Garry Sandhu Shares Video With His Son Avtar Sandhu: ਗੈਰੀ ਸੰਧੂ ਅੱਜ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਮੇਹਨਤ ਦੇ ਦਮ ਤੇ ਇੰਡਸਟਰੀ `ਚ ਵੱਖਰੀ ਪਛਾਣ ਬਣਾਈ ਹੈ। ਅੱਜ ਉਨ੍ਹਾਂ ਦੀ ਗਿਣਤੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਸਿੰਗਰਾਂ `ਚ ਹੁੰਦੀ ਹੈ। ਇਸ ਦੇ ਨਾਲ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਚਰਚਾ `ਚ ਬਣੇ ਰਹਿੰਦੇ ਹਨ। ਹਾਲ ਹੀ ;`ਚ ਸੰਧੂ ਨੇ ਬੇਟੇ ਨੂੰ ਗੋਦ ਲਿਆ ਸੀ, ਜਿਸ ਦਾ ਵੀਡੀਓ ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤਾ ਤਾਂ ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ। ਲੋਕਾਂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਵਿਆਹ ਤਾਂ ਕਰਾਇਆ ਨਹੀਂ ਤਾਂ ਬੱਚਾ ਅਚਾਨਕ ਕਿੱਥੋਂ ਆ ਗਿਆ।
ਗੈਰੀ ਸੰਧੂ ਨੇ ਬੇਟੇ ਅਵਤਾਰ ਸੰਧੂ ਨਾਲ ਇੱਕ ਵੀਡੀਓ ਹੋਰ ਸਾਂਝੀ ਕੀਤੀ ਹੈ, ਜੋ ਕਿ ਉਨ੍ਹਾਂ ਦੇ ਫ਼ੈਨਜ਼ ਦਾ ਦਿਲ ਜਿੱਤ ਰਹੀ ਹੈ। ਇਸ ਵੀਡੀਓ `ਚ ਸਿੰਗਰ ਆਪਣੇ ਬੱਚੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਲਗਭਗ 3 ਘੰਟੇ ਪਹਿਲਾਂ ਸ਼ੇਅਰ ਕੀਤੀ ਇਸ ਵੀਡੀਓ `ਤੇ ਲੱਖਾਂ ਲਾਈਕ ਤੇ ਕਮੈਂਟ ਆ ਚੁੱਕੇ ਹਨ। ਦੇਖੋ ਵੀਡੀਓ:
ਕਾਬਿਲੇਗ਼ੌਰ ਹੈ ਕਿ ਪੰਜਾਬੀ ਸਿੰਗਰ ਗੈਰੀ ਸੰਧੂ ਆਪਣੀ ਮਿੱਠੀ ਅਵਾਜ਼ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਗੈਰੀ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਪਲ ਨੂੰ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।
ਇਸ ਦੇ ਨਾਲ ਹੀ ਗੈਰੀ ਸੰਧੂ ਲੰਮੇ ਸਮੇਂ ਤੱਕ ਪੰਜਾਬੀ ਸਿੰਗਰ ਜੈਸਮਿਨ ਸੈਂਡਲਜ਼ ਨੂੰ ਡੇਟ ਕਰ ਰਹੇ ਸੀ। ਉਸ ਤੋਂ ਕੁੱਝ ਸਮੇਂ ਬਾਅਦ ਦੋਵਾਂ ਦੇ ਰਾਹ ਅਲੱਗ ਹੋ ਗਏ। ਜਿਸ ਤੋਂ ਬਾਅਦ ਸੰਧੂ ਦੀ ਨਿੱਜੀ ਜ਼ਿੰਦਗੀ `ਚ ਕੀ ਚੱਲ ਰਿਹਾ ਸੀ, ਕਿਸੇ ਨੂੰ ਜਾਣਕਾਰੀ ਨਹੀਂ ਸੀ।