ਪੰਜਾਬੀ ਸੂਫੀ ਗਾਇਕ ਦਿਲਾਜਨ ਦੀ ਬੇਵਕਤੇ ਮੌਤ ਨਾਲ ਪੂਰੀ ਇੰਡਸਟਰੀ ਇਸ ਵੇਲੇ ਸਦਮੇ 'ਚ ਹੈ।  ਹਰ ਕੋਈ ਦਿਲਜਾਨ ਦੇ ਕਿਰਦਾਰ ਤੇ ਉਸ ਦੀ ਗਾਇਕੀ ਨੂੰ ਯਾਦ ਕਰ ਰਿਹਾ ਹੈ। ਜਿਸ ਦਿਨ ਦਿਲਜਾਨ ਦੀ ਮੌਤ ਹੋਈ ਓਸੇ ਦਿਨ ਪੰਜਾਬੀ ਗਾਇਕ ਜੀ ਖਾਨ ਦਾ ਲਾਈਵ ਸ਼ੋਅ ਵੀ ਸੀ। ਦੋਹਾਂ ਦੀ ਆਪਸ 'ਚ ਚੰਗੀ ਦੋਸਤੀ ਸੀ। ਦਿਲਜਾਨ ਦੇ ਦੁਨੀਆ ਨੂੰ ਅਲਵਿਦਾ ਕਹਿਣ 'ਤੇਜੀ ਖਾਨ ਸਟੇਜ 'ਤੇ ਭਾਵੁਕ ਨਜ਼ਰ ਆਇਆ।


 


ਆਪਣੀ ਸਟੇਜ ਤੋਂ ਦਿਲਜਾਨ ਬਾਰੇ ਗੱਲ ਕਰਦਿਆਂ ਦਿਲਜਾਨ ਨੂੰ ਜੀ ਖਾਨ ਨੇ ਇਕ ਗੀਤਡੈਡੀਕੇਟ ਕੀਤਾ। ਪੰਜਾਬੀ ਸੂਫੀ ਗਾਇਕ ਦਿਲਜਾਨ ਦੀ 30 ਮਾਰਚ ਦੀ ਸਵੇਰ ਸੜਕ ਹਾਦਸੇ 'ਚ ਮੌਤ ਹੋ ਗਈ ਹੈ।  ਦਿਲਜਾਨ ਉਹ ਗਾਇਕ ਹੈ ਜਿ ਸਨੂੰ ਉਸ ਦੇ ਸੂਫੀ ਅੰਦਾਜ ਕਰਕੇ ਅਲਗ ਪਛਾਣ ਮਿਲ਼ੀ ਹੋਈ ਹੈ। ਪਰ ਸਿਤਾਰਾ ਸਭ ਨੂੰ ਅਲਵਿਦਾ ਕਹਿ ਅੰਬਰਾਂ ਦਾ ਤਾਰਾ ਬਣ ਗਿਆ ਹੈ।


 


ਦਿਲਜਾਨ ਦੀ ਮੌਤ ਸੜਕ ਹਾਦਸੇ 'ਚ ਹੋਈ ਜਦ ਉਹ ਦੇਰ ਰਾਤ ਨੂੰ ਅੰਮ੍ਰਿਤਸਰ ਤੋਂ ਆਪਣੇ ਘਰ ਕਰਤਾਰਪੁਰ ਜਾ ਰਹੇ ਸੀ।  ਰਸਤੇ 'ਚ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਡਿਵਾਈਡਰ ਨਾਲ ਹੋਈ ਜਿਥੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਗਈ। ਦਿਲਜਾਨ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰੀ ਇੰਡਸਟਰੀ 'ਚ ਸ਼ੋਕ ਦੀ ਲਹਿਰ ਹੈ। 31 ਸਾਲਾਂ ਦਿਲਜਾਨ ਦੀ ਵੱਡੀ ਪਛਾਣ ਪੰਜਾਬ ਦੇ ਅਤੇ ਨੈਸ਼ਨਲ ਲੈਵਲ ਦੇ ਰਿਆਲਟੀ ਸ਼ੋਅਜ਼ ਤੋਂ ਬਣੀ ਸੀ।