ਬਾਲੀਵੁਡ ਸੁਪਰਸਟਾਰ ਰਾਜੇਸ਼ ਖੰਨਾ (Rajesh Khanna) ਅਤੇ ਅੰਜੂ ਮਹਿੰਦਰੂ (Anju Mahendru) ਸਾਲਾਂ ਤੱਕ ਆਪਣੇ ਰਿਸ਼ਤੇ ਕਰਕੇ ਸੁਰਖੀਆਂ ਵਿਚ ਰਹੇ। ਦੋਵਾਂ ਦਾ ਰਿਸ਼ਤਾ ਦਹਾਕਿਆਂ ਤੱਕ ਚੱਲਿਆ। ਪਰ ਦੋਵਾਂ ਦਾ ਵਿਆਹ ਨਹੀਂ ਹੋ ਸਕਿਆ। ਰਾਜੇਸ਼ ਖੰਨਾ ਨੇ ਡਿੰਪਲ ਕਪਾਡੀਆ ਨਾਲ ਵਿਆਹ ਕਰਵਾ ਲਿਆ। ਇਕ ਇੰਟਰਵਿਊ ਵਿਚ ਅੰਜੂ ਮਹਿੰਦਰੂ (Anju Mahendru) ਨੇ ਇਸ ਬਾਰੇ ਸਾਰੇ ਭੇਤ ਖੋਲ੍ਹੇ ਹਨ ਕਿ ਉਨ੍ਹਾਂ ਦੋਵਾਂ ਨੇ ਵਿਆਹ ਕਿਉਂ ਨਹੀਂ ਕਰਵਾਇਆ।
ਇੰਟਰਵਿਊ ਵਿਚ ਅੰਜੂ ਮਹਿੰਦਰੂ (Anju Mahendru) ਨੇ ਆਪਣੇ ਅਤੇ ਰਾਜੇਸ਼ ਖੰਨਾ ਦੇ ਰਿਸ਼ਤੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਕ ਸਮੇਂ ਤੋਂ ਬਾਅਦ ਉਸਨੂੰ ਰਾਜੇਸ਼ ਖੰਨਾ ਨਾਲ ਰਹਿਣਾ ਮੁਸ਼ਕਿਲ ਹੋ ਗਿਆ ਸੀ। ਇਸ ਲਈ ਹੀ ਉਹ ਦੋਵੇਂ ਵੱਖ ਹੋ ਗਏ। ਉਨ੍ਹਾਂ ਦੱਸਿਆ ਕਿ ਡਿੰਪਲ ਕਪਾਡੀਆ ਤੇ ਰਾਜੇਸ਼ ਖੰਨਾ ਦੇ ਨਾਲ ਵਿਆਹ ਤੋਂ ਪਹਿਲਾਂ ਹੀ ਉਹ ਦੋਵੇਂ ਵੱਖ ਹੋ ਗਏ ਸਨ।
ਦਰਸ਼ਕਾਂ ਵਿਚ ਸੁਪਰਸਟਾਰ ਰਾਜੇਸ਼ ਖੰਨਾ ਅਤੇ ਅੰਜੂ ਮਹਿੰਦਰੂ (Anju Mahendru) ਦੀ ਜੋੜੀ ਦੇ ਚਰਚੇ ਸਨ। ਇਨ੍ਹਾਂ ਦੋਵਾਂ ਨੂੰ ਅਕਸਰ ਹੀ ਇਕੱਠੇ ਦੇਖਿਆ ਜਾਂਦਾ ਸੀ। ਪਰ ਉਹ ਦੋਵੇਂ ਵੱਖ ਹੋ ਗਏ। ਅੰਜੂ ਮਹਿੰਦਰੂ ਨੇ ਦੱਸਿਆ ਕਿ ਸੁਪਰਟਾਰ ਰਾਜੇਸ਼ ਖੰਨਾ ਇਕ ਰੂੜੀਵਾਦੀ ਵਿਅਕਤੀ ਸੀ। ਜਦੋਂ ਉਹ ਸਕਰਟ ਪਹਿਣਦੀ ਸੀ, ਤਾਂ ਉਹ ਉਸ ਉੱਤੇ ਚੀਕਦਾ ਸੀ। ਇਸ ਲਈ ਹੀ ਉਨ੍ਹਾਂ ਵੱਖ ਹੋਣ ਦਾ ਫ਼ੈਸਲਾ ਕੀਤਾ। ਅੰਜੂ ਮਹਿੰਦਰੂ ਨੂੰ ਰਾਜੇਸ਼ ਖੰਨਾ ਨਾਲ ਆਪਣੇ ਰਿਸ਼ਤੇ ਲਈ ਸਾਰੀ ਉਮਰ ਲੋਕਾਂ ਦੇ ਤਾਅਨੇ ਸੁਣਨੇ ਪਏ।
ਅੰਜੂ ਮਹਿੰਦਰੂ (Anju Mahendru) ਨੇ ਦੱਸਿਆ ਕਿ ਜੇਕਰ ਮੈਂ ਸਕਰਟ ਪਾਉਂਦੀ ਸੀ, ਤਾਂ ਉਹ ਕਹਿਦਾ ਸੀ ਤੁਸੀਂ ਸਾੜ੍ਹੀ ਕਿਉਂ ਨਹੀਂ ਪਹਿਨਦੇ? ਜੇ ਮੈਂ ਸਾੜ੍ਹੀ ਪਹਿਣਦੀ ਤਾਂ ਉਹ ਕਹਿੰਦਾ ਕਿ ਤੁਸੀਂ ਇਕ ਭਾਰਤੀ ਔਰਤ ਦੀ ਤਰ੍ਹਾਂ ਦਿਸਣ ਦੀ ਕੋਸ਼ਿਸ਼ ਕਰ ਰਹੇ ਹੋ। ਅਜਿਹੀਆਂ ਗੱਲਾਂ ਕਰਕੇ ਹੀ ਰਾਜੇਸ਼ ਨਾਲ ਰਹਿਣਾ ਮੁਸ਼ਕਿਲ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਇਕ ਆਰਟੀਕਲ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਅੰਜੂ ਇੱਕਲੌਤੀ ਅਜਿਹੀ ਔਰਤ ਸੀ ਜੋ ਕਦੇ ਵੀ ਰਾਜੇਸ਼ ਖੰਨਾ ਦੇ ਸਟਾਰਡਮ ਅੱਗੇ ਨਹੀਂ ਝੁਕੀ। ਕਈ ਇੰਟਰਵਿਊਆਂ ਵਿਚ, ਅਭਿਨੇਤਰੀ ਬਾਰੇ ਇਹ ਵੀ ਸਾਹਮਣੇ ਆਇਆ ਸੀ ਕਿ ਰਾਜੇਸ਼ ਖੰਨਾ ਚਾਹੁੰਦੇ ਸਨ ਕਿ ਉਹ ਉਸ ਦੇ ਅਨੁਸਾਰ ਜੀਵੇ ਅਤੇ ਜਿਵੇਂ ਉਹ ਕਹਿੰਦੇ ਹਨ, ਉਹ ਉਹੀ ਕਰੇ। ਹਾਲਾਂਕਿ ਅੰਜੂ ਨੇ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ 'ਤੇ ਬਤੀਤ ਕੀਤਾ ਸੀ। ਇਸ ਲਈ ਹੀ ਉਹ ਰਾਜੇਸ਼ ਤੋਂ ਵੱਖ ਹੋ ਗਈ।