ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਥ ‘ਚ ਯਮੁਨਾ ਐਕਸਪ੍ਰੈਸਵੇਅ ‘ਤੇ ਹੋਏ ਸੜਕ ਹਾਦਸੇ ਨੇ ਮਸ਼ਹੂਰ ਗਾਇਕਾ ਸ਼ਿਵਾਨੀ ਭਾਟੀਆ ਦੀ ਮੌਤ ਹੋ ਗਈ ਹੈ। ਜਦਕਿ ਉਸ ਦੇ ਪਤੀ ਨਿਖਿਲ ਭਾਟੀਆ ਇਸ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਹਨ, ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੀ ਜਾਣਕਾਰੀ ਪੁਲਿਸ ਨੇ ਮੰਗਲਵਾਰ ਨੂੰ ਦਿੱਤੀ ਹੈ।



ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਵਾਨੀ ਆਪਣੇ ਪਤੀ ਨਾਲ ਸੋਮਵਾਰ ਨੂੰ ਆਗਰਾ ‘ਚ ਹੋਏ ਸਮਾਗਮ ‘ਚ ਸ਼ਿਰਕਤ ਕਰਨ ਲਈ ਕਾਰ ‘ਚ ਜਾ ਰਹੇ ਸੀ। ਜਦੋਂ ਸੁਰੀਰ ਕੋਤਵਾਲੀ ਖੇਤਰ ਦੇ ਨੇੜੇ ਉਨ੍ਹਾਂ ਨਾਲ ਹਾਦਸਾ ਹੋ ਗਿਆ। ਉਨ੍ਹਾਂ ਦੀ ਕਾਰ ਕਿਸੇ ਦੂਜੇ ਵਾਹਨ ਨਾਲ ਟਕਰਾਅ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।

ਹਾਦਸੇ ਸਮੇਂ ਗੱਡੀ ਸ਼ਿਵਾਨੀ ਦਾ ਪਤੀ ਚਲਾ ਰਿਹਾ ਸੀ। ਮਾਂਟ ਟੋਲ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਕਾਰ ਦੀ ਸਪੀਡ ਕਾਫੀ ਤੇਜ਼ ਸੀ ਜਿਸ ਕਾਰਨ ਹਾਦਸੇ ਤੋਂ ਬਾਅਦ ਕਾਰ ‘ਤੇ ਕੰਟ੍ਰੋਲ ਨਾਲ ਹੋਣ ਕਾਰਨ ਕਾਰ ਉਲਟ ਗਈ।



ਦੋਵਾਂ ਨੂੰ ਨਿਅਤੀ ਹਸਪਤਾਲ ‘ਚ ਭਰਤੀ ਕੀਤਾ ਗਿਆ, ਜਿੱਥੇ ਸ਼ਿਵਾਨੀ ਨੂੰ ਮ੍ਰਿਤ ਐਲਾਨ ਕਰਨ ਤੋਂ ਬਾਅਦ ਪਰਿਵਾਰ ਨੇ ਉਸ ਦਾ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਨੂੰ ਆਪਣੇ ਨਾਲ ਲੈ ਗਏ। ਜਦਕਿ ਨਿਖਿਲ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ ਹੈ।

ਸ਼ਿਵਾਨੀ ਦਿੱਲੀ ਐਨਸੀਆਰ ਅਤੇ ਨੇੜਲੇ ਇਲਾਕਿਆਂ ‘ਚ ਪੌਪ ਸਿੰਗਰ ਦੇ ਤੌਰ ‘ਤੇ ਪਛਾਣ ਬਣਾ ਚੁੱਕੀ ਸੀ।