Mark Zuckerberg Expecting His Third Child With Wife Priscilla Chain: ਸੋਸ਼ਲ ਮੀਡੀਆ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਮਾਰਕ ਜ਼ਕਰਬਰਗ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ਤੇ ਇਹ ਮੁਕਾਮ ਹਾਸਲ ਕੀਤਾ। ਹੁਣ ਫ਼ਿਰ ਤੋਂ ਉਹ ਸੁਰਖੀਆਂ `ਚ ਆ ਗਏ ਹਨ। ਜੀ ਹਾਂ, ਮਾਰਕ ਜ਼ਕਰਬਰਗ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਪ੍ਰਿਸਕਿਲਾ ਚੈਨ ਗਰਭਵਤੀ ਹੈ। ਮਾਰਕ ਜ਼ਬਰਬਰਗ ਨੇ ਸੋਸ਼ਲ ਮੀਡੀਆ ਤੇ ਪਤਨੀ ਨਾਲ ਇੱਕ ਤਸਵੀਰ ਸ਼ੇਅਰ ਕਰ ਇਹ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕੀਤੀ।
ਦਸ ਦਈਏ ਕਿ ਤਸਵੀਰ ਸ਼ੇਅਰ ਮਾਰਕ ਜ਼ਕਰਬਰਗ ਨੇ ਕੈਪਸ਼ਨ `ਚ ਲਿਖਿਆ, "ਇੰਨਾ ਪਿਆਰ, ਸ਼ੇਅਰ ਕਰਦੇ ਹੋਏ ਖੁਸ਼ੀ ਹੋਈ ਕਿ ਮੈਕਸ ਤੇ ਔਗਸਟ ਅਗਲੇ ਸਾਲ ਆਪਣੀ ਤੀਜੀ ਭੈਣ ਨੂੰ ਮਿਲਣ ਜਾ ਰਹੀਆਂ ਹਨ।" ਤਸਵੀਰ `ਚ ਮਾਰਕ ਜ਼ਕਰਬਰਗ ਤੇ ਉੇਨ੍ਹਾਂ ਦੀ ਪਤਨੀ ਖੁਸ਼ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਮਾਰਕ ਜ਼ਕਰਬਰਗ ਦੀ ਵੱਡੀ ਬੇਟੀ ਮੈਕਸਿਮਾ ਤੇ ਛੋਟੀ ਬੇਟੀ ਔਗਸਟ ਹੈ।
ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਜ਼ਕਰਬਰਗ
55.9 ਬਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਪਹਿਲੀ ਵਾਰ ਇੱਕ ਪਾਰਟੀ ਵਿੱਚ ਆਪਣੀ ਪਤਨੀ ਪ੍ਰੈਸੀਲਾ ਚੈਨ ਨਾਲ ਮੁਲਾਕਾਤ ਕੀਤੀ। ਦੋਵੇਂ 2003 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਤੋਂ ਕਰੀਬ 9 ਸਾਲ ਬਾਅਦ ਉਨ੍ਹਾਂ ਨੇ 2012 'ਚ ਵਿਆਹ ਕਰਵਾ ਲਿਆ। ਹਾਲ ਹੀ 'ਚ ਇਸ ਜੋੜੇ ਨੇ ਵਿਆਹ ਦੀ ਦਸਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ। ਮਾਰਕ ਜ਼ੁਕਰਬਰਗ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਦਸ ਦਈਏ ਕਿ ਜ਼ਕਰਬਰਗ ਨੂੰ ਸੋਸ਼ਲ ਮੀਡੀਆ ਦੀ ਦੁਨੀਆ ਦਾ ਰਾਜਾ ਕਿਹਾ ਜਾਂਦਾ ਹੈ। ਉਹ ਕਈ ਮਸ਼ਹੂਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੇ ਮਾਲਕ ਹਨ, ਜਿਨ੍ਹਾਂ ਵਿਚੋਂ ਫ਼ੇਸਬੁੱਕ ਤੇ ਇੰਸਟਾਗ੍ਰਾਮ ਵੀ ਇੱਕ ਹਨ।