ਕੋਲੋਕਾਤਾ: ਮਸ਼ਹੂਰ ਬੰਗਾਲੀ ਫਿਲਮ ਨਿਰਮਾਤਾ ਬੁੱਧਦੇਬ ਦਾਸਗੁਪਤਾ ਦਾ ਅੱਜ ਦੇਹਾਂਤ ਹੋ ਗਿਆ। ਉਹ 77 ਸਾਲਾਂ ਦਾ ਸਨ। ਬੁੱਧਦੇਬ ਦਾਸਗੁਪਤਾ ਨੇ ਅੱਜ ਸਵੇਰੇ ਆਪਣੀ ਕੋਲਕਾਤਾ ਨਿਵਾਸ ਵਿਖੇ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਰਿਪੋਰਟਾਂ ਅਨੁਸਾਰ, ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਤੇ ਲੰਬੇ ਸਮੇਂ ਤੋਂ ਡਾਇਲਾਸਿਸ ’ਤੇ ਸਨ। ਅੱਜ ਵੀ ਉਹ ਡਾਇਲਸਿਸ ਕਰਵਾਉਣ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਫਿਲਮ ਨਿਰਮਾਣ ਤੇ ਸਾਹਿਤ ਦੋਵਾਂ ਵਿਚ ਦਾਸਗੁਪਤਾ ਦਾ ਵੱਡਾ ਨਾਮ ਸੀ। ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਵਿਚ ਬਾਗ ਬਹਾਦੁਰ, ਤਾਹਾਦਰ ਕਥਾ, ਚਰਾਚਰ ਤੇ ਉੱਤਰਾ ਸ਼ਾਮਲ ਹਨ। ਉਨ੍ਹਾਂ ਦੀਆਂ ਪੰਜ ਫਿਲਮਾਂ ਨੂੰ ਸਰਬੋਤਮ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਵੀ ਮਿਲਿਆ ਹੈ। ਉਨ੍ਹਾਂ ਨੂੰ ‘ਉੱਤਰਾ’ ਤੇ ‘ਸਵਪਨੇਰ ਦਿਨ’ ਫਿਲਮਾਂ ਲਈ ਦੋ ਵਾਰ ਸਰਬੋਤਮ ਨਿਰਦੇਸ਼ਕ ਲਈ ਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ।
ਬੁੱਧਦੇਵ ਦਾਸ ਗੁਪਤਾ ਦੀਆਂ ਇਨ੍ਹਾਂ ਫ਼ਿਲਮ ਨੇ ਜਿੱਤੇ ਰਾਸ਼ਟਰੀ ਫਿਲਮ ਪੁਰਸਕਾਰ:
ਬੈਸਟ ਫ਼ਿਲਮ
· 1989: Bagh Bahadur
· 1993: Charachar
· 1997: Lal Darja
· 2002: Mondo Meyer Upakhyan
· 2008: Kaalpurush
ਬੈਸਟ ਡਾਇਰੈਕਸ਼ਨ
· 2000: Uttara
· 2005: Swapner Din
ਬੈਸਟ ਸਕ੍ਰੀਨਪਲੇਅ
· 1987: Phera
ਬੈਸਟ ਬੰਗਾਲੀ ਫ਼ੀਚਰ ਫ਼ਿਲਮ
· 1978: Dooratwa
· 1987: Phera
· 1993: Tahader Katha
ਬੈਸਟ ਆਰਟ/ਕਲਚਰਲ ਫ਼ਿਲਮ
· 1998: A Painter of Eloquent Silence: Ganesh Pyne
ਉਹ ਇਕ ਕਵੀ ਵਜੋਂ ਵੀ ਜਾਣੇ ਜਾਂਦੇ ਰਹੇ। ਉਨ੍ਹਾਂ ਦੀ ਆਖਰੀ ਫਿਲਮ Urojahaj ਹੈ ਜੋ ਸਾਲ 2018 ਵਿਚ ਰਿਲੀਜ਼ ਹੋਈ ਸੀ। 2008 ਵਿੱਚ, ਉਨ੍ਹਾਂ ਨੂੰ ਸਪੇਨ ਅੰਤਰਰਾਸ਼ਟਰੀ ਫਿਲਮ ਉਤਸਵ ਵਿੱਚ ਲਾਈਫ ਟਾਈਮ ਐਚੀਵਮੈਂਟ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।
ਬੁੱਧਦੇਵ ਦਾਸ ਗੁਪਤਾ ਹਿੰਦੀ ਫਿਲਮਾਂ ਵੀ ਬਣਾ ਚੁੱਕੇ ਹਨ। ਉਨ੍ਹਾਂ ਦੀ ਹਿੰਦੀ ਫਿਲਮ ‘ਅੰਧੀ ਗਲੀ’ 1984 ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਦੀਪਤੀ ਨਵਲ, ਮਹੇਸ਼ ਭੱਟ ਅਤੇ ਕੁਲਭੂਸ਼ਣ ਖਰਬੰਦਾ ਮੁੱਖ ਭੂਮਿਕਾਵਾਂ ਵਿੱਚ ਹਨ। ਸਾਲ 2013 ਵਿੱਚ, ਉਨ੍ਹਾਂ ਦੀ ਡਾਰਕ ਕਾਮੇਡੀ ਫਿਲਮ ‘ਅਨਵਰ ਕਾ ਅਜਬ ਕਿਸਾ’ ਰਿਲੀਜ਼ ਹੋਈ ਸੀ; ਜਿਸ ਵਿੱਚ ਨਵਾਜ਼ੂਦੀਨ ਸਿਦੀਕੀ, ਪੰਕਜ ਤ੍ਰਿਪਾਠੀ ਨੇ ਅਦਾਕਾਰੀ ਦੇ ਜੌਹਰ ਵਿਖਾਏ ਸਨ। ਇਸ ਫਿਲਮ ਵਿਚ ਸਮਾਜ ਦੀਆਂ ਭੈੜੀਆਂ ਚਾਲਾਂ ਬਾਰੇ ਵੀ ਗੱਲ ਕੀਤੀ ਗਈ ਸੀ।