ਚੰਡੀਗੜ੍ਹ: ਕੋਰੋਨਾ ਮਗਰੋਂ ਸਿਨੇਮਾਘਰਾਂ ਦੇ ਖੋਲ੍ਹਦੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਤੇ ਦਰਸ਼ਕ ਪੂਰੀ ਤਰ੍ਹਾਂ ਉਤਸ਼ਾਹਿਤ ਹਨ। ਸਿਨੇਮਾਘਰਾਂ ਵਿੱਚ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ। ਪੁਆੜਾ ਤੇ ਕਿਸਮਤ-2 ਵਰਗੀਆਂ ਫ਼ਿਲਮਾਂ ਨੂੰ ਸਿਨੇਮਾਘਰਾਂ ਵਿੱਚ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ, ਜ਼ੀ ਸਟੂਡੀਓਜ਼ ਨੇ ਹਾਲ ਹੀ ਵਿੱਚ ਗੁਰਨਾਮ ਭੁੱਲਰ ਦੇ ਨਾਲ ਬਿੰਨੂ ਢਿੱਲੋਂ ਦੀ ਫ਼ਿਲਮ ਫੁਫੜ ਜੀ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਫ਼ਿਲਮ 11 ਨਵੰਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ, "ਆਖਰਕਾਰ ਅਸੀਂ ਦਰਸ਼ਕਾਂ ਲਈ ਸਾਡੀ ਫ਼ਿਲਮ ਦੇਖਣ ਲਈ ਉਤਸ਼ਾਹਿਤ ਹਾਂ। ਮੈਂ ਆਪਣੀ ਫਿਲਮ ਨੂੰ ਮਹਾਂਮਾਰੀ ਦੇ ਦੌਰਾਨ ਰਿਲੀਜ਼ ਕਰਨ ਦੇ ਯੋਗ ਹੋਇਆ ਹਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਲੋਕ ਇਸ ਨੂੰ ਪਿਆਰ ਦੇਣਗੇ।" ਨਿਰਮਾਤਾਵਾਂ ਨੇ ਹੁਣ ਫ਼ਿਲਮ ਦੀ ਪਹਿਲੀ ਝਲਕ ਰਿਲੀਜ਼ ਕੀਤੀ ਹੈ ਜਿਸ ਨਾਲ ਦਰਸ਼ਕ ਉਤਸੁਕ ਹੋ ਗਏ ਹਨ। ਜ਼ੀ ਸਟੂਡੀਓਜ਼ ਨੇ ਕੇ ਕੁਮਾਰ ਸਟੂਡੀਓਜ਼ ਦੇ ਸਹਿਯੋਗ ਨਾਲ ਫੁਫੜ ਜੀ ਪੇਸ਼ ਕੀਤੀ ਜਿਸ ਨੂੰ ਪੰਕਜ ਬੱਤਰਾ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ ਤੇ ਰਾਜੂ ਵਰਮਾ ਵੱਲੋਂ ਲਿਖਿਆ ਗਿਆ ਹੈ।
'ਫੁਫੜ ਜੀ' ਫਸਟ ਲੁੱਕ ਜਾਰੀ, ਰਿਲੀਜ਼ ਡੇਟ ਦਾ ਹੋ ਗਿਆ ਐਲਾਨ
abp sanjha | 19 Oct 2021 03:25 PM (IST)
ਕੋਰੋਨਾ ਮਗਰੋਂ ਸਿਨੇਮਾਘਰਾਂ ਦੇ ਖੋਲ੍ਹਦੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਤੇ ਦਰਸ਼ਕ ਪੂਰੀ ਤਰ੍ਹਾਂ ਉਤਸ਼ਾਹਿਤ ਹਨ। ਸਿਨੇਮਾਘਰਾਂ ਵਿੱਚ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ।
Fuffad Ji