ਮੁੰਬਈ: ਉੜੀ ਸਰਜੀਕਲ ਸਟ੍ਰਾਇਕ ਫ਼ਿਲਮ ਤੋਂ ਬਾਅਦ ਵਿੱਕੀ ਕੌਸ਼ਲ ਆਪਣੇ ਫੈਨਸ ਨੂੰ ਇੱਕ ਵਾਰ ਫੇਰ ਹੈਰਾਨ ਕਰਨ ਵਾਲੇ ਹਨ। ਇਸ ਵਾਰ ਵਿੱਕੀ ਸ਼ਹੀਦ ਉਧਮ ਸਿੰਘ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਉਨ੍ਹਾਂ ਨੇ ਚੁੱਪਚਾਪ ਸ਼ੁਰੂ ਕਰ ਦਿੱਤੀ ਹੈ। ਹੁਣ ਫ਼ਿਲਮ ਦੇ ਫਸਟ ਲੁੱਕ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ।



ਫ਼ਿਲਮ 2020 ‘ਚ ਰਿਲੀਜ਼ ਹੋਣੀ ਹੈ। ਇਸ ਫ਼ਿਲਮ ਦੀ ਕਹਾਣੀ ਨੂੰ ਰਿਤੇਸ਼ ਸ਼ਾਹਅਤੇ ਸ਼ੁਭੇਂਦੂ ਭੱਟਾਚਾਰੀਆ ਨੇ ਲਿਖਿਆ ਹੈ। ਫ਼ਿਲਮ ਦੀ ਪਹਿਲੀ ਝਲਕ ‘ਚ ਵਿੱਕੀ ਕੌਸ਼ਲ ਕਲੀਨ ਸ਼ੇਵ ਲੁੱਕ, ਅੱਖਾਂ ਹੇਠ ਸੱਟ ਦਾ ਨਿਸ਼ਾਨ ਤੇ ਲੰਦਨ ਦੀ ਗਲੀਆਂ ‘ਚ ਨਜ਼ਰ ਆ ਰਹੇ ਹਨ।


ਸ਼ੁਜੀਤ ਸਰਕਾਰ ਦੀ ਡਾਇਰੈਕਸ਼ਨ ‘ਚ ਬਣ ਰਹੀ ਫ਼ਿਲਮ ‘ਚ ਸ਼ਹੀਦ ਉਧਮ ਸਿੰਘ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ਉਨ੍ਹਾਂ ਨੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਜਨਰਲ ਡਾਇਰ ਨੂੰ ਖ਼ਤਮ ਕੀਤਾ ਸੀ। ਇਸ ਫ਼ਿਲਮ ਦੀ ਕਹਾਣੀ ਹੀ ਔਡੀਅੰਸ ਨੂੰ ਥਿਏਟਰ ਵੱਲ ਖਿੱਚਣ ਲਈ ਕਾਫੀ ਹੈ। ਵਿੱਕੀ ਲਈ ਇਹ ਫ਼ਿਲਮ ਵੀ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।