ਚੰਡੀਗੜ੍ਹ: ਤਰਸੇਮ ਜੱਸੜ ਤੇ ਨੀਰੂ ਬਾਜਵਾ ਜਲਦੀ ਹੀ ਫ਼ਿਲਮ ‘ੳ ਅ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਹੁਣ ਫ਼ਿਲਮ ਦਾ ਇੱਕ ਗਾਣਾ ਵੀ ਰਿਲੀਜ਼ ਹੋ ਗਿਆ ਹੈ ਜੋ ਪਾਰਟੀ ਨੰਬਰ ਸੌਂਗ ਹੈ ਤੇ ਗਾਣੇ ਦਾ ਟਾਈਟਲ ‘ਡਿਸਕੋ’ ਹੈ। ਇਹ ਗਾਣਾ ਤੁਹਾਨੂੰ ਕਿਸੇ ਵੱਖਰੀ ਹੀ ਦੁਨੀਆ ‘ਚ ਲੈ ਜਾਵੇਗਾ। ਇਸ ਦੇ ਨਾਲ ਹੀ ਇਹ ਗਾਣਾ ਇੱਕ ਸੁਨੇਹਾ ਵੀ ਦਿੰਦਾ ਹੈ।
‘ਡਿਸਕੋ’ ਪਾਰਟੀ ਸੌਂਗ ਨੂੰ ਤਰਸੇਮ ਨੇ ਹੀ ਗਾਇਆ ਹੈ। ਇਸ ਦੇ ਬੋਲ ਵੀ ਤਰਸੇਮ ਨੇ ਲਿਖੇ ਹਨ। ਜਦਕਿ ‘ਡਿਸਕੋ’ ਨੂੰ ਮਿਊਜ਼ਿਕ ਨਾਲ ਆਰ ਗੁਰੂ ਨੇ ਸਜਾਇਆ ਹੈ। ਗੀਤ ਵੇਹਲੀ ਜਨਤਾ ਦੇ ਲੇਵਲ ਹੇਠ ਰਿਲੀਜ਼ ਹੋਇਆ ਹੈ। ਇਸ ਨੂੰ ਫ਼ਿਰੋਜ਼ ਏ ਖ਼ਾਨ ਨੇ ਕੋਰੀਓਗ੍ਰਾਫ ਕੀਤਾ ਹੈ। 'ੳ ਅ' ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਗੁਰਪ੍ਰੀਤ ਘੁੱਗੀ, ਬੀਐਨ ਸ਼ਰਮਾ, ਕਰਮਜੀਤ ਅਨਮੋਲ, ਪੋਪੀ ਜੱਬਲ ਆਦਿ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਦਿਖਣਗੇ। ਫਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ। 'ਡਿਸਕੋ' ਵੇਹਲੀ ਜਨਤਾ ਰਿਕਾਰਡਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ। ਫਿਲਮ 'ੳ ਅ' 1 ਫਰਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।