ਨਵੀਂ ਦਿੱਲੀ: ਟੀਵੀ ਸੀਰੀਜ਼ ਜੀਓਟੀ ਯਾਨੀ ‘ਗੇਮ ਆਫ਼ ਥ੍ਰੋਨਸ’ ਦੇ ਖ਼ਤਮ ਹੋਣ ਤੋਂ ਬਾਅਦ ਕਈ ਫੈਨਸ ਸੀ ਜੋ ਇਸ ਨਾਲ ਜੁੜੇ ਸੀਜ਼ਨ ਦੀ ਮੰਗ ਕਰ ਰਹੇ ਸੀ। ਇਸ ਦੇ ਨਾਲ ਹੀ ਸੀਰੀਜ਼ ਦੀ ਟੀਮ ਨੇ ਇਸ ਦੇ ਪ੍ਰੀਕਵਲ ਦੀ ਕਹਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜੀ ਹਾਂ, ਜੀਓਟੀ ਦੇ ਫੈਨਸ ਦੇ ਲਈ ਖੁਸ਼ਖ਼ਬਰੀ ਹੈ ਕਿ ਇਸ ਦੇ ਪ੍ਰੀਕਵਲ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।
ਇਸ ਦੇ ਪ੍ਰੀਕਵਲ ‘ਚ ਸ਼ੋਅ ਦੀ ਉਹ ਕਹਾਣੀ ਦਿਖਾਈ ਜਾਵੇਗੀ ਜੋ ਸ਼ੋਅ ਤੋਂ ਪਹਿਲਾਂ ਦੀ ਹੈ। ਐਂਟਰਟੈਨਮੈਂਟ ਵੀਕਲੀ ਮੁਤਾਬਕ ਇਸ ਦੀ ਸ਼ੂਟਿੰਗ ਨੀਦਰਲੈਂਡ ‘ਚ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਵੀ 2011 ਤੋਂ 2019 ਤਕ ‘ਗੇਮ ਆਫ਼ ਥਰੋਨਸ’ ਦੀ ਸ਼ੂਟਿੰਗ ਇੱਥੇ ਹੀ ਹੋਈ ਹੈ। ਹੁਣ ਤਕ ਅੇਚਬੀਓ ਦੀ ਇਸ ਫੈਂਟਸੀ ਸੀਰੀਜ ਦਾ ਕੋਈ ਨਾਂ ਨਹੀ ਰੱਖੀਆ ਗਿਆ।
ਅਜੇ ਤਕ ਇਸ ਦੀ ਸ਼ੂਟਿੰਗ ਬਾਰੇ ਇਹ ਵੀ ਸਾਫ਼ ਨਹੀ ਹੈ ਕਿ ਇਸ ਦੀ ਸ਼ੂਟਿੰਗ ਹੋਰ ਕਿਸੇ ਦੇਸ਼ ‘ਚ ਹੋਣੀ ਹੈ ਜਾਂ ਨਹੀ। ਪ੍ਰੀਕਵਲ ਦੀ ਜੋ ਕਹਾਣੀ ਹੋਵੇਗੀ ਉਹ ‘ਗੇਮ ਆਫ਼ ਥਰੋਨਸ’ ਦੀ ਕਹਾਣੀ ਤੋਂ ਹਜ਼ਾਰਾਂ ਸਾਲ ਪਹਿਲਾਂ ਦੀ ਹੋਵੇਗੀ। ਇਸ ਸ਼ੋਅ ‘ਚ ਨਓਮੀ ਵਾਟਸ, ਜੋਸ਼ ਵ੍ਹਾਇਟਹਾਉਸ, ਨਓਮੀ ਏਕੀ, ਡੇਨਜੀ ਗਫ਼, ਮਿਰਾਂਡਾ ਰਿਚਰਡਸਨ ਜਿਹੇ ਕਲਾਕਾਰ ਵੀ ਹੋਣਗੇ। ਹੋ ਸਕਦਾ ਹੈ ਕਿ ਇਹ ਸਰਿੀ 2020 ਦੇ ਆਖਰ ‘ਚ ਆਨਏਅਰ ਹੋ ਜਾਵੇ।
ਸ਼ੁਰੂ ਹੋਈ ‘ਗੇਮ ਆਫ਼ ਥ੍ਰੋਨਸ’ ਦੇ ਪ੍ਰੀਕਵਲ ਦੀ ਸ਼ੂਟਿੰਗ
ਏਬੀਪੀ ਸਾਂਝਾ
Updated at:
20 Jun 2019 08:28 AM (IST)
ਟੀਵੀ ਸੀਰੀਜ਼ ਜੀਓਟੀ ਯਾਨੀ ‘ਗੇਮ ਆਫ਼ ਥ੍ਰੋਨਸ’ ਦੇ ਖ਼ਤਮ ਹੋਣ ਤੋਂ ਬਾਅਦ ਕਈ ਫੈਨਸ ਸੀ ਜੋ ਇਸ ਨਾਲ ਜੁੜੇ ਸੀਜ਼ਨ ਦੀ ਮੰਗ ਕਰ ਰਹੇ ਸੀ। ਇਸ ਦੇ ਨਾਲ ਹੀ ਸੀਰੀਜ਼ ਦੀ ਟੀਮ ਨੇ ਇਸ ਦੇ ਪ੍ਰੀਕਵਲ ਦੀ ਕਹਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
- - - - - - - - - Advertisement - - - - - - - - -