Gadar 2 Screening In New Parliament Building: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ 2' ਬਾਕਸ ਆਫਿਸ 'ਤੇ ਗਦਰ ਮਚਾ ਰਹੀ ਹੈ। ਇਹ ਫਿਲਮ 'ਪਠਾਨ' ਤੋਂ ਬਾਅਦ ਸਾਲ 2023 ਦੀ ਹਿੰਦੀ ਸਿਨੇਮਾ ਦੀ ਦੂਜੀ ਸਭ ਤੋਂ ਵੱਡੀ ਹਿੱਟ ਫਿਲਮ ਵੀ ਬਣ ਗਈ ਹੈ। 'ਗਦਰ 2' 2001 'ਚ ਆਈ ਫਿਲਮ 'ਗਦਰ ਏਕ ਪ੍ਰੇਮ ਕਥਾ' ਦਾ ਸੀਕਵਲ ਹੈ। ਇਸ ਦੇ ਪਹਿਲੇ ਭਾਗ ਦੀ ਤਰ੍ਹਾਂ ਇਸ ਫਿਲਮ ਨੂੰ ਵੀ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਹੈ। ਅਤੇ ਇਹ ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਨੋਟ ਛਾਪ ਰਹੀ ਹੈ ।  


ਇਹ ਵੀ ਪੜ੍ਹੋ: ਐਮੀ ਵਿਰਕ ਦੀ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦਾ ਮਜ਼ੇਦਾਰ ਟਰੇਲਰ ਰਿਲੀਜ਼, ਹਾਸੇ-ਹਾਸੇ 'ਚ ਦਾਜ ਲੋਭੀਆਂ ਨੂੰ ਦਿਖਾਇਆ ਸ਼ੀਸ਼ਾ


ਜਿੱਥੇ ਇਹ ਫਿਲਮ ਬਾਕਸ ਆਫਿਸ 'ਤੇ ਰਿਕਾਰਡ ਤੋੜ ਰਹੀ ਹੈ, ਉੱਥੇ ਹੀ ਹੁਣ ਖਬਰ ਆ ਰਹੀ ਹੈ ਕਿ ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਸੰਸਦ ਦੀ ਨਵੀਂ ਇਮਾਰਤ 'ਚ ਅੱਜ ਯਾਨੀ 25 ਅਗਸਤ ਤੋਂ ਤਿੰਨ ਦਿਨਾਂ ਤੱਕ ਪ੍ਰਦਰਸ਼ਿਤ ਹੋਵੇਗੀ।









ਅੱਜ ਤੋਂ ਤਿੰਨ ਦਿਨ ਨਵੇਂ ਸੰਸਦ ਭਵਨ 'ਚ ਦਿਖਾਈ ਜਾਵੇਗੀ 'ਗਦਰ 2'
ਆਪਣੀ ਰਿਲੀਜ਼ ਦੇ ਦੋ ਹਫ਼ਤਿਆਂ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ ਫ਼ਿਲਮ ‘ਗਦਰ 2’ ਦੀ ਸਪੈਸ਼ਲ ਸਕ੍ਰੀਨਿੰਗ ਨਵੇਂ ਸੰਸਦ ਭਵਨ ਵਿੱਚ ਸੰਸਦ ਮੈਂਬਰਾਂ ਲਈ ਕੀਤੀ ਜਾਵੇਗੀ । ਇਹ ਸਕਰੀਨਿੰਗ ਅੱਜ ਤੋਂ ਸ਼ੁਰੂ ਹੋਵੇਗੀ ਅਤੇ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗੀ । ਫਿਲਮ ਦੀ ਨਿਰਮਾਤਾ ਕੰਪਨੀ ਜ਼ੀ ਸਟੂਡੀਓ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਪਰ ਇਸ ਤੋਂ ਇਲਾਵਾ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ, ਕੱਲ੍ਹ ਅਤੇ ਪਰਸੋਂ ਸਵੇਰੇ 11 ਵਜੇ ਤੋਂ ਸਕ੍ਰੀਨਿੰਗ ਹੋਵੇਗੀ । ਇਸ ਦੌਰਾਨ, ਫਿਲਮ ਦੀ ਕਲਾਕਾਰਾਂ ਵਿੱਚੋਂ ਕੋਈ ਵੀ ਤਿੰਨਾਂ ਦਿਨਾਂ ਲਈ ਨਵੇਂ ਸੰਸਦ ਭਵਨ ਵਿੱਚ ਮੌਜੂਦ ਨਹੀਂ ਹੋਵੇਗਾ ।


ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ ਖਰੀਦੀ ਸ਼ਾਨਦਾਰ ਲੈਂਬੋਰਗਿਨੀ ਕਾਰ, ਪਰਿਵਾਰ ਸਮੇਤ ਗੁਰੂਘਰ ਪਹੁੰਚ ਹੋਏ ਨਤਮਸਤਕ