੀ ਫਿਲਮਕਾਰ ਅਤੇ ਆਸਕਰ ਜੇਤੂ ਫਰੈਡਰਿਕ ਵਾਈਜ਼ਮੈਨ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਨੇ ਸੋਮਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਵੱਲੋਂ ਹੀ ਸਥਾਪਿਤ ਕੀਤੀ ਗਈ ਡਿਸਟਰੀਬਿਊਸ਼ਨ ਕੰਪਨੀ 'ਜ਼ਿਪੋਰਾਹ ਫਿਲਮਜ਼' ਨੇ ਸਾਂਝੀ ਕੀਤੀ ਹੈ।
6 ਦਹਾਕਿਆਂ ਦਾ ਸ਼ਾਨਦਾਰ ਸਫ਼ਰ
ਜਾਣਕਾਰੀ ਲਈ ਦੱਸ ਦੇਈਏ ਕਿ 96 ਸਾਲ ਦੀ ਉਮਰ ਵਿੱਚ ਫਰੈਡਰਿਕ ਨੇ ਲਗਭਗ 60 ਸਾਲਾਂ ਤੱਕ ਸਿਨੇਮਾ ਵਿੱਚ ਕੰਮ ਕੀਤਾ। ਉਨ੍ਹਾਂ ਨੇ ਮਨੁੱਖੀ ਤਜ਼ਰਬਿਆਂ ਅਤੇ ਸਮਾਜਿਕ ਸੰਸਥਾਵਾਂ 'ਤੇ ਅਧਾਰਿਤ ਅਜਿਹੀਆਂ ਫਿਲਮਾਂ ਬਣਾਈਆਂ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਰਹਿਣਗੀਆਂ। ਖਾਸ ਗੱਲ ਇਹ ਹੈ ਕਿ ਉਹ ਪਹਿਲਾਂ ਕਾਨੂੰਨ ਦੇ ਪ੍ਰੋਫੈਸਰ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਫਿਲਮ ਨਿਰਮਾਣ ਨੂੰ ਆਪਣਾ ਕਰੀਅਰ ਚੁਣਿਆ।
ਪਹਿਲੀ ਫਿਲਮ ਨੇ ਖੱਟੀ ਖੂਬ ਵਾਹੋ-ਵਾਹੀ
ਉਨ੍ਹਾਂ ਦੀ ਪਹਿਲੀ ਡਾਕੂਮੈਂਟਰੀ 'Titicut Follies' (1967) ਕਾਫੀ ਵਿਵਾਦਾਂ ਵਿੱਚ ਰਹੀ ਸੀ। ਇਸ ਫਿਲਮ ਵਿੱਚ ਇੱਕ ਹਸਪਤਾਲ ਦੀਆਂ ਭਿਆਨਕ ਸੱਚਾਈਆਂ ਨੂੰ ਦਿਖਾਇਆ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਸ 'ਤੇ ਕਈ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਫਰੈਡਰਿਕ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਸੱਚਾਈ ਨੂੰ ਪਰਦੇ 'ਤੇ ਲਿਆਉਂਦੇ ਰਹੇ।
96 ਸਾਲ ਦੀ ਉਮਰ 'ਚ ਵੀ ਕਮਾਇਆ ਨਾਮ
ਫਰੈਡਰਿਕ ਵਾਈਜ਼ਮੈਨ ਦਾ ਕੰਮ ਪ੍ਰਤੀ ਜਨੂੰਨ ਅਜਿਹਾ ਸੀ ਕਿ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਲਗਭਗ 50 ਡਾਕੂਮੈਂਟਰੀਆਂ ਬਣਾਈਆਂ। ਉਨ੍ਹਾਂ ਦੀ ਆਖਰੀ ਫਿਲਮ 'Menus Plaisirs -- Les Troisgros' ਸਾਲ 2023 ਵਿੱਚ ਵੈਨਿਸ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਹੋਈ ਸੀ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ "ਲਗਾਤਾਰ ਕੰਮ ਕਰਨਾ ਮੈਨੂੰ ਉਤਸ਼ਾਹਿਤ ਰੱਖਦਾ ਹੈ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























