Yograj Singh On Ranjit Singh Dhadrian Wala: ਯੋਗਰਾਜ ਸਿੰਘ ਆਪਣੇ ਜ਼ਮਾਨੇ ਦੇ ਉਮਦਾ ਕ੍ਰਿਕੇਟਰ ਰਹੇ ਹਨ। ਕ੍ਰਿਕੇਟ ਤੋਂ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਆਪਣੇ ਟੈਲੇਂਟ ਨਾਲ ਲੋਹਾ ਮਨਵਾਇਆ। ਇਸ ਦੇ ਨਾਲ ਨਾਲ ਉਹ ਆਪਣੇ ਬੇਬਾਕ ਬਿਆਨਾਂ ਕਰਕੇ ਵੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਯੋਗਰਾਜ ਸਿੰਘ ਨੇ ਇੱਕ ਇੰਟਰਵਿਊ ਦਿੱਤੀ ਸੀ। ਜਿਸ ਵਿੱਚ ਉਹ ਰੱਜ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਭੜਕੇ। 


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਪੋਰਨ ਸਟਾਰ ਜੌਨੀ ਸਿਨਸ ਨਾਲ ਕੀਤਾ ਕੋਲੈਬ, ਇਸ ਐਡ 'ਚ ਆਏ ਨਜ਼ਰ, ਵੀਡੀਓ ਵਾਇਰਲ


ਉਨ੍ਹਾਂ ਨੇ ਕਿਹਾ ਕਿ 'ਆ ਢੱਡਰੀਆਂ ਵਾਲਾ, ਜਿਹੜਾ ਕਹਿੰਦਾ ਕਿ ਗੁਰੂ ਸਾਡੇ ਵਰਗੇ ਸੀ। ਬਿਲਡਿੰਗ ਬਣਾ ਰੱਖੀ ਆ ਹਰਮੰਦਿਰ ਸਾਹਿਬ। ਜਿਹੜੇ ਲੋਕ ਜਾ ਕੇ ਉੱਥੇ ਇਸ ਦੇ ਅੱਗੇ ਮੱਥਾ ਟੇਕਦੇ ਹਨ, ਮੈਂ ਉਨ੍ਹਾਂ ਨੂੰ ਗੁਨਹੇਗਾਰ ਮੰਨਦਾ ਹਾਂ। ਮੈਂ ਇਸ ਬੰਦੇ ਨੂੰ ਤੱਤੀ ਤਵੀ 'ਤੇ ਬਿਠਾਉਣਾ ਤੇ ਇਸ ਦੇ ਸਿਰ 'ਚ ਰੇਤ ਵੀ ਪਾਉਣੀ ਆ। ਇਸ ਤੋਂ ਬਾਅਦ ਇਸ ਨੂੰ ਪੁੱਛਣਾ ਹੈ ਕਿ ਤੂੰ ਤੱਤੀ ਤਵੀ ਤਾਂ ਛੱਡ ਤੂੰ ਤੱਤੀ ਤਵੀ 'ਤੇ ਇੱਕ ਉਂਗਲ ਰੱਖ ਕੇ ਦਿਖਾ ਦੇ। ਮੈਂ ਕਹਿ ਦਿਆਂਗਾ ਕਿ ਤੂੰ ਗੁਰੂ ਤੇਗ ਬਹਾਦਰ ਵਰਗਾ ਹੈਂ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਯੋਗਰਾਜ ਸਿੰਘ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਜੌਹਰ ਦਿਖਾਏ ਹਨ। ਇਹੀ ਨਹੀਂ ਉਨ੍ਹਾਂ ਨੇ ਕ੍ਰਿਕੇਟ ਦੇ ਮੈਦਾਨ ਵੀ ਕਈ ਰਿਕਾਰਡ ਬਣਾਏ ਹਨ। ਇਹ ਵੀ ਦੱਸ ਦਈਏ ਕਿ ਪਿਛਲੇ ਸਾਲ ਯੋਗਰਾਜ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕਸਭਾ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਸੀ। 


ਇਹ ਵੀ ਪੜ੍ਹੋ: ਰਣਬੀਰ ਕਪੂਰ ਦੀ 'ਰਾਮਾਇਣ' 'ਚ ਅਮਿਤਾਭ ਬੱਚਨ ਦੀ ਐਂਟਰੀ, ਰਾਜਾ ਦਸ਼ਰਥ ਦਾ ਕਿਰਦਾਰ ਨਿਭਾਉਣਗੇ ਬਿੱਗ ਬੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।