ਕਪਿਲ-ਸੁਨੀਲ ਫਿਰ ਹੋਣਗੇ ਇਕੱਠੇ, ਸਲਮਾਨ ਦੀਆਂ ਕੋਸ਼ਿਸ਼ਾਂ ਨੂੰ ਪਏਗਾ ਬੂਰ!
ਏਬੀਪੀ ਸਾਂਝਾ | 12 Mar 2019 12:42 PM (IST)
ਮੁੰਬਈ: ਕਪਿਲ ਸ਼ਰਮਾ ਤੇ ਸੁਨੀਲ ਗ੍ਰੋਵਰ ਨੂੰ ਹਾਲ ਹੀ ‘ਚ ਸੋਹੇਲ ਖ਼ਾਨ ਦੇ ਘਰ ਇੱਕ ਪਾਰਟੀ ‘ਚ ਵੇਖਿਆ ਗਿਆ। ਦੋਵਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਦੋਵੇਂ ਕਾਮੇਡੀਅਨ ਇੱਕ ਹੀ ਥਾਂ ‘ਤੇ ਇਕੱਠੇ ਆਏ। ਇਸ ਜੋੜੀ ਨੂੰ ਇੱਕ ਛੱਤ ਹੇਠ ਲਿਆਉਣ ਦਾ ਸਾਰਾ ਕ੍ਰੈਡਿਟ ਸਲਮਾਨ ਖ਼ਾਨ ਨੂੰ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਹੋ ਸਕਦਾ ਹੈ ਕਿ ਹੁਣ ਸੁਨੀਲ ਜਲਦੀ ਹੀ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਵਾਪਸੀ ਕਰ ਲੈਣ। ਉਂਝ ਇਸ ਦੀ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਇੱਥੇ ਸਲਮਾਨ ਖ਼ਾਨ ਨੇ ਦੋਵਾਂ ਨਾਲ ਇੱਕ ਵਾਰ ਫੇਰ ਤੋਂ ‘ਦ ਕਪਿਲ ਸ਼ਰਮਾ ਸ਼ੋਅ’ ਕਰਨ ਦੀ ਗੱਲ ਵੀ ਕੀਤੀ ਹੈ। ਕਪਿਲ ਦੇ ਸ਼ੋਅ ਨੂੰ ਇੱਕ ਪਾਸੇ ਸਲਮਾਨ ਪ੍ਰੋਡਿਊਸ ਕਰ ਰਹੇ ਹਨ। ਉਧਰ ਸਲਮਾਨ ਦੀ ਆਉਣ ਵਾਲੀ ਫ਼ਿਲਮ ‘ਭਾਰਤ’ ‘ਚ ਸੁਨੀਲ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।