IFFI 2023: ਸੰਨੀ ਦਿਓਲ ਨੇ ਆਪਣੀ ਫਿਲਮ 'ਗਦਰ 2' ਨਾਲ ਬਾਕਸ ਆਫਿਸ 'ਤੇ ਵੱਡੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਹੁਣ ਇਹ ਬਲਾਕਬਸਟਰ ਫਿਲਮ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਵਿੱਚ ਦਿਖਾਈ ਜਾਵੇਗੀ। ਹਾਲ ਹੀ 'ਚ ਸੰਨੀ ਦਿਓਲ ਇਸ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਲਈ ਗੋਆ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਫਰ ਬਾਰੇ ਵੀ ਗੱਲ ਕੀਤੀ। 

ਇਹ ਵੀ ਪੜ੍ਹੋ: ਦੀਪ ਸਿੱਧੂ ਦੀ ਮੌਤ ਤੋਂ ਬਾਅਦ ਰੀਨਾ ਰਾਏ ਦੀ ਜ਼ਿੰਦਗੀ 'ਚ ਫਿਰ ਹੋਈ ਪਿਆਰ ਦੀ ਐਂਟਰੀ? ਸੋਸ਼ਲ ਮੀਡੀਆ ਪੋਸਟ ਤੋਂ ਮਿਲਿਆ ਹਿੰਟ

ਸੰਨੀ ਦਿਓਲ ਆਪਣੇ ਸਫਰ ਨੂੰ ਯਾਦ ਕਰਕੇ ਹੋਏ ਭਾਵੁਕਅਭਿਨੇਤਾ ਦਾ ਕਹਿਣਾ ਹੈ, 'ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ। ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਰਾਹੁਲ ਰਾਵੇਲ ਨਾਲ ਕੀਤੀ ਸੀ। ਉਸਨੇ ਮੈਨੂੰ ਤਿੰਨ ਖੂਬਸੂਰਤ ਫਿਲਮਾਂ ਦਿੱਤੀਆਂ। ਕੁੱਝ ਫਿਲਮਾਂ ਚੱਲੀਆਂ ਤੇ ਕੁੱਝ ਨਹੀਂ। ਪਰ ਲੋਕ ਅੱਜ ਵੀ ਉਨ੍ਹਾਂ ਫਿਲਮਾਂ ਨੂੰ ਯਾਦ ਕਰਦੇ ਹਨ। ਮੈਂ ਇੱਥੇ ਆਪਣੀਆਂ ਫਿਲਮਾਂ ਕਰਕੇ ਖੜ੍ਹਾ ਹਾਂ।

'ਮੈਂ ਕਦੇ ਹਾਰ ਨਹੀਂ ਮੰਨਦਾ'ਮੇਰਾ ਅਸਲ ਸੰਘਰਸ਼ 'ਗਦਰ' ਤੋਂ ਬਾਅਦ ਸ਼ੁਰੂ ਹੋਇਆ ਕਿਉਂਕਿ ਇਸ ਫਿਲਮ ਤੋਂ ਬਾਅਦ ਮੈਨੂੰ ਇਕ ਵੀ ਸਕ੍ਰਿਪਟ ਦੀ ਪੇਸ਼ਕਸ਼ ਨਹੀਂ ਕੀਤੀ ਗਈ ਸੀ। ਸੰਨੀ ਅੱਗੇ ਕਹਿੰਦੇ ਹਨ ਕਿ 'ਹਾਲਾਂਕਿ ਮੈਂ ਇਸ ਦੌਰਾਨ ਕੁਝ ਫਿਲਮਾਂ ਕੀਤੀਆਂ, ਪਰ ਉਨ੍ਹਾਂ ਵਿਚਾਲੇ 20 ਸਾਲ ਦਾ ਫਰਕ ਸੀ। ਪਰ ਮੈਂ ਕਦੇ ਹਾਰ ਨਹੀਂ ਮੰਨੀ। ਮੈਂ ਹਮੇਸ਼ਾ ਅੱਗੇ ਵਧਦਾ ਰਿਹਾ। ਮੈਂ ਇੱਥੇ ਇੱਕ ਅਭਿਨੇਤਾ ਬਣਨ ਆਇਆ ਹਾਂ, ਸਟਾਰ ਨਹੀਂ।

ਰਾਜ ਸੰਤੋਸ਼ੀ ਦੀ ਗੱਲ ਸੁਣ ਕੇ ਰੋ ਪਏ ਸੰਨੀ ਦਿਓਲਉੱਥੇ ਮੌਜੂਦ ਸੰਨੀ ਦਿਓਲ ਦੇ ਸਫਰ ਨੂੰ ਸੁਣ ਕੇ ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਹੈਰਾਨ ਰਹਿ ਗਏ। ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਇੰਡਸਟਰੀ ਨੇ ਸੰਨੀ ਦੀ ਪ੍ਰਤਿਭਾ ਨਾਲ ਇਨਸਾਫ ਨਹੀਂ ਕੀਤਾ ਹੈ। ਪਰ ਪਰਮੇਸ਼ੁਰ ਨੇ ਇਨਸਾਫ਼ ਕੀਤਾ ਹੈ। ਇਹ ਸੁਣ ਕੇ ਸੰਨੀ ਦਿਓਲ ਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਰੋਣ ਲੱਗ ਪਏ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 

ਇਹ ਵੀ ਪੜ੍ਹੋ: ਸਰਗੁਣ ਮਹਿਤਾ ਨੇ ਕੀਤਾ 'ਕਿਸਮਤ 3' ਦਾ ਐਲਾਨ, ਐਮੀ ਵਿਰਕ ਨਾਲ ਫਿਰ ਤੋਂ ਰੋਮਾਂਸ ਕਰਦੀ ਆਵੇਗੀ ਨਜ਼ਰ, ਜਾਣੋ ਰਿਲੀਜ਼ ਡੇਟ