ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਰਾਣੀ ਮੁਖਰਜੀ ਸਟਾਰਰ ਫਿਲਮ 'ਬੰਟੀ ਔਰ ਬਬਲੀ 2' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਫਿਲਮ ਦੇ ਇਸ ਤਿੰਨ ਮਿੰਟ ਦੇ ਟ੍ਰੇਲਰ ਨੂੰ ਦੇਖ ਕੇ ਤੁਸੀਂ ਫਿਲਮ ਦੀ ਪੂਰੀ ਕਹਾਣੀ ਦਾ ਅੰਦਾਜ਼ਾ ਲਗਾ ਸਕਦੇ ਹੋ। 'ਬੰਟੀ ਔਰ ਬਬਲੀ' ਸਾਲ 2005 ਦੀ ਅਮਿਤਾਭ ਬੱਚਨ, ਰਾਣੀ ਮੁਖਰਜੀ ਅਤੇ ਅਭਿਸ਼ੇਕ ਬੱਚਨ ਦੀ ਫਿਲਮ ਦਾ ਸੀਕੁਅਲ ਹੈ। ਇਸ ਵਾਰ 'ਬੰਟੀ ਔਰ ਬਬਲੀ 2' ਵਿੱਚ ਸੈਫ ਅਲੀ ਖਾਨ ਨੇ ਅਭਿਸ਼ੇਕ ਬੱਚਨ ਦੀ ਜਗ੍ਹਾ ਲਈ ਹੈ। ਫਿਲਮ ਦੇ ਟ੍ਰੇਲਰ 'ਚ ਸੈਫ ਅਲੀ ਖਾਨ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।


 

ਬੰਟੀ ਔਰ ਬਬਲੀ 2 ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਇਸ ਵਾਰ ਫਿਲਮ 'ਚ ਦੋ ਜੋੜੀਆਂ ਨਜ਼ਰ ਆਉਣ ਵਾਲੀਆਂ ਹਨ। ਇੱਕ ਸੈਫ ਅਲੀ ਖਾਨ ਅਤੇ ਰਾਣੀ ਮੁਖਰਜੀ ਅਤੇ ਦੂਸਰੀ ਜੋੜੀ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਦੀ ਜੋੜੀ। ਬੰਟੀ ਤੇ ਬਬਲੀ ਦੇ ਨਾਂ 'ਤੇ ਸਿਧਾਂਤ ਚਤੁਰਵੇਦੀ ਅਤੇ ਸ਼ਰਵਰੀ ਲੋਕਾਂ ਨੂੰ ਲੁੱਟਦੇ ਹਨ। ਜਿਸ ਤੋਂ ਬਾਅਦ ਉੱਥੋਂ ਦੀ ਪੁਲਿਸ ਨੂੰ ਲੱਗਦਾ ਹੈ ਕਿ ਪੁਰਾਣੇ ਬੰਟੀ ਅਤੇ ਬਬਲੀ ਫਿਰ ਤੋਂ ਵਾਪਸ ਆ ਗਏ ਹਨ। ਇਸ ਮਾਮਲੇ ਵਿੱਚ, ਉਨ੍ਹਾਂ ਨੇ ਸੈਫ ਅਲੀ ਖਾਨ ਅਤੇ ਰਾਣੀ ਮੁਖਰਜੀ ਨੂੰ ਗ੍ਰਿਫਤਾਰ ਕੀਤਾ। 

 


 

ਅਜਿਹੇ 'ਚ ਸੈਫ ਅਲੀ ਖਾਨ ਅਤੇ ਰਾਣੀ ਮੁਖਰਜੀ ਇਹ ਪਤਾ ਲਗਾਉਣ ਲਈ ਇੱਕ ਗੇਮ ਪਲਾਨ ਬਣਾਉਂਦੇ ਹਨ ਕਿ ਅਸਲ ਬੰਟੀ ਅਤੇ ਬਬਲੀ ਦੇ ਨਾਮ ਕੌਣ ਵਰਤ ਰਿਹਾ ਹੈ। ਹੁਣ ਇਸ ਫਿਲਮ 'ਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਅਸਲੀ ਅਤੇ ਨਕਲੀ ਦੀ ਲੜਾਈ 'ਚ ਕੌਣ ਹਾਰਦਾ ਹੈ। ਬੰਟੀ ਔਰ ਬਬਲੀ 2 ਦਾ ਨਿਰਦੇਸ਼ਨ ਵਰੁਣ ਵੀ ਸ਼ਰਮਾ ਨੇ ਕੀਤਾ ਹੈ। ਇਹ ਫਿਲਮ ਪਹਿਲਾਂ ਹੀ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਸੀ। ਬੰਟੀ ਔਰ ਬਬਲੀ 2 , 19 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਵਿੱਚ ਪੰਕਜ ਤ੍ਰਿਪਾਠੀ ਪੁਲਿਸ ਵਾਲੇ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ। ਬੰਟੀ ਅਤੇ ਬਬਲੀ ਨੂੰ ਫੜਨ ਲਈ ਉਹ ਕਈ ਤਰ੍ਹਾਂ ਦੀਆਂ ਚਾਲਾਂ ਅਪਣਾਉਂਦੇ ਹਨ।